Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਲਈ ਸਾਰੇ ਸਿਆਸੀ ਆਗੂ ਇੱਕ ਮੰਚ ਤੇ ਆਉਣ-ਸੋਮ ਪ੍ਰਕਾਸ਼

September 18, 2021 11:30 PM

ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਲਈ ਸਾਰੇ ਸਿਆਸੀ ਆਗੂ ਇੱਕ ਮੰਚ ਤੇ ਆਉਣ-ਸੋਮ ਪ੍ਰਕਾਸ਼

ਫਗਵਾੜਾ ਜ਼ਿਲਾ ਬਨਾਉਣਾ ਕੋਈ ਸਿਆਸੀ ਮੁੱਦਾ ਨਹੀਂ ਸਮੇਂ ਅਤੇ ਲੋਕਾਂ ਦੀ ਲੋੜ ਹੈ-ਸੋਮ ਪ੍ਰਕਾਸ਼

ਫਗਵਾੜਾ, 18 ਸਤੰਬਰ(     )- 'ਫਗਵਾੜਾ ਜ਼ਿਲ੍ਹਾ ਬਣਾਓ ਫਰੰਟ' ਦੇ ਵਫ਼ਦ ਵਲੋਂ ਕੈਬਨਿਟ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਨੂੰ ਫਗਵਾੜਾ ਜ਼ਿਲ੍ਹਾ ਬਨਾਉਣ ਲਈ ਮੰਮੋਰੰਡਮ ਦਿੱਤਾ ਗਿਆ, ਜਿਸ ਵਿੱਚ ਵੱਖੋ-ਵੱਖਰੀਆਂ ਧਾਰਮਿਕ, ਸਮਾਜਿਕ ਜੱਥੇਬੰਦੀਆਂ ਤੋਂ ਬਿਨ੍ਹਾਂ ਵੱਖੋ-ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ, ਸਨੱਅਤਕਾਰ,ਲੇਖਕ, ਪੱਤਰਕਾਰ, ਵਕੀਲ, ਪੰਚ,ਸਰਪੰਚ, ਬੁੱਧੀਜੀਵੀ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਸ਼ਾਮਲ ਹੋਏ। ਵਫਦ ਦੇ ਨੁਮਾਂਇੰਦਿਆਂ ਨੇ ਕਿਹਾ ਕਿ ਇਤਹਾਸਿਕ ਨਗਰ ਫਗਵਾੜਾ, ਉਦਯੋਗਿਕ ਖੇਤਰ, ਸਿੱਖਿਆ ਖੇਤਰ ਵਿੱਚ ਵੱਡੀ ਪ੍ਰਾਪਤੀਆਂ ਅਤੇ ਪ੍ਰਵਾਸੀ ਪੰਜਾਬੀਆਂ ਦਾ ਖਿੱਤਾ ਹੋਣ ਦੇ ਬਾਵਜੂਦ ਵੀ ਦਹਾਕਿਆਂ ਤੋਂ ਸਰਕਾਰ ਨੇ ਇਲਾਕੇ ਦੇ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਫਗਵਾੜਾ ਨੂੰ ਜ਼ਿਲਾ ਬਨਾਉਣ ਦੀਆਂ ਬੇਨਤੀਆਂ ਨੂੰ ਪਹਿਲਾਂ ਕਦੇ ਨਹੀਂ ਵਿਚਾਰਿਆ ਅਤੇ ਨਾ ਹੀ ਪ੍ਰਵਾਨ ਕੀਤਾ ਗਿਆ ਹੈ। ਫਗਵਾੜਾ, ਸਿੱਖਿਆ, ਸਨੱਅਤ ਖੇਤਰ 'ਚ ਵਿਸ਼ੇਸ਼ ਥਾਂ ਰੱਖਦਾ ਹੇ ਅਤੇ ਵੱਡਾ ਰੈਵੀਨੀਊ ਵੀ ਦਿੰਦਾ ਹੈ, ਪਰ ਫਗਵਾੜਾ ਅਤੇ ਫਗਵਾੜਾ ਦੇ ਪਿੰਡਾ ਦੇ ਲੋਕਾਂ ਦੀ ਇਸ ਮੁੱਖ ਮੰਗ ਦੇ ਬਾਵਜੂਦ ਵੀ ਇਸ ਨੂੰ ਜ਼ਿਲ੍ਹਾ ਨਹੀਂ ਬਣਾਇਆ ਗਿਆ। ਵਫ਼ਦ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਮੰਗ ਕੀਤੀ ਕਿ ਫਗਵਾੜਾ, ਕਪੂਰਥਲਾ ਤੋਂ ਬਹੁਤ ਦੂਰ ਪੈਂਦਾ ਹੈ ਅਤੇ ਲੋਕਾਂ ਨੂੰ ਸਰਕਾਰੀ ਕੰਮ-ਕਾਜ ਕਰਵਾਉਣ ਲਈ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਵਫ਼ਦ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਫਗਵਾੜਾ ਨੂੰ ਲਾਗਲੇ ਹੋਰ ਬਲਾਕਾਂ, ਸਬ-ਡਿਵੀਜ਼ਨਾਂ ਰਲਾ ਕੇ ਜ਼ਿਲ੍ਹਾ ਬਣਾਇਆ ਜਾਵੇ ਤਾਂ ਕਿ ਸ਼ਹਿਰ ਦੀ ਹੋਰ ਉਨਤੀ ਹੋ ਸਕੇ। ਇਸ ਵਫ਼ਦ ਨੂੰ ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਭਰੋਸਾ ਦੁਆਇਆ ਕਿ ਉਹ ਹਰ ਹੀਲੇ ਨਾਲ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਲਈ ਯਤਨ ਕਰਨਗੇ। ਉਹਨਾ ਨੇ ਕਿਹਾ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮੰਗ ਲਈ ਸਿਆਸਤ ਨਾ ਕਰਦੇ ਹੋਏ ਇੱਕਜੁਟਤਾ ਦਿਖਾਉਣੀ ਚਾਹੀਦੀ ਹੈ। ਉਹਨਾਂ ਫਰੰਟ ਨੂੰ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਸਥਾਨਕ ਆਗੂਆਂ ਦੀ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਅਤੇ ਜਿਸ ਵਿੱਚ ਫਗਵਾੜਾ ਦੇ ਸਾਰੇ ਸਿਆਸੀ ਆਗੂ ਸ਼ਾਮਲ ਹੋਣ ਅਤੇ ਇਸ ਫਰੰਟ ਰਾਹੀਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਅਗਲੇਰੀ ਕਾਰਵਾਈ ਆਰੰਭੀ ਜਾਵੇ।

ਇਸ ਸਮੇਂ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨੇ ਵੀ ਇਸ ਮੰਗ ਨੂੰ ਸ਼ਹਿਰ ਨਿਵਾਸੀਆਂ ਦੀ ਮੁੱਖ ਮੰਗ ਦਸਦੇ ਹੋਏ ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਨੂੰ ਆਪਣੀ ਦਿਲੀ ਇੱਛਾ ਵੀ ਦੱਸਿਆ। ਇਸ ਵਫ਼ਦ ਵਿੱਚ  ਪ੍ਰਿੰ: ਗੁਰਮੀਤ ਸਿੰਘ ਪਲਾਹੀ, ਅਵਤਾਰ ਸਿੰਘ ਮੰਡ, ਐਡਵੋਕੇਟ ਐਸ.ਐਲ. ਵਿਰਦੀ, ਅਸ਼ੋਕ ਸੇਠੀ, ਜਤਿੰਦਰ ਸਿੰਘ ਕੁੰਦੀ, ਅਸ਼ੋਕ ਡੀਲਕਸ, ਪਰਵਿੰਦਰ ਜੀਤ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਮਾਨ, ਅਨੁਰਾਗ ਮਨਖੰਡ,  ਮਨੋਜ ਮਿੱਢਾ, ਟੀ.ਡੀ. ਚਾਵਲਾ, ਯਸ਼ਵੀਰ ਕੁਮਾਰ ਸਰਕਲ ਇੰਚਾਰਜ ਆਪ, ਰਮਨ ਨਹਿਰਾ, ਰਵਿੰਦਰ ਚੋਟ, ਰਕੇਸ਼ ਬਾਂਗਾ, ਗੁਰਦੀਪ ਕੰਗ, ਬੱਲੂ ਵਾਲੀਆ, ਕੁਲਦੀਪ ਸਿੰਘ ਜਸਵਾਲ, ਹਰੀ ਓਮ ਸ਼ਰਮਾ, ਮਨਦੀਪ ਸਿੰਘ, ਅਸ਼ੋਕ ਸ਼ਰਮਾ, ਗੁਰਦੀਪ ਸਿੰਘ ਤੁਲੀ, ਕਾਮਰੇਡ ਜੈਪਾਲ ਸਿੰਘ, ਵਰਿੰਦਰ ਨਾਹਰ, ਚੇਤਨ ਸ਼ਰਮਾ, ਅਮਿਤ ਸ਼ਰਮਾ, ਸੁਨੀਲ ਕੁਮਾਰ, ਪ੍ਰਿਤਪਾਲ ਕੌਰ ਤੁਲੀ, ਡਾ: ਨਰੇਸ਼ ਕੁਮਾਰ, ਕੁਲਦੀਪ ਸਿੰਘ, ਚਰਨਜੀਤ ਸਿੰਘ ਚਾਨਾ, ਸੁਖਵਿੰਦਰ ਸਿੰਘ ਸੱਲ ਪਲਾਹੀ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ, ਬਲਵੀਰ ਸਿੰਘ, ਇੰਦਰ ਗਗਨ, ਦੇਵ ਇੰਦਰ, ਬਿਕਰਮ ਗੁਪਤਾ ਆਦਿ ਹਾਜ਼ਰ ਸਨ।

Have something to say? Post your comment

More From Punjab

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ