Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਮਨਜਿੰਦਰ ਸਿੰਘ ਸਿਰਸਾ ਆਪਣੇ ਆਪ ਨੂੰ ਅੰਮ੍ਰਿਤਧਾਰੀ ਅਤੇ ਗੁਰਮੁਖੀ ਭਾਸ਼ਾ ਦਾ ਮਾਹਿਰ ਸਾਬਤ ਕਰੋ: ਦਿੱਲੀ ਹਾਈ ਕੋਰਟ

September 17, 2021 03:43 PM
ਮਨਜਿੰਦਰ ਸਿੰਘ ਸਿਰਸਾ ਆਪਣੇ ਆਪ ਨੂੰ ਅੰਮ੍ਰਿਤਧਾਰੀ ਅਤੇ ਗੁਰਮੁਖੀ ਭਾਸ਼ਾ ਦਾ ਮਾਹਿਰ ਸਾਬਤ ਕਰੋ: ਦਿੱਲੀ ਹਾਈ ਕੋਰਟ
 
 ਨਵੀਂ ਦਿੱਲੀ 15 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਕਮੇਟੀ ਦੀ ਚੋਣ ਹਾਰਨ ਤੋਂ ਬਾਅਦ ਕਮੇਟੀ ਪ੍ਰਧਾਨ ਸਿਰਸਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।  ਡਾਇਰੈਕਟਰ ਗੁਰਦੁਆਰਾ ਚੋਣ ਦੇ ਨਾਲ ਕਮੇਟੀ ਮੈਂਬਰ ਵੱਲੋਂ ਬਦਸਲੂਕੀ ਅਤੇ ਜੁੱਤੀ ਸੁੱਟਣ ਦੀ ਘਟਨਾ ਦੇ ਬਾਅਦ ਦਿੱਲੀ ਹਾਈ ਕੋਰਟ ਨੇ ਅੱਜ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਆਪ ਨੂੰ ਅੰਮ੍ਰਿਤਧਾਰੀ ਅਤੇ ਗੁਰਮੁਖੀ ਭਾਸ਼ਾ ਦੇ ਜਾਣਕਾਰ ਸਾਬਤ ਕਰਨ ਦੇ ਆਦੇਸ਼ ਦਿੱਤੇ ਹਨ।  ਸਰਦਾਰ ਹਰਵਿੰਦਰ ਸਿੰਘ ਸਰਨਾ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਜਸਟਿਸ ਵਿਮਲ ਜਲਾਨ ਵਲੋਂ ਜਾਰੀ ਕੀਤੇ ਆਦੇਸ਼ ਮੁਤਾਬਿਕ 17 ਸਤੰਬਰ 2021 ਨੂੰ ਡਾਇਰੈਕਟਰ ਗੁਰਦੁਆਰਾ ਚੋਣਾਂ ਦੇ ਸਾਹਮਣੇ ਪੇਸ਼ ਹੋ ਕੇ ਸਰਦਾਰ ਸਿਰਸਾ ਨੂੰ ਇਹ ਸਾਬਤ ਕਰਨਾ ਪਏਗਾ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ਲਈ ਧਾਰਾ 10 ਦੀ ਜ਼ਰੂਰੀ ਯੋਗਤਾ ਪੂਰੀ ਕਰਦਾ ਹੈ।
ਇਸ ਤੋਂ ਪਹਿਲਾਂ ਨਿਰਦੇਸ਼ਕ ਨੇ ਸਰਦਾਰ ਸਿਰਸਾ ਵਿਰੁੱਧ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਤੋਂ ਅਸਮਰੱਥਾ ਦਿਖਾਈ ਸੀ।  ਜਿਸ ਦੇ ਕਾਰਨ ਸ਼ਿਕਾਇਤਕਰਤਾ ਨੂੰ ਦਿੱਲੀ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਸੀ। ਇਸ ਤੋਂ ਇਲਾਵਾ, ਦਿੱਲੀ ਹਾਈ ਕੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵਜੋਂ ਸਿਰਸਾ ਦੀ ਨਾਮਜ਼ਦਗੀ ਦੀ ਵੈਧਤਾ 'ਤੇ ਇਸ ਜਾਂਚ ਤੋਂ ਬਾਅਦ ਫੈਸਲਾ ਲਵੇਗੀ।  ਇਸ ਤੋਂ ਪਹਿਲਾਂ, ਆਹੂਜਾ ਨੂੰ ਗੁਰਮੁਖੀ ਦੇ ਗਿਆਨ ਦੀ ਘਾਟ ਕਾਰਨ ਕੋਂ ਆਪਟ ਵੋਟਿੰਗ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ।  ਇਸਦੇ ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹੋਰ ਮੈਂਬਰ ਆਤਮਾ ਸਿੰਘ ਲੁਬਾਣਾ ਖਿਲਾਫ ਵੀ ਤਿਲਕ ਨਗਰ ਥਾਣੇ ਵਿੱਚ ਜਾਅਲੀ ਪਤੇ ਤੇ ਗੁਰਦੁਆਰਾ ਸਾਹਿਬ ਹੋਣ ਦੀ ਜਾਗੋ ਪਾਰਟੀ ਨੇ ਸ਼ਿਕਾਇਤ ਕੀਤੀ ਹੈ।  ਲੁਬਾਣਾ ਨੇ ਆਪਣੇ ਦਫਤਰ ਦੇ ਪਤੇ ਤੇ ਗੁਰਦੁਆਰਾ ਦੱਸ ਕੇ ਡਾਇਰੈਕਟਰ ਗੁਰਦੁਆਰਾ ਚੋਣਾਂ ਦੇ ਸਿੰਘ ਸਭਾ ਪ੍ਰਧਾਨਾਂ ਦੀ ਸੂਚੀ ਵਿੱਚ ਆਪਣੇ ਪੁੱਤਰ ਦਾ ਨਾਮ ਪਵਾਇਆ ਹੈ।

Have something to say? Post your comment