ਧਨੌਲਾ,4 ਸਤੰਬਰ (ਚਮਕੌਰ ਸਿੰਘ ਗੱਗੀ)-ਗੰਦੇ ਪਾਣੀ ਦੀ ਨਿਕਾਸੀ ਤੋਂ ਪਰੇਸ਼ਾਨ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਨਗਰ ਕੌਂਸਲ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਕੀਤੀ । ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਦੀ ਅਗਵਾਈ ਵਿੱਚ ਇਕੱਠੇ ਹੋਏ ਦੁਕਾਨਦਾਰਾਂ ਨੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸਨ ਕੀਤਾ। ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਦਰ ਬਜ਼ਾਰ ਇਲਾਕੇ ਵਿੱਚ ਗੰਦੇ ਅਤੇ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਪੇਂਡੂ ਖੇਤਰ ਤੋਂ ਆਉਣ ਵਾਲੇ ਗਾਹਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਹਾ ਕਿ ਪਿਛਲੇ ਵੀਹ ਦਿਨਾਂ ਤੋਂ ਮੰਡੀ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀਵਰੇਜ ਅਤੇ ਨਾਲੀਆਂ ਦਾ ਬਦਬੂਦਾਰ ਪਾਣੀ ਨੇ ਵਪਾਰੀਆਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕੌਂਸਲਰਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ । ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਖਤਰਨਾਕ ਬੀਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਜਦੋਂ ਇਸ ਸਬੰਧੀ ਕਾਰਜਸਾਧਕ ਅਫਸਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਓਹਨਾ ਨੇ ਫੋਨ ਨਹੀਂ ਚੁੱਕਿਆ। ਨਗਰ ਕੌਂਸਲ ਦੇ ਪ੍ਰਧਾਨ ਬੀਬਾ ਰਣਜੀਤ ਕੌਰ ਸੋਢੀ ਦੇ ਸਪੁੱਤਰ ਸਾਹਿਬ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ,ਜਦੋਂ ਸੀਵਰੇਜ ਦੀ ਲਾਈਨ ਨੂੰ ਸਾਫ ਕਰਦੇ ਹਨ ਤਾਂ ਕੁਝ ਸਮੇਂ ਲਈ ਸੀਵਰੇਜ ਨੂੰ ਬੰਨ੍ਹ ਲਾਉਣਾ ਪੈਂਦਾ ਜਿਸ ਕਾਰਨ ਪਾਣੀ ਚੜ ਜਾਂਦਾ, ਓਹਨਾ ਸ਼ਹਿਰ ਦੀ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਵਾਸੀਆਂ ਅਤੇ ਵਪਾਰੀਆਂ ਤੋਂ ਸਹਿਜੋਗ ਦੀ ਮੰਗ ਕਰਦਿਆਂ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਲਿਫਾਫੇ ਪਲਾਸਟਿਕ ਸਮੇਤ ਕੂੜਾ ਨਾਲੀਆਂ ਵਿੱਚ ਨਾਂ ਪਾਓਣ, ਪਲਾਸਟਿਕ ਨੂੰ ਸਾਡੇ ਸਫਾਈ ਸੇਵਕਾ ਦੀਆਂ ਰੇਹੜੀਆਂ ਨੂੰ ਹੀ ਚਕਾਇਆ ਜਾਵੇ, ਕਿਹਾ ਕਿ ਲਿਫਾਫਿਆਂ ਨਾਲ ਪਲਾਸਟਿਕ ਦੀਆਂ ਬੋਤਲਾਂ ਨਾਲ ਸੀਵਰੇਜ ਬੰਦ ਹੋ ਜਾਂਦਾ ਜਿਸ ਨਾਲ ਸਾਨੂੰ ਸਭਨਾ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ।