Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਹਿਲੀ ਖਬਰ ਨੂੰ ਰੱਦ ਸਮਝਦੇ ਹੋਏ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ਧੰਨਵਾਦ ਜੀ।

December 05, 2021 10:20 PM

 ਪਹਿਲੀ ਖਬਰ ਨੂੰ ਰੱਦ ਸਮਝਦੇ ਹੋਏ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ਧੰਨਵਾਦ ਜੀ।

ਪਾਣੀਆਂ ਦੀ ਰਾਖੀ ਲਈ ਲਿਪ ਵੱਲੋਂ ਕੀਤਾ ਗਿਆ ਸ਼ੰਘਰਸ਼ ਇਤਿਹਾਸਿਕ: ਬੈਂਸ
-ਕਿਹਾ, ਜਲ ਹੈ ਤਾਂ ਕੱਲ ਹੈ
ਲੁਧਿਆਣਾ 5 ਦਸੰਬਰ ():- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 47 ਵਿਚ ਲੋਕਾਂ ਨੂੰ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਨਿੱਜੀ ਖਰਚੇ ਤੇ ਬਾਬਾ ਜੀਵਨ ਸਿੰਘ ਪਾਰਕ ਮਨਜੀਤ ਨਗਰ ਵਿਚ ਲਗਵਾਏ ਟਿਊਬਵੈੱਲ ਦਾ ਉਦਘਾਟਨ ਕੀਤਾ।ਇਸ ਮੌਕੇ ਉਹਨਾਂ ਨਾਲ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਰਾਜੇਸ਼ ਖੋਖਰ ਅਤੇ ਯੂਥ ਵਿੰਗ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਵੀ ਮੌਜੂਦ ਸਨ। ਇਸ ਮੌਕੇ ਤੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਨੂੰ ਕੁਦਰਤ ਵੱਲੋਂ ਦਿੱਤਾ ਗਿਆ ਪਾਣੀ ਇਕ ਅਨਮੋਲ ਤੋਹਫਾ ਹੈ ਅਤੇ ਇਸ ਉਪਰ ਬਹੁਤ ਸਾਰੇ ਸਲੋਗਨ ਵੀ ਬਣੇ ਹਨ, ਜਿਵੇਂ ਜਲ ਹੈ ਤਾਂ ਕੱਲ ਹੈ।ਉੁਹਨਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਪੰਜਾਬ ਸੂਬੇ ਦਾ ਪਾਣੀ ਦੂਜੇ ਸੂਬਿਆ ਨੂੰ ਨਹਿਰਾ ਅਤੇ ਸੂਇਆ ਰਾਹੀ ਮੁਫਤ ਵਿਚ ਦਿੱਤਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋ ਪਾਣੀਆ ਦੀ ਰਾਖੀ ਲਈ ਕੀਤਾ ਗਿਆ ਸ਼ੰਘਰਸ਼ ਇਤਿਹਾਸਿਕ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਦੂਜੇ ਸੂਬੇ ਪਾਣੀ ਦੀ ਕੀਮਤ ਨਹੀ ਦਿੰਦੇ ਤਾਂ ਉਹਨਾਂ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਟਿਊਬਵੈੱਲ ਲਗਾ ਕੇ ਪਾਣੀ ਕੱਢਣ ਦੀ ਜਰੂਰਤ ਨਹੀ ਹੋਵੇਗੀ ਅਤੇ ਜੇਕਰ ਹੁਣ ਟਿਊਬਵੈੱਲ ਰਾਹੀ ਵੀ ਪਾਣੀ ਕੱਢਣਾ ਪੈ ਰਿਹਾ ਹੈ ਤਾਂ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ।ਇਸ ਮੌਕੇ ਤੇ ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਦਾ ਧੰਨਵਾਦ ਕਰਦੇ ਹੋਏ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਉਦਘਾਟਨ ਦੌਰਾਨ ਸੀਨੀਅਰ ਆਗੂ ਨੀਰਜ ਗੋਰਾ, ਰਾਜਵੀਰ ਸਿੰਘ ਸੇਠੀ, ਸੱਤਪਾਲ, ਕਾਲਾ, ਪੀ.ਏ ਗੋਗੀ ਸ਼ਰਮਾ, ਦਰਸ਼ਨ ਸਿੰਘ, ਵਿਸ਼ਾਲ ਸੋਨੂੰ, ਰਮੇਸ਼ ਕੁਮਾਰ, ਜਤਿੰਦਰ ਪੰਧੇਰ, ਕੁਲਵਿੰਦਰ ਰਛੀਨ, ਜੁਨੀਅਰ ਨਾਹਰ ਆਦਿ ਤੋ ਇਲਾਵਾ ਵਾਰਡ ਵਾਸੀ ਮੌਜੂਦ ਸਨ
 

Have something to say? Post your comment

More From Punjab

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ