Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਲੰਡਨ: ਕ੍ਰੈਸਿਡਾ ਡਿਕ ਦੇ ਕਾਰਜਕਾਲ 'ਚ ਕੀਤਾ 2024 ਤੱਕ ਵਾਧਾ

September 12, 2021 06:07 PM
ਲੰਡਨ: ਕ੍ਰੈਸਿਡਾ ਡਿਕ ਦੇ ਕਾਰਜਕਾਲ 'ਚ ਕੀਤਾ 2024 ਤੱਕ ਵਾਧਾ
 
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਲੰਡਨ 'ਚ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਕ੍ਰੈਸਿਡਾ ਡਿਕ ਦੇ ਕਾਰਜਕਾਲ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਯੂਕੇ ਦੇ ਹੋਮ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਵਜੋਂ ਉਸਦੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ ਮਹਾਰਾਣੀ ਦੁਆਰਾ ਗ੍ਰਹਿ ਸਕੱਤਰ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ। ਕ੍ਰੈਸਿਡਾ ਦੀ ਨਿਯੁਕਤੀ ਲਈ ਨਿਰਧਾਰਿਤ ਮਿਆਦ ਅਪ੍ਰੈਲ 2022 ਵਿੱਚ ਖਤਮ ਹੋਣੀ ਸੀ ਅਤੇ ਇਸ ਦੌਰਾਨ ਅਸਤੀਫੇ ਦੀ ਮੰਗ ਨਾਲ ਉਸਨੂੰ ਸਖਤ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਇਸ ਸਬੰਧੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਦੱਸਿਆ ਕਿ ਕ੍ਰੈਸਿਡਾ ਅਪ੍ਰੈਲ 2024 ਤੱਕ ਮੈਟਰੋਪੋਲੀਟਨ ਪੁਲਿਸ ਦੀ ਅਗਵਾਈ ਕਰਦੀ ਰਹੇਗੀ। ਲੰਡਨ ਦੇ ਮੇਅਰ ਸਾਦਿਕ ਖਾਨ ਅਨੁਸਾਰ ਵੀ ਕ੍ਰੈਸਿਡਾ ਲੰਡਨ ਨੂੰ ਤਜਰਬੇਕਾਰ ਅਤੇ ਮਜ਼ਬੂਤ ਅਗਵਾਈ ਪ੍ਰਦਾਨ ਕਰੇਗੀ। ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਪੂਰਾ ਸਮਰਥਨ ਦਿੱਤਾ ਜਦੋਂ ਕਿ ਆਲੋਚਕਾਂ ਨੇ ਉਸਨੂੰ ਬਦਲਣ ਦੀ ਮੰਗ ਕੀਤੀ। ਕਈ ਉੱਚ-ਸ਼ਖਸੀਅਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ  ਇੱਕ ਖੁੱਲੇ ਪੱਤਰ 'ਤੇ ਹਸਤਾਖਰ ਕੀਤੇ ਸਨ, ਜਿਸ ਵਿੱਚ ਕ੍ਰੈਸਿਡਾ ਨੂੰ ਅਯੋਗ ਦਸਦਿਆਂ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਹਸਤਾਖਰ ਕਰਨ ਵਾਲਿਆਂ ਵਿੱਚ ਬੈਰੋਨੇਸ ਡੋਰੀਨ ਲਾਰੈਂਸ, ਲੇਡੀ ਡਾਇਨਾ ਬ੍ਰਿਟਨ, ਸਾਬਕਾ ਟੋਰੀ ਐਮ ਪੀ ਹਾਰਵੇ ਪ੍ਰੌਕਟਰ ਅਤੇ ਪਾਲ ਗਾਮਬੈਕਸਿਨੀ ਆਦਿ ਸ਼ਾਮਲ ਸਨ ।
 
 

Have something to say? Post your comment