Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨੌਜਵਾਨ ਖੇਡਾਂ ਤੋਂ ਲੈਣ ਨਵੀਂ ਸੇਧ, ਨਸ਼ਿਆ ਤੋਂ ਹੋ ਸਕਦਾ ਬਚਾਅ: ਬੈਂਸ

September 18, 2021 11:22 PM

ਨੌਜਵਾਨ ਖੇਡਾਂ ਤੋਂ ਲੈਣ ਨਵੀਂ ਸੇਧ, ਨਸ਼ਿਆ ਤੋਂ ਹੋ ਸਕਦਾ ਬਚਾਅ: ਬੈਂਸ
-ਕਿਹਾ, ਲੋਕ ਇਨਸਾਫ ਪਾਰਟੀ ਹਰ ਸਮੇਂ ਨੌਜਵਾਨਾਂ ਨਾਲ ਖੜੀ
ਲੁਧਿਆਣਾ 18 ਸਤੰਬਰ ():- ਭਾਈ ਨਗਾਈਆਂ ਸਿੰਘ ਰੈਸਲੰਿਗ ਅਕੈਡਮੀ ਆਲਮਗੀਰ ‘ਚ ਕੁਸ਼ਤੀ ਖੇਡ ਰਹੇ ਬੱਚਿਆਂ ਦੀ ਹੌਸਲਾ ਹਫਜਾਈ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਖਾੜੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ।ਜਿਹਨਾਂ ਦੇ ਪਹੁੰਚਣ ਤੇ ਨੌਜਵਾਨਾਂ ਅਤੇ ਪ੍ਰਬੰਧਕਾ ਵੱਲੋਂ ਉਹਨਾਂ ਦਾ ਨਿੱਘਾ ਸਵਾਗ ਤ ਕਰਦੇ ਹੋਏ ਆਉਣ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਅਖਾੜੇ ਨੂੰ ਬੱਚਿਆਂ ਦੇ ਪ੍ਰੈਕਟਿਸ ਕਰਨ ਲਈ ਮੈਂਟ ਦਿੱਤੇ ਗਏ।ਨੌਜਵਾਨਾਂ ਨੂੰ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਉਣ ਲਈ ਖੇਡਾਂ ਦਾ ਉਪਰਾਲਾ ਸਭ ਤੋਂ ਉੱਤਮ  ਹੈ ਅਤੇ ਨੌਜਵਾਨ ਪੀੜੀ ਨੂੰ ਨਸ਼ਿਆ ਨੂੰ ਦੂਰ ਰੱਖਣ ਲਈ ਖੇਡਾਂ ਵੱਲ ਆਕਰਸ਼ਿਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਸਮੇਂ ਪੰਜਾਬ ਵਿਚ ਨਸ਼ਿਆ ਦਾ ਬੂਟਾ ਲਾਇਆ ਗਿਆ ਸੀ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ‘ਚ ਆਉਣ ਵੇਲੇ ਨਸ਼ਿਆ ਨੂੰ ਜੜ੍ਹ ਤੋਂ ਖਤਮ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ ਉਹਨਾਂ ਨੂੰ ਪੂਰਾ ਕਰਨ ਵਿਚ ਕਾਂਗਰਸ ਸਰਕਾਰ ਅਸਫਲ ਰਹੀ ਹੈ।ਵਿਧਾਇਕ ਬੈਂਸ ਨੇ ਨੌਜਵਾਨਾਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਲੋਕ ਇਨਸਾਫ ਪਾਰਟੀ ਹਰ ਸਮੇਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।ਉਹਨਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਜਰੂਰ ਧਿਆਨ ਦਿੱਤਾ ਜਾਵੇ। ਕਿਉ ਕਿ ਖੇਡਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਨੌਜਵਾਨੀ ਨਸ਼ਿਆ ਦੇ ਦਲ ਦਲ ਵਿਚ ਜਾਣ ਤੋਂ ਵੀ ਬਚ ਸਕਦੀ ਹੈ।ਇਸ ਮੌਕੇ ਮਲਕੀਤ ਸਿੰਘ, ਜਰਨੈਲ ਸਿੰਘ, ਸੁਰਜੀਤ ਸਿੰਘ, ਜੰਗ ਸਿੰਘ, ਗੁਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰ ਮੌਜੂਦ ਸਨ।

 

Have something to say? Post your comment