Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਖਾੜਕੂ ਸਿੰਘ ਮੋਹਾਲੀ ਅਦਾਲਤ ਅੰਦਰ ਹੋਏ ਪੇਸ਼

September 17, 2021 11:41 PM
ਰਮਨਦੀਪ ਸੰਨੀ, ਪਰਮਿੰਦਰ ਹੈਰੀ ਅਤੇ ਹੋਰ ਖਾੜਕੂ ਸਿੰਘ ਮੋਹਾਲੀ ਅਦਾਲਤ ਅੰਦਰ ਹੋਏ ਪੇਸ਼ 
 
ਨਵੀਂ ਦਿੱਲੀ 17 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਕਾਂਗਰਸ ਨੇਤਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਇੱਕ ਸ਼ਿਵਸੈਨਾ ਨੇਤਾ ਨੂੰ ਮਾਰਨ ਦੀ ਫੇਸਬੂਕ ਤੇ ਸਾਜ਼ਿਸ਼ ਘੜਨ ਦਾ ਬੱਬਰ ਖਾਲਸਾ ਦੇ ਕਾਰਕੁਨ ਦਸ ਕੇ ਫੜੇ ਗਏ, ਤੇ ਹੁਣ ਜਮਾਨਤ ਤੇ ਚਲ ਰਹੇ ਰਮਨਦੀਪ ਸਿੰਘ ਸੰਨੀ, ਪਰਮਿੰਦਰ ਸਿੰਘ ਹੈਰੀ, ਹਰਬਰਿੰਦਰ ਸਿੰਘ, ਜਰਨੈਲ ਸਿੰਘ, ਅੰਮ੍ਰਿਤਪਾਲ ਕੌਰ, ਸਤਨਾਮ ਸਿੰਘ, ਤਰਸੇਮ ਸਿੰਘ ਮੋਹਾਲੀ ਵਿਖੇ ਸੰਦੀਪ ਕੁਮਾਰ ਬਾਂਸਲ ਦੀ ਅਦਾਲਤ ਅੰਦਰ ਨਿਜੀ ਤੋਰ ਤੇ ਪੇਸ਼ ਹੋਏ ਤੇ ਰਣਦੀਪ ਸਿੰਘ ਨੇ ਅਦਾਲਤ ਅੰਦਰ ਪੇਸ਼ ਹੋਣ ਦੀ ਛੁੱਟੀ ਲਈ ਹੋਈ ਸੀ, ਗੌਰਵ ਕੁਮਾਰ ਗੈਰਹਾਜ਼ਰ ਸੀ। ਇਸੇ ਮਾਮਲੇ ਵਿਚ ਨਾਮਜਦ ਸੁਖਪ੍ਰੀਤ ਸਿੰਘ ਦੀ ਨਾਭਾ ਜੇਲ੍ਹ ਅੰਦਰ ਮੌਤ ਹੋ ਗਈ ਸੀ । ਅਜ ਚਲੇ ਮਾਮਲੇ ਵਿਚ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਪੇਸ਼ ਹੋਏ ਨਾਮਜਦ ਖੱਜਲ ਖੁਆਰ ਹੁੰਦੇ ਵਾਪਿਸ ਮੁੜ ਗਏ । ਸਿੰਘਾਂ ਵਲੋਂ ਅਦਾਲਤ ਅੰਦਰ ਸਰਬਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਦੇ ਸਹਾਇਕ ਵਕੀਲ ਪੇਸ਼ ਹੋਏ ਸਨ । ਜਿਕਰਯੋਗ ਹੈ ਕਿ ਮਾਮਲੇ ਵਿਚ ਨਾਮਜਦ ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ ਨੂੰ ਬਠਿੰਡਾ ਪੁਲਿਸ ਨੇ ਰੁਟੀਨ ਹਾਜ਼ਿਰੀ ਲਈ ਠਾਣੇ ਸੱਦਿਆ ਸੀ ਤੇ ਓਥੋਂ ਦੀ ਇਨ੍ਹਾਂ ਨੂੰ ਮੋਹਾਲੀ ਪੁਲਿਸ ਨੂੰ ਸੋਂਪ ਦਿਤਾ ਗਿਆ ਸੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਅਕਤੂਬਰ ਨੂੰ ਹੋਵੇਗੀ ।
 
 
 

Have something to say? Post your comment