Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਿੱਲੀ ਸਿੰਘੁ ਬਾਰਡਰ ਮੋਰਚੇ ਤੇ ਅੱਜ ਜਥੇਬੰਦੀ ਦੇ ਕਿਸਾਨ ਮੰਗਲ ਸਿੰਘ ਦੀ ਹੋਈ ਸ਼ਹਾਦਤ,ਮੋਰਚਾ ਰਹਿੰਦੀਆਂ ਮੰਗਾਂ ਤੱਕ ਰਹੇਗਾ ਜਾਰੀ।

December 05, 2021 10:21 PM

ਦਿੱਲੀ ਸਿੰਘੁ ਬਾਰਡਰ ਮੋਰਚੇ ਤੇ ਅੱਜ ਜਥੇਬੰਦੀ ਦੇ ਕਿਸਾਨ ਮੰਗਲ ਸਿੰਘ ਦੀ ਹੋਈ ਸ਼ਹਾਦਤ,ਮੋਰਚਾ ਰਹਿੰਦੀਆਂ ਮੰਗਾਂ ਤੱਕ ਰਹੇਗਾ ਜਾਰੀ।                       

       ਨਵੀਂ ਦਿੱਲੀ,5 ਦਸੰਬਰ(   ਕੁਲਜੀਤ ਸਿੰਘ  )

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦਿੱਲੀ ਸਿੰਘੁ ਕੁੰਡਲੀ ਬਾਰਡਰ ਵਿਖੇ ਜਥੇਬੰਦੀ ਦੀ ਸਟੇਜ ਤੋਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ,ਜਸਬੀਰ ਸਿੰਘ ਪਿੱਦੀ ਨੇ ਕਿਹਾ ਕਿ ਦਿੱਲੀ ਮੋਰਚਾ ਅੱਜ 374ਵੇਂ ਦਿਨ ਵਿੱਚ  ਦਾਖਲ ਹੋ ਚੁੱਕਾ ਹੈ।ਅੱਜ ਮੋਰਚੇ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਕਿਸਾਨ ਮੰਗਲ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਨੰਗਲੀ,ਤਹਿਸੀਲ ਬਾਬਾ ਬਕਾਲਾ ਸਾਹਿਬ,ਉਮਰ 74 ਸਾਲ ਜਿੰਨਾ ਅੱਜ 3 ਵਜੇ ਦੇ ਕਰੀਬ ਤਕਲੀਫ ਮਹਿਸੂਸ ਕੀਤੀ ਤਾਂ ਉਨ੍ਹਾਂ ਨੂੰ ਨੇੜਲੇ ਹਸਪਤਾਲ  ਹਰੀਸ਼ ਚੰਦਰ ਨਰੇਲਾ ਵਿਖੇ ਭੇਜਿਆ ਗਿਆ।ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੋਸਟਮਾਰਟਮ ਤੋ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਭੇਜੀ ਜਾਵੇਗੀ।ਜਥੇਬੰਦੀ ਦੇ ਸੀਨੀਅਰ ਆਗੂਆਂ ਵਲੋਂ ਸ਼ਹੀਦ ਬਾਪੂ ਮੰਗਲ ਸਿੰਘ ਨੂੰ ਮੋਰਚੇ ਵਿੱਚ  ਸ਼ਰਧਾਂਜਲੀ ਦਿੱਤੀ ਗਈ ਤੇ ਮੋਰਚਾ ਕਿਸਾਨਾਂ ਮਜਦੂਰਾਂ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ ਤੱਕ ਜਾਰੀ ਰੱਖਣ ਦਾ ਅਹਿਦ ਲਿਆ।

Have something to say? Post your comment