Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਨੀਦਰਲੈਂਡ ਦੇ ਰਾਜਦੂਤ ਨੇ ਮਦਨ ਲਾਲ ਪੂਰਨਾ ਦੇਵੀ ਜੈਨ ਮੈਡੀਕਲ ਸੈਂਟਰ ਦਾ ਕੀਤਾ ਉਦਘਾਟਨ ।

September 17, 2021 11:40 PM
ਨੀਦਰਲੈਂਡ ਦੇ ਰਾਜਦੂਤ ਨੇ ਮਦਨ ਲਾਲ ਪੂਰਨਾ ਦੇਵੀ ਜੈਨ ਮੈਡੀਕਲ ਸੈਂਟਰ ਦਾ ਕੀਤਾ ਉਦਘਾਟਨ ।
ਜੰਡਿਆਲਾ ਗੁਰੂ(ਵਰੁਣ ਸੋਨੀ)ਸ਼੍ਰੀ ਮਦਨ ਲਾਲ ਪੂਰਨਾ ਦੇਵੀ ਜੈਨ ਟਰੱਸਟ ਨੇ ਜੰਡਿਆਲਾ ਗੁਰੂ ਵਿੱਚ ਨਵੇਂ ਬਣੇ ਮਦਨ ਲਾਲ ਪੂਰਨਾ ਦੇਵੀ ਜੈਨ ਮੈਡੀਕਲ ਸੈਂਟਰ ਦਾ ਉਦਘਾਟਨ ਨੀਦਰਲੈਂਡ ਦੇ ਰਾਜਦੂਤ ਮਾਰਟਨ ਵੈਨ ਡੇਨ ਬਰਗ ਨੇ ਕੀਤਾ। ਇਸ ਟਰੱਸਟ ਦੇ ਚੇਅਰਮੈਨ ਅਤੇ ਮੈਨੇਜਰ ਕੁਲਵੰਤ ਰਾਏ ਜੈਨ ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਵਸਨੀਕਾਂ ਨੂੰ ਇਸ ਮੈਡੀਕਲ ਸੈਂਟਰ ਦਾ ਲਾਭ ਮਿਲੇਗਾ ਅਤੇ ਇੱਥੇ ਘੱਟ ਕੀਮਤ ਤੇ ਟੈਸਟ ਵੀ ਕੀਤੇ ਜਾਣਗੇ।
ਇਸ ਤੋਂ ਇਲਾਵਾ ਨੀਦਰਲੈਂਡਜ਼ ਦੇ ਰਾਜਦੂਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਟਰੱਸਟ  ਮਨੁੱਖਤਾ ਲਈ ਕੀਤਾ ਗਿਆ ਹੈ ਅਤੇ ਇਹ ਕਦਮ ਸ਼ਲਾਘਾਯੋਗ ਹੈ।ਇਸ ਨਾਲ ਜੰਡਿਆਲਾ ਸ਼ਹਿਰ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਸਬੰਧਤ ਆਧੁਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ,ਡਾ. ਪੀ.ਕੇ ਸਿੰਘ,ਯੋਗੇਸ਼ ਜੈਨ,ਸਾਹਿਲ ਸ਼ਰਮਾ,ਰੋਕੀ ਜੈਨ,ਰਿੰਪੂ ਜੈਨ,ਰਜਨੀਸ਼ ਜੈਨ ਰੋਹਿਤ ਕੁਮਾਰ,
ਡਾ. ਨਿਰਮਲ ਸਿੰਘ, ਨਿਤੇਸ਼ ਕੁਮਾਰ, ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ, ਉਪ ਪ੍ਰਧਾਨ ਰਣਧੀਰ ਸਿੰਘ ਮਲਹੋਤਰਾ, ਕੌਂਸਲਰ ਆਸ਼ੂ ਵਿਨਾਇਕ ਆਦਿ ਹਾਜ਼ਰ ਸਨ।

Have something to say? Post your comment