Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

26 ਜਨਵਰੀ ਲਾਲ ਕਿਲੇ ਮਾਮਲੇ ਵਿਚ ਨਾਮਜਦ ਕਿਸਾਨ/ਸਿੰਘ ਹੋ ਰਹੇ ਹਨ ਖੱਜਲਖੁਆਰ

December 05, 2021 10:22 PM
26 ਜਨਵਰੀ ਲਾਲ ਕਿਲੇ ਮਾਮਲੇ ਵਿਚ ਨਾਮਜਦ ਕਿਸਾਨ/ਸਿੰਘ ਹੋ ਰਹੇ ਹਨ ਖੱਜਲਖੁਆਰ
 
ਅਦਾਲਤੀ ਆਦੇਸ਼ ਤੋਂ ਬਾਅਦ ਵੀ ਵਾਪਿਸ ਨਹੀਂ ਮਿਲ ਰਿਹਾ ਜਬਤ ਕੀਤਾ ਸਮਾਨ
 
ਨਵੀਂ ਦਿੱਲੀ 5 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਕਿਸਾਨ ਮੋਰਚੇ ਵਲੋਂ ਆਪਣੀਆਂ ਮੰਗਾ ਮੰਨਵਾਣ ਲਈ 26 ਜਨਵਰੀ ਨੂੰ ਦਿੱਲੀ ਚਲੋ ਐਲਾਨ ਵਿਚ ਜਦੋ ਲਾਲ ਕਿਲੇ ਤੇ ਕੁਝ ਸਿੰਘਾਂ ਵਲੋਂ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਤਦ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਅਤੇ ਸਿੰਘਾਂ ਦੀ ਫੜੋ ਫੜਾਈ ਕੀਤੀ ਗਈ ਸੀ । ਦਿੱਲੀ ਕਮੇਟੀ ਅਤੇ ਕੁਝ ਕੁ ਜਥੇਬੰਦੀਆਂ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਕਿਸਾਨ ਅਤੇ ਨਾਮਜਦ ਕੀਤੇ ਗਏ ਸਿੰਘ ਜਮਾਨਤਾਂ ਤੇ ਰਿਹਾਅ ਕੀਤੇ ਗਏ ਸੀ । ਇਸੇ ਮਾਮਲੇ ਵਿਚ ਬੀਤੇ ਦਿਨ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਅੰਦਰ ਅਕਾਸ਼ਪ੍ਰੀਤ ਸਿੰਘ, ਹਰਜੀਤ ਸਿੰਘ, ਧਰਮਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਸੰਦੀਪ ਸਿੰਘ, ਮਨਿੰਦਰ ਸਿੰਘ, ਖੇਮਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਇਕਬਾਲ ਸਿੰਘ ਪ੍ਰਚਾਰਕ ਅਤੇ ਜਬਰਜੰਗ ਸਿੰਘ ਪੇਸ਼ ਹੋਏ ਸਨ ਤੇ ਬਿਨਾਂ ਕਿਸੇ ਸੁਣਵਾਈ ਤੋਂ ਜੱਜ ਸਾਹਿਬ ਨੇ ਅਗਲੀ ਪਾ ਦਿੱਤੀ । ਪੇਸ਼ੀ ਭੁਗਤਣ ਉਪਰੰਤ ਮਾਮਲੇ ਵਿਚ ਨਾਮਜਦਾ ਨੇ  ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਜਾਣਬੁਝ ਕੇ ਖੱਜਲਖੁਆਰ ਕੀਤਾ ਜਾਂਦਾ ਹੈ । ਵੱਖ ਵੱਖ ਜਿਲਿਆ ਤੋਂ ਤਰੀਕ ਭੁਗਤਣ ਆਂਦੇ ਹਾਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਗਲੀ ਤਰੀਕ ਦੇ ਦੇਂਦੇ ਹਨ । ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਸਾਡਾ ਜਬਤ ਕੀਤਾ ਸਮਾਨ ਵਾਪਿਸ ਕਰਨ ਦੇ ਆਦੇਸ਼ ਵੀ ਦਿਤੇ ਹਨ ਪਰ ਓਹ ਸਾਨੂੰ ਵਾਪਿਸ ਨਹੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਇਸ ਗੱਲ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ ।
 
Have something to say? Post your comment

More From Punjab

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ  ਕੀਤੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ ਕੀਤੀ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ