Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਕਿਸਾਨਾਂ ਵਲੋਂ ਜਾਮ ਕੀਤਾ ਸਿੰਘੂ ਬਾਰਡਰ ਦਾ ਰਾਹ ਖੋਲਣ ਦੀ ਅਪੀਲ ਦੀ ਸੁਣਵਾਈ ਕਰਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ

September 06, 2021 09:22 PM
ਕਿਸਾਨਾਂ ਵਲੋਂ ਜਾਮ ਕੀਤਾ ਸਿੰਘੂ ਬਾਰਡਰ ਦਾ ਰਾਹ ਖੋਲਣ ਦੀ ਅਪੀਲ ਦੀ ਸੁਣਵਾਈ ਕਰਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ
 
 ਕਿਹਾ: ਹਾਈ ਕੋਰਟ ਅਪੀਲ ਲਗਾਓ 
 
ਨਵੀਂ ਦਿੱਲੀ 6 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਸੋਨੀਪਤ ਦੇ ਵਾਸੀਆਂ ਵਲੋਂ ਦਾਇਰ ਇਕ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਕਰਨ ਤੋਂ ਇਨਕਾਰ ਕਰਦਿਆ ਪਟੀਸ਼ਨਕਰਤਾ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ । ਸੋਨੀਪਤ ਵਾਸੀ ਜੈ ਭਗਵਾਨ ਅਤੇ ਜਗਬੀਰ ਸਿੰਘ ਛਿਕਾਰਾ ਵਲੋਂ ਪੇਸ਼ ਹੋਏ ਵਕੀਲ ਅਭਿਮਨਿਊ ਭੰਡਾਰੀ ਨੇ ਕਿਹਾ ਕਿ ਸਿੰਘੂ ਬਾਰਡਰ ਮਹਾਨਗਰ ਦੇ ਲੋਕਾਂ ਲਈ ਮਹੱਤਵਪੂਰਨ ਮਾਰਗ ਹੈ ਜੋ ਦਿੱਲੀ ਅਤੇ ਹਰਿਆਣਾ ਨੂੰ ਜੋੜਦਾ ਹੈ ਪਰ ਜਾਮ ਕਾਰਨ ਇਸ ਤੋਂ ਆਵਾਜਾਈ ਦੇ ਲੋਕਾਂ ਦੇ ਅਧਿਕਾਰ ਦਾ ਹਨਨ ਹੋ ਰਿਹਾ ਹੈ। ਇਸ ਕਰਕੇ ਦਿੱਲੀ ਅਤੇ ਹਰਿਆਣਾ ਦੇ ਸਿੰਘੂ ਬਾਰਡਰ ਦਰਮਿਆਨ ਸੜਕ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਨੇ ਇਸ ਸੜਕ ਨੂੰ ਜਾਮ ਕਰ ਕੇ ਰੱਖਿਆ ਹੋਇਆ ਹੈ। ਜੱਜ ਡੀ. ਵਾਈ. ਚੰਦਰਚੂੜ, ਜੱਜ ਵਿਕਰਮ ਨਾਥ ਅਤੇ ਜੱਜ ਹਿਮਾ ਕੋਹਲੀ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾਵਾਂ ਨੂੰ ਹਾਈ ਕੋਰਟ ਦੇ ਨਿਰਦੇਸ਼ ਦਾ ਪਾਲਣ ਰਾਜ ਪ੍ਰਸ਼ਾਸਨ ਵੀ ਕਰਵਾ ਸਕਦਾ ਹੈ ਕਿ ਉਹ ਪ੍ਰਦਰਸ਼ਨ ਦੀ ਆਜ਼ਾਦੀ ਅਤੇ ਮੂਲ ਸਹੂਲਤਾਂ ਹਾਸਲ ਕਰਨ ਦੀ ਆਜ਼ਾਦੀ  ਵਿਚਾਲੇ ਸੰਤੁਲਨ ਬਣਾਏ।
ਬੈਂਚ ਨੇ ਅਪੀਲਕਰਤਾ ਨੂੰ ਪਟੀਸ਼ਨ ਵਾਪਸ ਲਏ ਜਾਣ ਦੀ ਮਨਜ਼ੂਰੀ ਦੇਂਦਿਆਂ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਆਜ਼ਾਦੀ ਦਿੱਤੀ। ਸੁਪਰੀਮ ਕੋਰਟ ਵਿਚ ਜੱਜ ਸਾਹਿਬ ਦੀ ਬੇਂਚ ਨੇ ਕਿਹਾ ਕਿ ਦਖ਼ਲਅੰਦਾਜੀ ਜ਼ਰੂਰੀ ਹੈ ਪਰ ਸਥਾਨਕ ਮੁੱਦਿਆਂ ਨੂੰ ਦੇਖਣ ਲਈ ਹਾਈ ਕੋਰਟ ਹਨ। ਬੈਂਚ ਨੇ ਕਿਹਾ,‘‘ਮੰਨ ਲਵੋ ਕੱਲ ਕਰਨਾਟਕ ਅਤੇ ਕੇਰਲ ਜਾਂ ਕਿਸੇ ਹੋਰ ਰਾਜ ਵਿਚਾਲੇ ਸਰਹੱਦੀ ਵਿਵਾਦ ਹੁੰਦਾ ਹੈ। ਇਸ ਦਾ ਕੋਈ ਅੰਤ ਨਹੀਂ ਹੈ। ਇਹ ਅਦਾਲਤ ਸਮੱਸਿਆ ਦਾ ਪਹਿਲਾ ਹੱਲ ਨਹੀਂ ਹੈ ਇਸ ਕਰਕੇ ਸਥਾਨਕ ਸਮੱਸਿਆਵਾਂ ਲਈ ਹਾਈ ਕੋਰਟ ਹਨ ਤੇ ਤੁਹਾਨੂੰ ਓਥੇ ਜਾਣਾ ਚਾਹੀਦਾ ਹੈ ।’’
 
 
 

Have something to say? Post your comment