Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Poem

"ਹਕੀਕੀ ਕਾਵਿ-ਵਿਅੰਗ"

August 13, 2021 12:22 AM
"ਹਕੀਕੀ ਕਾਵਿ-ਵਿਅੰਗ"
 
ਦਲ ਬਦਲੀਆਂ ਦਾ ਚੱਲਿਐ ਦੌਰ ਅੱਜਕਲ੍ਹ,
ਬਰਸਾਤੀ ਡੱਡੂਆਂ ਦੀ ਕਰਦੇ ਰੀਸ ਹੈ ਜੀ।
ਪਹਿਲਾਂ ਦਾਲ ਨਾ ਗਲੀ ਹੈ ਨਾਲ ਜਿਨ੍ਹਾਂ,
ਦੂਜਿਆਂ ਨਾਲ ਗਲੂਗੀ ਕੀ ਪ੍ਰਤੀਤ ਹੈ ਜੀ?
ਸਮਾਂ ਬਦਲਿਆ ਸਮੇਂ ਦੀ ਚਾਲ ਬਦਲੀ,
ਹੁੰਦੀ ਜਾਂਦੀ ਹੁਣ ਮਿੱਟੀ ਪਲੀਤ ਹੈ ਜੀ।
ਮੁੱਢ ਕਦੀਮ ਤੋਂ ਚੱਲਦਾ ਆਇਐ ਸੱਭ ਕੁੱਝ,
ਸਿਆਸੀਆਂ ਲਈ ਬਣੀ ਇਹ ਰੀਤ ਹੈ ਜੀ।
ਤੇਲ   ਵੇਖੋ   ਤੇ   ਤੇਲ   ਦੀ   ਧਾਰ   ਵੇਖੋ,
ਕਿਸ ਕਰਵਟ ਪਰ ਬੈਠਣਾ ਊਠ ਭਾਈ।
ਜਨਤਾ  ਨੂੰ   ਪਤਾ  ਹੈ  ਮੋਮੋਠਗਣੀਆਂ ਦਾ,
ਰੱਤੀ  ਭਰ  ਨਾ  ਇਸ  ਵਿੱਚ  ਝੂਠ  ਭਾਈ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment