Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਲੰਡਨ ਦੇ ਇਸ ਗਾਰਡਨ ਦਾ ਨਾਮ 17,000 ਪੌਦਿਆਂ ਦੇ ਸੰਗ੍ਰਹਿ ਲਈ ਹੋਇਆ ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ਼

September 17, 2021 03:46 PM
ਲੰਡਨ ਦੇ ਇਸ ਗਾਰਡਨ ਦਾ ਨਾਮ 17,000 ਪੌਦਿਆਂ ਦੇ ਸੰਗ੍ਰਹਿ ਲਈ ਹੋਇਆ ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ਼
 
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਲੰਡਨ ਵਿੱਚ ਸਥਿਤ ਇੱਕ ਬੋਟੈਨੀਕਲ ਗਾਰਡਨ ਦਾ ਨਾਮ ਇਸ ਵਿੱਚ ਮੌਜੂਦ ਤਕਰੀਬਨ 17,000 ਪੌਦਿਆਂ ਲਈ ਗਿੰਨੀਜ਼ ਵਰਲਡ ਰਿਕਾਰਡਜ਼ (ਜੀ ਡਬਲਯੂ ਆਰ) ਵਿੱਚ ਦਰਜ਼ ਕੀਤਾ ਗਿਆ ਹੈ। ਵਰਲਡ ਹੈਰੀਟੇਜ ਸਾਈਟ ਕੇਊ ਗਾਰਡਨਜ਼ ਜੋ ਕਿ ਰਾਇਲ ਬੋਟੈਨੀਕਲ ਗਾਰਡਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਨੇ ਸਿੰਗਲ-ਸਾਈਟ ਬੋਟੈਨੀਕਲ ਗਾਰਡਨ ਵਿੱਚ ਜੀਵਤ ਪੌਦਿਆਂ ਦੇ ਸਭ ਤੋਂ ਵੱਡੇ ਸੰਗ੍ਰਹਿ ਲਈ ਇਹ ਨਵਾਂ ਵਿਸ਼ਵ ਰਿਕਾਰਡ ਪ੍ਰਾਪਤ ਕੀਤਾ ਹੈ। ਲੰਡਨ ਦੇ ਕੇਊ ਵਿਚਲੇ ਇਸ ਗਾਰਡਨ ਦੇ 320 ਏਕੜ ਰਕਬੇ ਵਿੱਚ ਪੌਦਿਆਂ ਦੀਆਂ ਕੁੱਲ 16,900 ਕਿਸਮਾਂ ਹਨ। ਕੇਊ ਵਿਖੇ ਬਾਗਬਾਨੀ ਅਤੇ ਸਿਖਲਾਈ ਦੇ ਨਿਰਦੇਸ਼ਕ ਰਿਚਰਡ ਬਾਰਲੇ ਅਨੁਸਾਰ ਇਹ ਵਿਸ਼ਵ ਰਿਕਾਰਡ ਬੋਟੈਨੀਕਲ ਗਾਰਡਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਉਹਨਾਂ ਕਿਹਾ ਕਿ ਇਹ ਗਾਰਡਨ ਨਾ ਸਿਰਫ ਮਨੋਰੰਜਨ ਲਈ ਖੂਬਸੂਰਤ ਥਾਂ ਹੈ ਬਲਕਿ ਪ੍ਰੇਰਣਾ ਅਤੇ ਪੌਦਿਆਂ ਸਬੰਧੀ ਸਿੱਖਿਆ ਦਾ ਵੀ ਮਹੱਤਵਪੂਰਨ ਕੇਂਦਰ ਹੈ।

Have something to say? Post your comment