Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ ਸੱਤ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

September 11, 2021 12:17 AM
ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ ਸੱਤ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ 
 
ਨਵੀਂ ਦਿੱਲੀ 10 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਚੋਣ ਕਮਿਸ਼ਨ ਨੇ ਰਾਜ ਸਭਾ ਦੀਆਂ ਸੱਤ ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਸੀਟਾਂ ਵੱਖ-ਵੱਖ ਕਾਰਨਾਂ ਕਰਕੇ ਖਾਲੀ ਹੋਈਆਂ ਜਿਵੇਂ ਅਸਤੀਫਾ, ਮੌਤ ਅਤੇ ਸੰਸਦ ਮੈਂਬਰਾਂ ਦਾ ਖ਼ਤਮ ਹੋਇਆ ਕਾਰਜਕਾਲ ।
ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਾਮਿਲਨਾਡੂ ਵਿੱਚ ਦੋ ਅਤੇ ਪੱਛਮੀ ਬੰਗਾਲ, ਅਸਾਮ, ਮਹਾਰਾਸ਼ਟਰ, ਪੁਡੂਚੇਰੀ ਅਤੇ ਮੱਧ ਪ੍ਰਦੇਸ਼ ਵਿੱਚ ਇੱਕ -ਇੱਕ ਸੀਟ ਖਾਲੀ ਹੈ।
ਮੱਧ ਪ੍ਰਦੇਸ਼ ਦੀ ਇੱਕ ਰਾਜ ਸਭਾ ਸੀਟ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਦੇ ਜੁਲਾਈ ਵਿੱਚ ਕਰਨਾਟਕ ਦੇ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ।
ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸੱਤ ਸੀਟਾਂ ਲਈ ਚੋਣਾਂ 4 ਅਕਤੂਬਰ ਨੂੰ ਹੋਣਗੀਆਂ।  ਏਆਈਏਡੀਐਮਕੇ ਕੋਲ ਤਾਮਿਲਨਾਡੂ ਵਿੱਚ ਦੋ ਸੀਟਾਂ ਹਨ। ਕੇ.ਪੀ. ਮੁਨੁਸਾਮੀ ਅਤੇ ਆਰ.  ਵੈਦਿਲਿੰਗਮ ਦਾ ਅਸਤੀਫਾ ਦੇਣ ਕਰਕੇ ਦੋਨੋ ਸੀਟਾਂ ਖਾਲੀ ਹੋ ਗਈ ਸੀ । ਇਹ ਦੋਵੇਂ ਹੁਣ ਤਾਮਿਲਨਾਡੂ ਵਿਧਾਨ ਸਭਾ ਦੇ ਮੈਂਬਰ ਹਨ।
ਪੱਛਮੀ ਬੰਗਾਲ ਤੋਂ ਰਾਜ ਸਭਾ ਸੀਟ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਕੇਂਦਰੀ ਮੰਤਰੀ ਮਾਨਸ ਰੰਜਨ ਭੂਨੀਆ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ।
ਅਸਾਮ ਵਿੱਚ ਵਿਧਾਨ ਸਭਾ ਸਪੀਕਰ ਵਿਸ਼ਵਜੀਤ ਡੈਮੇਰੀ ਦੀ ਰਾਜ ਸਭਾ ਮੈਂਬਰਸ਼ਿਪ ਅਤੇ ਉਨ੍ਹਾਂ ਦੀ ਪਿਛਲੀ ਪਾਰਟੀ ਬੋਡੋਲੈਂਡ ਪੀਪਲਜ਼ ਫਰੰਟ ਦੇ ਅਸਤੀਫੇ ਦੇ ਕਾਰਨ ਖਾਲੀ ਹੋ ਗਈ ਸੀ।  ਡੈਮੇਰੀ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ ।  ਭਾਰਤੀ ਜਨਤਾ ਪਾਰਟੀ ਅਸਾਮ ਤੋਂ ਕੇਂਦਰੀ ਮੰਤਰੀ ਸਰਬਾਨੰਦ ਸੋਨੇਵਾਲ ਨੂੰ ਨਾਮਜ਼ਦ ਕਰ ਸਕਦੀ ਹੈ, ਜੋ ਅਜੇ ਤੱਕ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਬਣੇ ਹਨ।
ਮਹਾਰਾਸ਼ਟਰ ਦੀ ਸੀਟ ਇਸ ਸਾਲ ਮਈ ਵਿੱਚ ਕੋਵਿਡ ਨਾਲ ਕਾਂਗਰਸੀ ਨੇਤਾ ਰਾਜੀਵ ਸਤਵ ਦੀ ਮੌਤ ਕਾਰਨ ਖਾਲੀ ਹੋਈ ਸੀ।
ਚੋਣ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਸਾਰੀ ਚੋਣ ਪ੍ਰਕਿਰਿਆ ਦੌਰਾਨ ਕੋਵਿਡ -19 ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

Have something to say? Post your comment