Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਿਸਾਨਾਂ ਦੇ ਨਾਂ - ਮਜ਼ਹਰ ਸ਼ੀਰਾਜ਼

September 07, 2021 11:05 PM
.............ਗ਼ਜ਼ਲ ............
 
      ਕਿਸਾਨਾਂ ਦੇ ਨਾਂ
 
 ਸਾਰਾ  ਸਾਲ   ਹੰਢਾਈਆਂ  ਭੁੱਖਾਂ ।
 ਕੱਟਿਆ ਕਾਲ  ਹੰਢਾਈਆਂ ਭੁੱਖਾਂ।
 
 ਮੈ ਈ ਗੱਡੇ ਕਣਕ ਤੇ ਮੂੰਜੀ,
 ਮੇਰੇ ਲਾਲ ਹੰਢਾਈਆਂ  ਭੁੱਖਾਂ।
 
 ਉਹਨੇ ਦੌਲਤ ਨੱਪ ਕੇ ਰੱਖੀ,
  ਹੁੰਦੇ ਮਾਲ ਹੰਢਾਈਆਂ ਭੁੱਖਾਂ।
 
 ਹਾਕਮ  ਮੇਰਾ  ਕਰਜ਼ੇ  ਬੰਨ੍ਹਿਆਂ,
 ਇਕ ਇਕ ਵਾਲ ਹੰਢਾਈਆਂ ਭੁੱਖਾਂ।
 
 ਅਪਣੇ ਢਿੱਡ ਤੇ ਪੱਥਰ ਬੰਨ ਕੇ,
  ਪਾਲੇ ਬਾਲ ਹੰਢਾਈਆਂ ਭੁੱਖਾਂ ।
 
  ਮੇਰੇ ਹੱਕ ਵਿੱਚ ਜਲਸਾ ਨਹੀਂ ਸੀ,
  ਭੋਗੇ  ਜਾਲ  ਹੰਢਾਈਆਂ  ਭੁੱਖਾਂ ।
 
 ਜੋ  ਸ਼ੀਰਾਜ਼ ਇਹ ਧਰਤੀ ਜੰਮੀ,
  ਇਹੋ   ਹਾਲ   ਹੰਢਾਈਆਂ ਭੁੱਖਾਂ।
 
          ਮਜ਼ਹਰ ਸ਼ੀਰਾਜ਼ 

Have something to say? Post your comment