ਗੁਰੂਹਰਸਹਾਏ : ਇਲਾਕੇ ਅੰਦਰ ਚੋਰੀ ਲੁੱਟਾਂ ਖੋਹਾਂ ਡਕੈਤੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਚੋਰਾਂ ਵੱਲੋਂ ਬੀਤੀ ਰਾਤ ਵੀ ਹਲਕਾ ਗੁਰੂਹਰਸਹਾਏ ਦੇ ਪਿੰਡ ਜੀਵਾਂ ਅਰਾਈ ਵਿਖੇ ਗੁਰੂ ਨਾਨਕ ਫੀਲਿੰਗ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਵੱਲੋਂ ਇਸ ਪੈਟਰੋਲ ਪੰਪ ਤੋਂ ਪੰਜ ਲੱਖ ਰੁਪਏ ਚੋਰੀ ਕਰ ਕੇ ਲੈ ਗਏ ਹਨ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੰਪ ਦੇ ਮਾਲਕ ਸੋਹਣ ਲਾਲ ਬੱਟੀ ਅਤੇ ਅਮਰੀਕ ਕੰਬੋਜ਼ ਨੇ ਦੱਸਿਆ ਕਿ ਉਹ ਕੱਲ ਕਿਸੇ ਕੰਮ ਬਾਹਰ ਗਏ ਹੋਏ ਸੀ ਤੇ ਜਾਂਦੇ ਹੋਏ ਮੁਲਾਜ਼ਮਾਂ ਨੂੰ ਰੁਪਏ ਦੇ ਗਏ ਸਨ ਜੋ ਕਿ ਆਰਡੀਐਸ ਕਰਨੇ ਸਨ, ਕੁਝ ਨਕਦੀ ਸੀ ਤੇ ਕੁਝ ਸਾਰਾ ਦਿਨ ਦੀ ਵਟਕ ਸੀ ਜੋ ਪੈਸੇ ਗੱਲੇ ਦੇ ਵਿੱਚ ਪਏ ਸਨ ਤੇ ਜਿਨਾਂ ਨੂੰ ਚੋਰਾਂ ਵੱਲੋਂ ਬੀਤੀ ਰਾਤ ਚੋਰੀ ਕਰ ਲਿਆ ਗਿਆ। ਚੋਰ ਜਾਂਦੇ ਹੋਏ ਸੀਸੀ ਫੁਟੇਜ ਵਿੱਚ ਨਾ ਆ ਜਾਈਏ ਡੀਵੀਡੀਆਰ ਵੀ ਨਾਲ ਲੈ ਗਏ। ਪੰਪ ਦੇ ਮਾਲਕਾਂ ਨੇ ਦੱਸਿਆ ਕੀ ਉਹ ਬੀਤੀ ਰਾਤ ਜਦ ਬਾਹਰ ਗਏ ਸੀ ਤਾਂ ਲੇਟ ਹੀ ਆਪਣੇ ਪਿੰਡ ਵਾਪਸ ਆਏ ਤਾਂ ਅੱਜ ਜਦ ਸਵੇਰੇ ਦੇਖਿਆ ਤਾਂ ਚਾਬੀ ਦੇ ਨਾਲ ਹੀ ਮੇਨ ਦਰਵਾਜ਼ੇ ਨੂੰ ਖੋਲਿਆ ਗਿਆ ਸੀ ਜੋ ਕਿ ਬਾਹਰ ਸੁੱਤੇ ਪਏ ਸਾਡੇ ਮੁਲਾਜ਼ਮ ਦੇ ਸਰਾਣਿਓ ਚੋਰ ਚਾਬੀ ਚੱਕ ਕੇ ਲੈ ਗਏ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਨੇ ਮੌਕੇ ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ