Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡਾਕਟਰ ਇਕਬਾਲ ਧੰਜੂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਸਕੂਲੀ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ

September 18, 2021 11:21 PM
ਡਾਕਟਰ ਇਕਬਾਲ ਧੰਜੂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਸਕੂਲੀ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਗੁਰੂ ਨਾਨਕ ਖਾਲਸਾ ਸਹੀਦੀ ਸੈਕੰਡਰੀ ਸਕੂਲ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਐੱਨ ਆਰ ਆਈ ਡ. ਇਕਬਾਲ ਸਿੰਘ ਧੰਜੂ ਐਨਆਰਆਈ ਬਿਕਰਮਜੀਤ ਸਿੰਘ  ਧੰਜੂ ਤੇ ਉਹਨਾਂ ਦੀ ਮਾਤਾ ਅਤੇ ਡਾਕਟਰ ਇਕਬਾਲ ਸਿੰਘ ਧੰਜੂ ਦੇ ਵੱਡੇ ਭਰਜਾਈ  ਹਰਦੀਸ਼ ਕੌਰ ਧੰਜੂ ਤੇ ਪਿੰਡ ਦੀਆਂ ਹੋਰ ਨਾਮਵਰ ਸਖਸ਼ੀਅਤਾਂ ਨੇ ਸਕੂਲ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਨਕਦੀ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ‌। ਇਥੇ ਇਹ ਗੱਲ ਵਰਨਣਯੋਗ ਹੈ ਕਿ ਕਿ ਇਹ ਇਨਾਮ ਵੰਡ ਸਮਾਗਮ ਸਵਰਗੀ ਹਜ਼ਾਰਾਂ ਸਿੰਘ ਧੰਜੂ ਤੇ ਸਵਾ.ਕੁਲਦੀਪ ਸਿੰਘ ਧੰਜੂ ਦੀ ਯਾਦ ਵਿੱਚ ਕਰਵਾਇਆ ਗਿਆ । ਇਸ ਮੌਕੇ ਤੇ ਇੰਜੀਨੀਅਰ ਬਲਜੀਤ ਸਿੰਘ ਜੰਮੂ, ਪ੍ਰਿੰਸੀਪਲ ਮੈਡਮ ਪਰਮਜੀਤ ਕੌਰ, ਬਲਦੇਵ ਸਿੰਘ ਡੀਏ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਡਾ. ਰਣਬੀਰ ਸਿੰਘ ਜੋਸਨ, ਸਰਪੰਚ ਤਰਸੇਮ ਸਿੰਘ ਲੱਡੂ, ਸਰਪੰਚ ਜਗੀਰ ਸਿੰਘ, ਲਖਬੀਰ ਸਿੰਘ ਨਿਜ਼ਾਮਪੁਰ, ਗੁਰਮੀਤ ਸਿੰਘ ਜੰਮੂ, ਡਾ. ਰੁਪਿੰਦਰ ਸਿੰਘ, ਡਾ.ਅਰਸਬੀਰ ਸਿੰਘ ਜੋਸਨ, ਡਾ.ਸਮਰਾਟ, ਡਾ. ਬਿਕਰਮਜੀਤ, ਜੋਤਾ ਸਿੰਘ ਸਾਬਕਾ ਸਰਪੰਚ ਲਖਵਿੰਦਰ ਸਿੰਘ ਤੇ ਇਲਾਕੇ ਦੀਆਂ ਕਈ ਹੋਰ ਨਾਮ ਵੀ ਕਈ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ
ਕੈਪਸ਼ਨ: ਇਨਾਮ ਵੰਡ ਸਮਾਗਮ ਮੌਕੇ ਬਿਕਰਮਜੀਤ ਸਿੰਘ ਧੰਜੂ, ਮਾਤਾ ਹਰਦੀਸ਼ ਕੌਰ ਧੰਜੂ, ਇੰਜੀ. ਬਲਜੀਤ ਸਿੰਘ ਜੰਮੂ ਪ੍ਰਿੰਸੀਪਲ ਪਰਮਜੀਤ ਕੌਰ ਗੱਲਬਾਤ ਕਰਦੇ ਹੋਏ

Have something to say? Post your comment