ਗਤਕੇ 'ਚ ਪੀ.ਐਚ.ਡੀ ਮਨਿੰਦਰਜੀਤ ਸਿੰਘ ਤੇ ਸਾਬਕਾ ਵਾਲੀਬਾਲ ਖਿਡਾਰੀ ਨਰਜੀਤ ਸਿੰਘ ਆਣਗੇ 'ਪੰਜਾਬੀਆਂ ਦੀ ਦਾਦਾਗਿਰੀ' ਦੇ ਸੈੱਟ 'ਤੇ
ਇਹ ਵੀਕਐਂਡ ਸਾਡੇ ਮਨਪਸੰਦ ਸ਼ੋਅ 'ਪੰਜਾਬੀਆਂ ਦੀ ਦਾਦਾਗਿਰੀ' 'ਤੇ ਪ੍ਰੇਰਣਾਦਾਇਕ ਕਹਾਣੀਆਂ ਨਾਲ ਭਰਪੂਰ ਹੋਵੇਗਾ। ਅਸੀਂ ਗੱਤਕੇ ਵਿੱਚ
ਪੀਐਚਡੀ ਡਾ: ਮਨਿੰਦਰਜੀਤ ਸਿੰਘ ਬਾਰੇ ਜਾਣਾਂਗੇ, ਜੋ ਨਵੀਂ ਪੀੜ੍ਹੀ ਵਿੱਚ ਪੰਜਾਬ ਦੀ ਪੁਰਾਣੀ ਰਵਾਇਤੀ ਖੇਡ ਗੱਤਕੇ ਦੀ ਮਹੱਤਤਾ ਨੂੰ ਵਧਾਉਣ
ਲਈ ਯਤਨਸ਼ੀਲ ਹਨ।ਸ਼ਨੀਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਆਗਾਮੀ ਐਪੀਸੋਡ ਵਿੱਚ, ਮਨੂ ਸਿੰਘ ਨੂੰ ਸੱਦਾ ਦਿੱਤਾ ਗਿਆ ਹੈ ਜੋ ਪੰਜਾਬ ਦਾ ਇੱਕ
ਕ੍ਰਿਕਟ ਪਰਉਪਕਾਰੀ ਹੈ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਸ਼ੋਅ ਦੇ ਦੂਜੇ ਮਹਿਮਾਨ ਸਤਿੰਦਰ ਸਿੰਘ ਕੋਥੀ
ਨੇ ਬਹੁਤ ਵਧੀਆ ਕਦਮ ਚੁੱਕਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 300 ਬਾਣੀਆਂ ਦੀ ਵਿਆਖਿਆ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਤਾਪਦੀਲ
ਕੀਤਾ ਹੈ।ਵਿਨੀਤ ਬਾਂਸਲ, 200 ਲੋਕਾਂ ਦੇ ਇੱਕ ਯੋਗਾ ਅਧਿਆਪਕ ਵਜੋਂ ਇੱਕ ਸਫਲ ਕਰੀਅਰ ਧਾਰਕ ਹਨ ਜੋ ਕੁਝ ਦਿਲਚਸਪ ਜੀਵਨੀਆਂ ਦੇ
ਲੇਖਕ ਹਨ ਤੇ ਆਪਣੀ ਪ੍ਰੇਰਣਾਦਾਇਕ ਕਹਾਣੀ ਨਾਲ ਤੁਹਾਨੂੰ ਹੈਰਾਨ ਕਰ ਦੇਣਗੇ। ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ,
ਤਨਵੀਰ ਖੇਤਾ ਅਤੇ ਸੰਦੀਪ ਸਿੰਘ ਪਲੇਟ 'ਤੇ ਇੱਕ ਛੋਟੀ ਗੇਂਦ ਰੱਖਣ ਲਈ ਅੱਖਾਂ 'ਤੇ ਪੱਟੀ ਬੰਨ੍ਹ ਕੇ ਇੱਕ ਖੇਡ ਵੀ ਖੇਡਾਂਗੇ।ਐਤਵਾਰ ਦੇ ਐਪੀਸੋਡ
ਵਿੱਚ, ਸਾਡੇ ਅਗਲੇ ਮਹਿਮਾਨ ਨਰਜੀਤ ਸਿੰਘ ਹੋਣਗੇ, ਜੋ ਵਾਲੀਬਾਲ ਵਿੱਚ ਰਾਸ਼ਟਰੀ ਤਮਗਾ ਜੇਤੂ ਹਨ, ਜਿੱਸ ਨੇ ਸੱਟ ਲੱਗਣ ਤੋਂ ਬਾਅਦ ਵੀ ਖੇਡਾਂ
ਵਿੱਚ ਵਾਪਸੀ ਕੀਤੀ। ਇਹ ਐਪੀਸੋਡ ਹੋਰ ਵੀ ਰੋਮਾਂਚਕ ਹੋ ਜਾਵੇਗਾ ਜਦੋਂ ਮਹਿਮਾਨ ਜੱਸ ਕਰਨ ਸਿੰਘ ਅਤੇ ਕੁਲਵੰਤ ਸਿੰਘ ਕਾਰਪੇਟ ਗੇਮ
ਖੇਡਣਗੇ।ਅਜਿਹੇ ਪ੍ਰੇਰਣਾਦਾਇਕ ਮਾਹੌਲ ਵਿੱਚ ਵੀ ਹਮੇਸ਼ਾ ਵਾਂਗ, ਭੱਜੀ ਅਤੇ ਬਿਜਲੀ ਆਪਣੇ ਗੇਮਪਲੇ ਵਿੱਚ ਮਹਿਮਾਨਾਂ ਨੂੰ ਹੱਸਦੇ ਅਤੇ ਸ਼ਾਮਲ
ਕਰਦੇ ਹੋਏ ਦਿਖਾਈ ਦੇਣਗੇ। ਆਪਣੇ ਵੀਕਐਂਡ ਨੂੰ ਮੌਜ-ਮਸਤੀ ਨਾਲ ਭਰਨ ਲਈ, ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 7:00 ਵਜੇ ਜ਼ੀ ਪੰਜਾਬੀ
ਤੇ ਦੇਖਦੇ ਰਹੋ।
ਹਰਜਿੰਦਰ ਸਿੰਘ ਜਵੰਦਾ