Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਿਸ ਮੂੰਹ ਨਾਲ ਕਾਲਾ ਦਿਨ ਮਨਾ ਰਿਹਾ ਅਕਾਲੀ ਦਲ -ਮਨਜੀਤ ਮੀਹਾਂ

September 18, 2021 11:28 PM

ਕਿਸ ਮੂੰਹ ਨਾਲ ਕਾਲਾ ਦਿਨ ਮਨਾ ਰਿਹਾ ਅਕਾਲੀ ਦਲ -ਮਨਜੀਤ ਮੀਹਾਂ

ਮਾਨਸਾ 18 ਸਤੰਬਰ (ਨਾਨਕ ਸਿੰਘ ਖੁਰਮੀ):- ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲਾ ਦਿਵਸ ਮਨਾਉਣ ਦਾ ਲੋਕ ਇਨਸਾਫ ਪਾਰਟੀ ਦੇ ਵੱਲੋਂ ਜਿਲਾ ਹੈਡਕੁਆਟਰਾ ਤੇ ਪੁਤਲਾ ਫੂਕ ਕੇ ਵਿਰੋਧ ਕੀਤਾ ਜਾ ਰਿਹਾ ਹੈ।
                 ਜਿਲ੍ਹਾ ਪ੍ਰਧਾਨ ਲੋਕ ਇਨਸਾਫ ਪ੍ਰਾਰਟੀ ਮਾਨਸਾ ਮਨਜੀਤ ਸਿੰਘ ਮੀਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪੇ ਕਾਲਾ ਦਿਨ ਲਿਆ ਕੇ ਅਤੇ ਹੁਣ ਆਪੇ ਕਾਲਾ ਦਿਨ ਮਨਾਉਣ ਦਾ ਮਹਿਜ਼ ਇਕ ਡਰਾਮਾ ਕਰ ਰਿਹਾ ਹੈ,ਅਤੇ ਇਹਨਾ ਵੱਲੋਂ ਮਨਾਇਆ ਜਾ ਰਿਹਾ ਕਾਲਾ ਦਿਨ ਤੇ ਚੋਰ ਮਚਾਏ ਛੋਰ ਵਾਲੀ ਕਹਾਵਤ ਪੂਰੀ ਤਰਾਂ ਢੁੱਕਦੀ ਹੈ। ਉਹਨਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਲਿਆਉਣ ਦਾ ਬੀਜ ਅਕਾਲੀ ਦਲ ਵੱਲੋ ਹੀ ਬੀਜਿਆ ਗਿਆ ਸੀ ਅਤੇ ਹੁਣ ਕਾਲਾ ਦਿਨ ਲਿਆਉਣ ਵਾਲਾ ਅਕਾਲੀ ਦਲ ਕਿਸ ਮੂੰਹ ਨਾਲ ਕਾਲਾ ਦਿਨ ਮਨਾ ਰਿਹਾ ਹੈ।
ਉਹਨਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਇਹ ਆਰਡੀਨੈਂਸ ਲੈ ਕੇ ਆਈ ਸੀ ਤਾਂ ਉਸ ਸਮੇਂ ਸਭਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਵੱਲੋਂ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਸਾਈਕਲ ਮਾਰਚ ਕਰਕੇ ਜਾਗਰੂਕਤਾ ਲਹਿਰ ਸ਼ੁਰੂ ਕੀਤੀ ਗਈ ਸੀ। ਪਰ ਉਸ ਸਮੇਂ ਅਕਾਲੀ ਦਲ ਵੱਲੋ ਇਹਨਾਂ ਕਾਨੂੰਨਾ ਦੀ ਹਮਾਇਤ ਵਿਚ ਤਰੀਫਾਂ ਦੇ ਪੁਲ ਬੰਨੇ ਜਾ ਰਹੇ ਸਨ ਅਤੇ ਇਹਨਾਂ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਜਾਂਦਾ ਸੀ। ਆਗੂ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤੀ ਜਾਗਰੂਕਤਾ ਲਹਿਰ ਦੇ ਸਿੱਟੇ ਵੱਜੋਂ ਇਹਨਾਂ ਕਾਨੂੰਨਾ ਦੇ ਵਿਰੋਧ ਵਿਚ ਵਿਸ਼ਵ ਭਰ ਵਿਚ ਕਿਸਾਨ ਅੰਦੋਲਨ ਦਾ ਆਗਾਜ਼ ਹੋਇਆ ਪਰ ਉਸ ਵੇਲੇ ਵੀ ਅਕਾਲੀ ਦਲ ਵੱਲੋਂ ਇਹਨਾਂ ਕਾਨੂੰਨਾ ਦੀ ਤਰੀਫ ਕੀਤੀ ਜਾਦੀ ਸੀ।ਕੇਂਦਰ ਦੀ ਗੱਠਜੋੜ ਵਾਲੀ ਸਰਕਾਰ ਵੱਲੋਂ ਚੁੱਕੇ ਗਏ ਮਾਰੂ ਕਦਮਾਂ ਕਾਰਨ ਅੱਜ ਮਜ਼ਬੂਰੀ ਵਸ਼ ਕਿਸਾਨ ਵੀਰਾਂ ਨੂੰ ਘਰਬਾਰ ਛੱਡ ਕੇ ਦਿੱਲੀ ਦੀਆ ਬਰੂਹਾ ਤੇ ਸ਼ੰਘਰਸ਼ ਲਈ ਬੈਠਣਾ ਪੈ ਰਿਹਾ ਹੈ ਅਤੇ ਅਕਾਲੀ ਦਲ ਇਸ ਤਰਾਂ ਦੇ ਸਟੰਟ ਖੇਡ ਕੇ ਲੋਕਾਂ ਦਾ ਕਿਸਾਨ ਅੰਦੋਲਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਦੀ 100 ਦਿਨਾਂ ਦੀ ਯਾਤਰਾ ਵਿਚ ਕਿਸਾਨਾ ਵੱਲੋ ਕੀਤੇ ਵਿਰੋਧ ਅਤੇ ਅਗਾਮੀ ਵਿਧਾਨ ਸਭਾ ਚੋਣਾ ਵਿਚ ਆਪਣੀ ਹਾਰ ਨੂੰ ਦੇਖਦੇ ਹੋਏ ਅੱਜ ਅਕਾਲੀ ਦਲ ਕਾਲਾ ਦਿਨ ਮਨਾ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਦਾ ਯਤਨ ਕਰ ਰਿਹਾ ਹੈ।

Nanak Singh Khurmi 98156-31964,94630-55786

Have something to say? Post your comment