Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ 'ਚ ਹਨ ਲੱਖਾਂ ਪੌਂਡ ਦਾ ਸੋਨਾ ਹੋਣ ਦੀਆਂ ਸੰਭਾਵਨਾਵਾਂ

September 12, 2021 06:40 PM
ਸਕਾਟਲੈਂਡ 'ਚ ਹਨ ਲੱਖਾਂ ਪੌਂਡ ਦਾ ਸੋਨਾ ਹੋਣ ਦੀਆਂ ਸੰਭਾਵਨਾਵਾਂ
 
ਸੋਨਾ ਮਿਲਣ ਦੀ ਆਸ ਵਿੱਚ ਗੋਲਡ ਮਾਈਨ, ਨਦੀਆਂ, ਝਰਨਿਆਂ 'ਚ ਕੀਤੀ ਜਾ ਰਹੀ ਹੈ ਭਾਲ
 
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਮਾਹਰਾਂ ਦੁਆਰਾ ਦੁਨੀਆਂ ਦੀਆਂ ਮਹਿੰਗੀਆਂ ਧਾਤਾਂ ਵਿੱਚੋਂ ਇੱਕ ਸੋਨੇ ਦੇ ਭੰਡਾਰ ਹੋਣ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ। ਇਸੇ ਆਸ ਦੇ ਵਿੱਚ ਸੋਨੇ ਦੀ ਖੋਜ ਲਈ ਖਦਾਨਾਂ ਵਿੱਚ ਖੁਦਾਈ ਅਭਿਆਨ ਕੀਤੇ ਜਾ ਰਹੇ ਹਨ। ਸਕਾਟਲੈਂਡ ਦੇ ਅਰਗਿਲ ਵਿੱਚ ਲੋਚ ਲੋਮੋਂਡ ਅਤੇ ਟ੍ਰੌਸਾਚਸ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਵਿੱਚ ਟਿੰਡਰਮ ਦੇ ਕੋਲ ਸਥਿਤ ਕੋਨੋਨਿਸ਼ ਗੋਲਡ ਮਾਈਨ ਵਿੱਚ ਮਾਈਨਿੰਗ ਇੰਜੀਨੀਅਰਾਂ ਦੁਆਰਾ ਧਮਾਕੇ ਕਰੇ ਜਾ ਰਹੇ ਹਨ। ਇਸੇ ਸਬੰਧੀ ਲੋਚਗਿਲਪਹੇਡ ਦੇ ਇੱਕ 29 ਸਾਲਾਂ ਮਾਈਨਿੰਗ ਇੰਜੀਨੀਅਰ ਸਟੈਨਲੇ ਲਿਸਟਰ ਅਨੁਸਾਰ ਯੂਕੇ ਵਿੱਚ ਇਕਲੌਤੀ ਵਪਾਰਕ ਸੋਨੇ ਦੀ ਖਾਣ ਕੋਨੋਨਿਸ਼ ਗੋਲਡ ਮਾਈਨ ਦੇ ਅੰਦਰ ਦਿਨ ਵਿੱਚ ਘੱਟੋ ਘੱਟ ਦੋ ਵਾਰ ਦੋ ਵਾਰ ਧਮਾਕੇ ਕੀਤੇ ਜਾਂਦੇ ਹਨ। ਇਸ ਖਾਣ ਦੇ ਆਸਟਰੇਲੀਆਈ ਆਧਾਰਿਤ ਮਾਲਕਾਂ 'ਸਕਾਟਗੋਲਡ ਰੀਸੋਰਸਜ਼' ਇੱਥੇ 200 ਮਿਲੀਅਨ ਪੌਂਡ ਮੁੱਲ ਤੱਕ ਦਾ ਸੋਨਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਹਰੇਕ ਵਿਸਫੋਟ ਦੇ ਨਾਲ ਇੰਜਨੀਅਰ ਸੋਨੇ ਦੀ ਖਾਣ 'ਚ ਤਿੰਨ ਮੀਟਰ ਹੇਠਾਂ ਅੱਗੇ ਵਧਦੇ ਹਨ। ਸਕਾਟਲੈਂਡ ਵਿਚਲੀ ਕੋਨੋਨਿਸ਼ ਸੋਨੇ ਦੀ ਖਾਣ ਜੋ ਕਿ 1980 ਦੇ ਦਹਾਕੇ ਵਿੱਚ ਸਾਹਮਣੇ ਆਈ, ਭੂ-ਵਿਗਿਆਨੀਆਂ ਲਈ ਇੱਕ ਗਿਰਜਾਘਰ ਹੈ। ਇਸਨੂੰ ਜਿਆਦਾਤਰ ਵਿਗਿਆਨੀ ਅਤੇ ਮਾਹਰ ਇੱਕ ਕਿਸਮ ਦੇ ਖਜ਼ਾਨੇ ਦੀ ਭਾਲ ਵਜੋਂ ਵੇਖਦੇ ਹਨ। ਐਡਿਨਬਰਾ ਤੋਂ ਸੀਨੀਅਰ ਮਹਿਲਾ ਭੂ-ਵਿਗਿਆਨੀ ਰੈਚੇਲ ਪਾਲ ਦੇ ਅਨੁਸਾਰ, ਮਾਈਨ ਵਿੱਚ ਛੇਤੀ ਹੀ ਕਾਰਜਾਂ ਨੂੰ 24/7 ਦੀ ਸਮਰੱਥਾ 'ਤੇ ਲਿਜਾਇਆ ਜਾਵੇਗਾ। ਪਾਲ ਅਨੁਸਾਰ ਖਾਨ ਦੀਆਂ ਪਰਤਾਂ ਵਿੱਚ 9 ਸਾਲਾਂ ਦੇ ਉਤਪਾਦਨ ਲਈ ਲੋੜੀਂਦੀ ਸੋਨੇ ਦੀ ਧਾਤ ਹੈ ਅਤੇ ਇਸਦੇ ਹਰ ਟਨ ਵਿੱਚ 30 ਗ੍ਰਾਮ ਸੋਨਾ ਲੁਕਿਆ ਹੋਇਆ ਹੈ। ਸਕਾਟਲੈਂਡ ਵਿੱਚ 'ਸਕਾਟਗੋਲਡ' ਇਕੱਲੇ ਨਹੀਂ ਹਨ  ਜੋ ਸੋਨੇ ਦੀ ਖੋਜ ਵਿੱਚ ਹਨ। ਕੋਰੋਨਾ ਤਾਲਾਬੰਦੀ ਦੌਰਾਨ ਕੁੱਝ ਨਦੀਆਂ, ਝਰਨੇ ਵੀ ਫਿਸ਼ਿੰਗ ਅਤੇ ਪੈਡਲਿੰਗ ਆਦਿ ਤੋਂ ਇਲਾਵਾ ਸਥਾਨਕ ਲੋਕਾਂ ਲਈ ਵੀ ਸੋਨੇ ਆਦਿ ਧਾਤਾਂ ਦੀ ਖੋਜ ਵਿੱਚ ਤਬਦੀਲ ਹੋ ਗਈਆਂ ਹਨ।
 
 

Have something to say? Post your comment