Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਰਵੀਨ ਸੰਧੂ ਦੀ ਮਾਂ ਦੇ ਪਿਆਰ ਨਾਲ ਓਤ-ਪੋਤ ਪੁਸਤਕ "ਮਾਂ ਦਾ ਪੁਨਰ ਜਨਮ" ਲੋਕ-ਅਰਪਣ

September 20, 2021 09:20 PM

ਪਰਵੀਨ ਸੰਧੂ ਦੀ ਮਾਂ ਦੇ ਪਿਆਰ ਨਾਲ ਓਤ-ਪੋਤ ਪੁਸਤਕ "ਮਾਂ ਦਾ ਪੁਨਰ ਜਨਮ" ਲੋਕ-ਅਰਪਣ

 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਵਿਚ ਪੀ, ਐਸ, ਆਰਟਸ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਦੀ ਪਲੇਠੀ ਪੁਸਤਕ " ਮਾਂ ਦਾ ਪੁਨਰ ਜਨਮ" ਲੋਕ-ਅਰਪਣ ਕੀਤੀ ਗਈ ।ਇਸ ਦੇ ਪ੍ਰਧਾਨਗੀ ਮੰਡਲ ਵਿਚ ਡਾ: ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ( ਦੋਵੇਂ ਫਿਲਮੀ ਕਲਾਕਾਰ), ਲੇਖਕ ਪਰਵੀਨ ਸੰਧੂ ਅਤੇ ਉਹਨਾਂ ਦੇ ਮਾਤਾ ਜੀ, ਬਲਕਾਰ ਸਿੱਧੂ,ਮਨਜੀਤ ਕੌਰ ਮੀਤ ਸ਼ਾਮਲ ਸਨ।ਪਰੋਗਰਾਮ ਦੀ ਸ਼ੁਰੂਆਤ ਮਲਕੀਤ ਨਾਗਰਾ ਜੀ ਵਲੋਂ ਗਾਏ ਗੀਤ ਨਾਲ ਹੋਈ ।ਬਲਵਿੰਦਰ ਢਿਲੋਂ ਨੇ ਬਾਬੂ ਰਜਬ ਅਲੀ ਦਾ ਪੰਜਾਬ ਬਾਰੇ ਲਿਖਿਆ ਗੀਤ, ਬੁਲੰਦ ਆਵਾਜ਼ ਵਿਚ ਪੇਸ਼ ਕੀਤਾ ।ਪ੍ਰਧਾਨਗੀ ਮੰਡਲ ਵਲੋਂ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ।ਪੁਸਤਕ ਬਾਰੇ ਮਨਜੀਤ ਕੌਰ ਮੀਤ ਨੇ ਪੇਪਰ ਪੜ੍ਹਿਆ ।ਸੇਵੀ ਰਾਇਤ ਜੀ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।ਵਿਸ਼ੇਸ਼ ਮਹਿਮਾਨ ਬਾਲ ਮੁਕੰਦ ਸ਼ਰਮਾ ਜੀ ਨੇ ਕਿਤਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਵੀਨ ਦੀ ਮਾਂ ਨੇ ਪਰਵੀਨ ਨੂੰ ਬਹੁਤ ਵਧੀਆ ਸੰਸਕਾਰ ਦਿਤੇ ਹਨ।ਡਾ: ਭੱਲਾ ਜੀ ਨੇ ਕਿਹਾ ਕਿ ਮਾਂ, ਬੱਚੇ ਲਈ ਪਹਿਲੀ ਗੁਰੂ ਹੁੰਦੀ ਹੈ ।ਉਹਨਾਂ ਨੇ ਮਾਂ ਬਾਰੇ ਕਿਤਾਬ ਲਿਖਣ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਗੋਂ ਵੀ ਪਰਵੀਨ ਹੋਰ ਵਧੀਆ ਲਿਖੇਗਾ।ਕਵੀ ਦਰਬਾਰ ਵਿਚ ਬਲਕਾਰ ਸਿੰਘ ਸਿੱਧੂ, ਦਵਿੰਦਰ ਕੌਰ ਢਿੱਲੋਂ, ਮਲਕੀਤ ਬਸਰਾ, ਦਰਸ਼ਨ ਤਿਓਣਾ , ਤੇਜਾ ਸਿੰਘ ਥੂਹਾ,ਸਿਮਰਜੀਤ ਗਰੇਵਾਲ ਅਤੇ ਕਰਮਜੀਤ ਬੱਗਾ ਜੀ ਨੇ ਗੀਤਾਂ ਰਾਹੀਂ ਪਰੋਗਰਾਮ ਨੂੰ ਹੋਰ ਰੌਚਿਕ ਬਣਾ ਦਿੱਤਾ ।ਸਿਰੀ ਰਾਮ ਅਰਸ਼, ਗੁਰਦਰਸ਼ਨ ਸਿੰਘ ਮਾਵੀ, ਪੰਮੀ ਸਿਧੂ,ਸਤਬੀਰ ਕੌਰ ,ਰਜਿੰਦਰ ਰੇਨੂ,ਜਗਦੀਪ ਨੂਰਾਨੀ,ਸੁਨੀਤਾ ਸੈਣੀ,ਆਸ਼ਿਮਾ, ਸ਼ਾਇਰ ਭੱਟੀ, ਨੇ ਵੀ ਆਪੋ ਆਪਣੇ ਅੰਦਾਜ਼ ਵਿਚ ਕਵਿਤਾਵਾਂ ਪੇਸ਼ ਕੀਤੀਆਂ ।ਪ੍ਰੀਤ ਸੰਘਰੇੜੀ ਨੇ ਜਸਵਿੰਦਰ ਭੱਲਾ ਨੂੰ ਉਹਨਾਂ ਬਾਰੇ ਲਿਖਿਆ ਖੂਬਸੂਰਤ ਕਾਵਿ-ਚਿੱਤਰ ਭੇਂਟ ਕੀਤਾ।ਸਟੇਜ ਦੀ ਸਮੁੱਚੀ ਕਾਰਵਾਈ ਪੰਜਾਬੀ ਲੇਖਕ ਸਭਾ ਦੇ ਜਨ: ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾ-ਖੂਬੀ ਚਲਾਈ।

 

ਗੁਰਦਰਸ਼ਨ ਸਿੰਘ ਮਾਵੀ 

98148 51298

Have something to say? Post your comment

More From Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ "