Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

India

ਜ਼ਿੱਦੀ ਸਰਕਾਰ ਨੂੰ ਝੁਕਾਉਣ ਲਈ ਵੋਟ ਦੀ ਸੱਟ ਲਾਉਣੀ ਜ਼ਰੂਰੀ: ਰਾਕੇਸ਼ ਟਿਕੈਤ

September 06, 2021 12:26 AM
ਜ਼ਿੱਦੀ ਸਰਕਾਰ ਨੂੰ ਝੁਕਾਉਣ ਲਈ ਵੋਟ ਦੀ ਸੱਟ ਲਾਉਣੀ ਜ਼ਰੂਰੀ: ਰਾਕੇਸ਼ ਟਿਕੈਤ
 
ਨਵੀਂ ਦਿੱਲੀ 5 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹੋਈ ਕਿਸਾਨ ਮਹਾਪੰਚਾਇਤ ਵਿੱਚ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਨਾ ਸਿਰਫ ਖੇਤੀਬਾੜੀ, ਸਗੋਂ ਨਿੱਜੀਕਰਨ, ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਵੀ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਦਾ ਸੱਦਾ ਦਿੱਤਾ। ਟਿਕੈਤ ਨੇ ਕਿਹਾ ਕਿ ਜ਼ਿੱਦੀ ਸਰਕਾਰ ਅੱਗੇ ਝੁਕਣ ਲਈ ਵੋਟ ਦੀ ਸੱਟ ਲਾਉਣੀ ਜ਼ਰੂਰੀ ਹੈ।
ਟਿਕੈਤ ਨੇ ਕਿਹਾ, "ਦੇਸ਼ ਬਚੇਗਾ, ਤਾਂ ਹੀ ਸੰਵਿਧਾਨ ਬਚੇਗਾ। ਸਰਕਾਰ ਨੇ ਰੇਲ, ਤੇਲ ਤੇ ਹਵਾਈ ਅੱਡੇ ਵੇਚ ਦਿੱਤੇ ਹਨ। ਸਰਕਾਰ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ। ਉਹ ਬਿਜਲੀ ਵੇਚਣਗੇ ਤੇ ਇਸ ਨੂੰ ਪ੍ਰਾਈਵੇਟ ਬਣਾ ਦੇਣਗੇ। ਉਹ ਸੜਕਾਂ ਵੀ ਵੇਚਣਗੇ ਤੇ ਉਨ੍ਹਾਂ ਉੱਤੇ ਚੱਲਣ ਬਦਲੇ ਸਾਡੇ ਤੋਂ ਟੈਕਸ ਵੀ ਵਸੂਲਣਗੇ।"
ਅਜਿਹੀ ਸਥਿਤੀ ਵਿੱਚ ਸਾਰੇ ਵੱਡੇ ਮੁੱਦਿਆਂ ਨੂੰ ਇਕੱਠੇ ਲਿਆ ਕੇ ਦੇਸ਼ ਨੂੰ ਬਚਾਇਆ ਜਾਣਾ ਹੈ। ਟਿਕੈਤ ਨੇ ਇੱਕ ਗੰਭੀਰ ਇਲਜ਼ਾਮ ਲਗਾਇਆ ਕਿ ਭਾਰਤ ਹੁਣ ਵਿਕਾਊ ਹੋ ਚੁੱਕਾ ਹੈ। ਹਿੰਦੁਸਤਾਨ ਲਈ ‘ਔਨ ਸੇਲ ਦਾ ਬੋਰਡ ਲਾ ਦਿੱਤਾ ਗਿਆ ਹੈ। ਐਲਆਈਸੀ, ਬੈਂਕ ਸਭ ਕੁਝ ਵੇਚੇ ਜਾ ਰਹੇ ਹਨ। ਉਨ੍ਹਾਂ ਦੇ ਖਰੀਦਦਾਰ ਅਡਾਨੀ, ਅੰਬਾਨੀ ਹਨ । ਐਫਸੀਆਈ ਦੀ ਜ਼ਮੀਨ, ਗੋਦਾਮ ਸਭ ਅਡਾਨੀ ਨੂੰ ਦੇ ਦਿੱਤੇ ਗਏ ਹਨ। ਸੈਂਕੜੇ ਕਿਲੋਮੀਟਰ ਸਮੁੰਦਰੀ ਕੰਢੇ ਵਿਕ ਗਏ ਹਨ, ਮਛੇਰੇ ਪਰੇਸ਼ਾਨ ਹਨ।
ਉਹ ਪਾਣੀ ਵੇਚ ਰਹੇ ਹਨ, ਨਦੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ। ਦੇਸ਼ ਦਾ ਸੰਵਿਧਾਨ ਵੀ ਖਤਰੇ ਵਿੱਚ ਹੈ। ਇਸ ਨੂੰ ਵੀ ਬਚਾਉਣਾ ਪਵੇਗਾ। ਜਦੋਂ ਖੇਤੀ ਵਿਕਰੀ ਦੇ ਕੰਢੇ ’ਤੇ ਆਈ ਤਾਂ ਕਿਸਾਨ ਜਾਗ ਪਿਆ।
ਜਿਸ ਜ਼ਮੀਨ ਤੋਂ ਅਸੀਂ ਆਏ ਹਾਂ, ਇਹ ਗੰਨੇ ਦੀਆਂ ਪੱਟੀਆਂ ਹਨ। ਜਦੋਂ ਸਾਡੀ ਸਰਕਾਰ ਆਵੇਗੀ, ਇਹ ਗੰਨੇ ਦੀ 450 ਰੁਪਏ ਪ੍ਰਤੀ ਕੁਇੰਟਲ ਕੀਮਤ ਦੇਵੇਗੀ। ਹਜ਼ਾਰਾਂ ਕਰੋੜਾਂ ਰੁਪਏ ਬਕਾਇਆ ਹਨ। ਅਸੀਂ 9 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਾਂ ਤੇ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਜਦੋਂ ਦੇਸ਼ ਦੇ ਕਿਸਾਨ ਅਤੇ ਨੌਜਵਾਨ ਜਿੱਤਣਗੇ, ਤਾਂ ਅਸੀਂ ਆਪਣੇ ਘਰਾਂ ਤੇ ਪਿੰਡਾਂ ਵਿੱਚ ਜਾਵਾਂਗੇ ।

Have something to say? Post your comment