ਧਨੌਲਾ, 01 ਅਗਸਤ (ਚਮਕੌਰ ਸਿੰਘ ਗੱਗੀ)-ਸਾਵਣ ਦੀ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਅਤੇ ਕਾਵੜੀਆਂ ਲਈ ਲਾਏ ਸਿਵਰ ਦੌਰਾਨ ਸ਼ਿਵ ਕਾਵੜ ਸੇਵਾ ਸੰਘ ਅਤੇ ਵਪਾਰ ਮੰਡਲ ਧਨੌਲਾ ਵੱਲੋਂ ਜਰਨਲਿਸਟ ਐਸੋਸੀਏਸ਼ਨ ਧਨੌਲਾ ਦੇ ਸਮੂਹ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ | ਸਾਵਣ ਮਹੀਨੇ ਦੀ ਸ਼ਿਵਰਾਤਰੀ ਮਨਾਉਣ ਲਈ ਗਊਸ਼ਾਲਾ ਧਨੌਲਾ ਵਿੱਚ ਲੱਗੇ ਚੌਥੇ ਭੰਡਾਰੇ ਦੌਰਾਨ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨਦੀਪ ਵਰਮਾ ਨੇ ਕਿਹਾ ਕਿ ਭੋਲੇ ਸ਼ੰਕਰ ਦੀ ਕਿ੍ਪਾ ਸਦਕਾ ਇਹ ਚੌਥਾ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਗੰਗਾ ਜਲ ਲੈ ਕੇ ਆ ਰਹੇ ਕਾਵੜੀਆਂ ਦੇ ਰਹਿਣ ਲਈ, ਖਾਣ ਪੀਣ ਲਈ ਅਤੇ ਆਰਾਮ ਕਰਨ ਲਈ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਪ੍ਰਧਾਨ ਰਮਨ ਵਰਮਾ ਵੱਲੋਂ ਸ਼ਿਵ ਕਾਵਡ ਸੇਵਾ ਸੰਘ ਦੇ ਮੈਬਰਾਂ ਸਮੇਤ ਜਰਨਲਿਸਟ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਸਮੇਤ ਸਮੂਹ ਪੱਤਰਕਾਰ ਸਾਥੀਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਗੱਗੀ, ਸਨੀ ਸਦਿਓੜਾ, ਕਰਮਜੀਤ ਸਿੰਘ ਸਾਗਰ,ਸੰਜੀਵ ਗਰਗ ਕਾਲੀ, ਸ਼ਰਾਜ ਘਨੌਰ, ਮਿੱਠੂ ਖ਼ਾਨ ,ਰਾਕੇਸ਼ ਗਰਗ ਮਾੜੀ, ਹਰਦੀਪ ਸਿੰਘ ਹੈਰੀ, ਅਮਨਦੀਪ ਸਿੰਘ ਸਾਗਰ, ਸ਼ੇਖਰ ਗਰਗ, ਲਾਲੀ ਸਿੰਗਲਾ, ਅਮਨਦੀਪ ਸਿੰਘ ਚੀਮਾਂ, ਮਨਜਿੰਦਰ ਸਿੰਘ ਧਾਲੀਵਾਲ ਨੇ ਪ੍ਰਧਾਨ ਰਮਨ ਕੁਮਾਰ ਵਰਮਾ ਦਾ ਤੇ ਗਊਸ਼ਾਲਾ ਸ਼ਿਵਰ ਕਮੇਟੀ ਦਾ ਧੰਨਵਾਦ ਕਰਦਿਆ ਕਿਹਾ ਕਿ ਰਮਨ ਕੁਮਾਰ ਵਰਮਾ ਆਪਣੀ ਸੂਝਬੂਝ ਨਾਲ ਹੀ ਕੰਮ ਕਰਦੇ ਆ ਰਹੇ ਹਨ,ਜਿਸ ਕਰਕੇ ਉਹ ਹਮੇਸ਼ਾ ਹੀ ਸਭ ਦਾ ਇਕੋ ਜਿਹਾ ਮਾਣ ਸਨਮਾਨ ਦਿੰਦੇ ਹਨ | ਰਮਨ ਕੁਮਾਰ ਵਰਮਾ ਨੇ ਕਿਹਾ ਕਿ ਇੱਕ ਪ੍ਰੈਸ ਹੀ ਹੈ ਜੋ ਕਿ ਸਾਡੀ ਆਵਾਜ਼ ਦੁਨੀਆਂ ਤੱਕ ਪਹੁੰਚਾਉਂਦੀ ਹੈ ਸਾਡੇ ਕੀਤੇ ਕੰਮਾਂ ਨੂੰ ਨਹੀਂ ਕੋਈ ਨਹੀਂ ਜਾਣਦਾ ਇਹਨਾਂ ਦੀ ਸਹਾਇਤਾ ਨਾਲ ਸਾਡੀ ਕੀਤੀ ਮਿਹਨਤ ਦੂਰ ਤੱਕ ਬੈਠੇ ਲੋਕਾਂ ਕੋਲ ਪਹੁੰਚ ਜਾਂਦੀ ਹੈ | ਇਸ ਮੌਕੇ ਗਊਸ਼ਾਲਾ ਸਿਵਰ ਕਮੇਟੀ ਦੇ ਮੈਂਬਰ ਗਗਨ ਵਰਮਾਂ ਸੋਨੀ ਮਹਿਕ ਟੋਨੀ ਕਾਲੇਕੇ ਨੇਸੀ ਪਾਵਨ ਸਿੰਗਲਾ ਬਿੱਟੂ ਰਿੰਕੂ ਬੱਬੂ ਦਾਨੀਆ ਵਿਜੈ ਕੁਮਾਰ ਬੱਬੂ ਅਤੇ ਹੋਰ ਮੈਬਰ ਹਾਜ਼ਰ ਸਨ |