Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੀ ਮਾਨਸਾ ਆਮਦ ਨੂੰ ਲੈ ਕੇ ਤਿਆਰੀਆਂ ਦਾ ਲਿਆ ਜਾਇਜ਼ਾ

December 05, 2021 10:19 PM
ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਦੀ ਮਾਨਸਾ ਆਮਦ ਨੂੰ ਲੈ ਕੇ ਤਿਆਰੀਆਂ ਦਾ ਲਿਆ ਜਾਇਜ਼ਾ
 
ਪੰਜਾਬ ਸਰਕਾਰ ਤੋਂ ਸੂਬੇ ਦਾ ਹਰ ਵਰਗ ਪੂਰੀ ਤਰ੍ਹਾਂ ਸੰਤੁਸ਼ਟ-ਰਾਜਾ ਵੜਿੰਗ 
 
ਮਾਨਸਾ 05 ਦਸੰਬਰ (ਤਰਸੇਮ ਸਿੰਘ ਫਰੰਡ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ, ਜਿਸ ਦੇ ਚੱਲਦਿਆਂ ਅੱਜ ਪੂਰੇ ਸੂਬੇ ਵਿਚ ਤੇਜ਼ੀ ਨਾਲ ਵਿਕਾਸ ਕੰਮ ਹੋ ਰਹੇ ਹਨ। ਸੂਬੇ ਅੰਦਰ ਵਿਕਾਸ ਕੰਮਾਂ ਦੀ ਰਫ਼ਤਾਰ ਅਤੇ ਪੰਜਾਬ ਸਰਕਾਰ ਤੋਂ ਹਰ ਵਰਗ ਦੇ ਲੋਕ ਪੂਰੀ ਤਰ੍ਹਾ ਸੰਤੁਸ਼ਟ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 10 ਦਸੰਬਰ ਨੂੰ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਆਮਦ ਨੂੰ ਲੈ ਕੇ ਨਵੀਂ ਦਾਣਾ ਮੰਡੀ ਵਿਖੇ ਰੱਖੇ ਗਏ ਪ੍ਰੋਗਰਾਮ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਵੇਲੇ ਕੀਤਾ।
ਕੈਬਨਿਟ ਮੰਤਰੀ ਨੇ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਹੋਰ ਪ੍ਰਬੰਧਾਂ ਲਈ ਸਮੂਹ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ, ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਵਿਸ਼ੇਸ ਗੱਲਬਾਤ ਕੀਤੀ ਅਤੇ ਮੁੱਖੀ ਮੰਤਰੀ ਪੰਜਾਬ ਦੇ ਦੌਰੇ ਨੂੰ ਪੰਜਾਬ ਦੀ ਸਭ ਤੋਂ ਵਧੀਆਂ ਆਮਦ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਅਪੀਲ ਕੀਤੀ। 
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਲੋਕਾਂ ਦੀ ਸਰਕਾਰ ਹੈ ਜਿਥੇ ਸਾਰੇ ਅਧਿਕਾਰੀ ਤੇ ਵਿਧਾਇਕ, ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਜਨਤਾ ਸਿੱਧੇ ਤੌਰ ’ਤੇ ਪਹੁੰਚ ਕਰ ਸਕਦੀ ਹੈ। ਸੂਬੇ ਦੇ ਮੁੱਖ ਮੰਤਰੀ ਹਰ ਵਰਗ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਜਾ ਕੇ ਹੱਲ ਕਰ ਰਹੇ ਹਨ ਅਤੇ ਜਨਤਾ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਲਈ ਖੁਦ ਨਿਗਰਾਨੀ ਕਰ ਰਹੇ ਹਨ।
ਇਸ ਮੌਕੇ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਬਿਕਰਮ ਮੋਫਰ, ਐਸ.ਡੀ.ਐਮ. ਮਾਨਸਾ ਸ਼੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀਮਤੀ ਮਨੀਸ਼ਾ ਰਾਣਾ, ਐਸ.ਡੀ.ਐਮ. ਬੁਢਲਾਡਾ ਕਾਲਾ ਰਾਮ ਕਾਂਸਲ, ਡਾ. ਮਨੋਜ ਬਾਲਾ, ਰਣਜੀਤ ਕੌਰ ਭੱਟੀ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਚੁਸਪਿੰਦਰਬੀਰ ਚਹਿਲ, ਗੁਰਪ੍ਰੀਤ ਸਿੰਘ ਵਿੱਕੀ, ਪ੍ਰਧਾਨ ਨਗਰ ਕੌਂਸਲ ਮਾਨਸਾ ਜਸਬੀਰ ਕੌਰ, ਪ੍ਰਧਾਨ ਨਗਰ ਪੰਚਾਇਤ ਭੀਖੀ ਵਿਨੋਦ ਸਿੰਗਲਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
I/287652/2021
 
Have something to say? Post your comment

More From Punjab

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਲੁਧਿਆਣਾ 'ਚ ਰੂਹ ਕੰਬਾਊ ਹਾਦਸਾ ! ਤੇਜ਼ ਰਫਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਦਰੜਿਆ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਲੁਧਿਆਣਾ 'ਚ ਰੂਹ ਕੰਬਾਊ ਹਾਦਸਾ ! ਤੇਜ਼ ਰਫਤਾਰ ਟਿੱਪਰ ਨੇ ਮਹਿਲਾ ਅਧਿਆਪਕ ਨੂੰ ਦਰੜਿਆ, ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੰਜਾਬ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, 8.315 ਕਿਲੋਗ੍ਰਾਮ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਬਰਾਮਦ, ਤਿੰਨ ਜਣੇ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, 8.315 ਕਿਲੋਗ੍ਰਾਮ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਬਰਾਮਦ, ਤਿੰਨ ਜਣੇ ਗ੍ਰਿਫ਼ਤਾਰ