Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਸਕਾਟਲੈਂਡ ਦੇ ਕੋਰੋਨਾ ਕੇਸਾਂ 'ਚ ਹੋਇਆ ਰਿਕਾਰਡ ਵਾਧਾ ਦਰਜ

September 12, 2021 06:07 PM
ਸਕਾਟਲੈਂਡ ਦੇ ਕੋਰੋਨਾ ਕੇਸਾਂ 'ਚ ਹੋਇਆ ਰਿਕਾਰਡ ਵਾਧਾ ਦਰਜ
 
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਫਿਰ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ ਐੱਨ ਐੱਸ) ਦੇ ਨਵੇਂ ਅੰਦਾਜ਼ੇ ਦੱਸਦੇ ਹਨ ਕਿ ਸਕਾਟਲੈਂਡ ਵਿੱਚ 3 ਸਤੰਬਰ ਤੱਕ ਦੇ ਹਫਤੇ ਵਿੱਚ 45 ਵਿੱਚੋਂ 1 ਵਿਅਕਤੀ ਨੂੰ  ਕੋਵਿਡ -19 ਸੀ, ਜਿਸਦੀ ਗਿਣਤੀ ਉਸ ਨਾਲੋਂ ਪਿਛਲੇ ਹਫਤੇ 75 ਵਿੱਚੋਂ 1 ਸੀ। ਕੇਅਰ ਹੋਮਜ਼ ਅਤੇ ਹਸਪਤਾਲਾਂ ਵਰਗੇ ਸਥਾਨਾਂ ਦੀ ਬਜਾਏ ਨਿੱਜੀ ਘਰਾਂ ਦੇ ਲੋਕਾਂ ਨਾਲ ਸਬੰਧਤ ਇਹ ਅੰਕੜੇ ਅਕਤੂਬਰ 2020 ਵਿੱਚ ਸਕਾਟਲੈਂਡ ਲਈ ਅਨੁਮਾਨ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਧ ਹਨ। ਇਸ ਦੌਰਾਨ, ਸਕਾਟਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 22 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਕਾਟਿਸ਼ ਸਰਕਾਰ ਦੇ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ 6815 ਨਵੇਂ ਕੇਸ ਦਰਜ ਕੀਤੇ ਗਏ ਹਨ, ਜੋ 11.1% ਨਵੇਂ ਟੈਸਟਾਂ ਨੂੰ ਦਰਸਾਉਂਦੇ ਹਨ। ਵਾਇਰਸ ਸਬੰਧੀ ਅੰਕੜਿਆਂ ਅਨੁਸਾਰ ਵੇਲਜ਼ ਵਿੱਚ, ਲਗਭਗ 65 ਵਿੱਚੋਂ ਇੱਕ ਵਿਅਕਤੀ ਨੂੰ 3 ਸਤੰਬਰ ਤੱਕ ਦੇ ਹਫ਼ਤੇ ਵਿੱਚ ਕੋਵਿਡ -19 ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਹਫ਼ਤੇ 110 ਵਿੱਚੋਂ ਇੱਕ ਸੀ। ਜਦਕਿ ਉੱਤਰੀ ਆਇਰਲੈਂਡ ਵਿੱਚ ਇਹ ਅਨੁਮਾਨ 60 ਵਿੱਚੋਂ 1 ਹੈ, ਜੋ ਪਿਛਲੇ ਹਫਤੇ 65 ਵਿੱਚੋਂ 1 ਸੀ। ਇਸਦੇ ਇਲਾਵਾ ਪੂਰੇ ਇੰਗਲੈਂਡ ਵਿੱਚ 3 ਸਤੰਬਰ ਤੱਕ 70 ਵਿੱਚੋਂ 1 ਵਿਅਕਤੀ ਨੂੰ ਕੋਵਿਡ -19 ਸੀ। ਸਕਾਰਾਤਮਕ ਟੈਸਟ ਕਰਨ ਵਾਲੇ ਲੋਕਾਂ ਦੀ ਪ੍ਰਤੀਸ਼ਤਤਾ ਉੱਤਰ-ਪੂਰਬੀ ਇੰਗਲੈਂਡ ਵਿੱਚ ਵਧੀ ਹੈ, ਲੰਡਨ ਅਤੇ ਦੱਖਣ-ਪੂਰਬੀ ਇੰਗਲੈਂਡ ਵਿੱਚ ਪੱਧਰ ਸਥਿਰ ਹੈ, ਅਤੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

Have something to say? Post your comment