Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

December 04, 2021 12:37 AM

 ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ
-ਬੈਂਸ ਨੇ ਕੀਤੀ ਏ.ਟੀ.ਆਈ ਰੋਡ ਦੇ ਪ੍ਰੋਜੈਕਟ ਦੀ ਕੁਆਲਿਟੀ ਚੈੱਕ
ਲੁਧਿਆਣਾ 3 ਦਸੰਬਰ ():- ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਬਣ ਰਹੀ ਏ.ਟੀ.ਆਈ ਰੋਡ ਦੇ ਮੌਕੇ ਤੇ ਪਹੁੰਚ ਕੇ ਕੁਆਲਿਟੀ ਚੈੱਕ ਕੀਤਾ ਗਿਆ। ਜਿਸ ਨੂੰ ਕਰੀਬ 91 ਲੱਖ 81 ਹਜ਼ਾਰ ਰੁਪਏ ਨਾਲ ਬਣਾਇਆ ਜਾ ਰਿਹਾ ਹੈ।ਇਸ ਮੌਕੇ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਲੋਕ ਇਨਸਾਫ ਪਾਰਟੀ ਦੋਵਾਂ ਹਲਕਿਆ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਕੁਆਲਿਟੀ ਨਾਲ ਕਿਸੇ ਵੀ ਕਿਸਮ ਦਾ ਸਮਝੋਤਾ ਨਹੀ ਕਰਦੀ। ਕਿਉ ਕਿ ਇਹ ਵਿਕਾਸ ਕਾਰਜ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸ ਦੇ ਪੈਸੇ ਨਾਲ ਹੀ ਕਰਵਾਏ ਜਾਂਦੇ ਹਨ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਦੁਆਰਾ ਕਰਵਾਏ ਗਏ ਵਿਕਾਸ ਕਾਰਜ ਸੁਚਾਰੂ ਹੋਣ ਅਤੇ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਹਲਕਾ ਆਤਮ ਨਗਰ ਅਤੇ ਦੱਖਣੀ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਦਾ ਵੇਰਵਾ ਪਹਿਲਾ ਹੀ ਜਨਤਕ ਕੀਤਾ ਗਿਆ ਸੀ।ਵਿਧਾਇਕ ਬੈਂਸ ਨੇ ਮਾੜੇ ਮਟੀਰੀਅਲ ਦੀ ਵਰਤੋਂ ਕਰਨ ਵਾਲੇ ਠੇਕੇਦਾਰਾਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਵੀ ਆਪਣੀਆ ਹਰਕਤਾਂ ਤੋਂ ਬਾਜ਼ ਆ ਜਾਣ ਅਤੇ ਖਾਸ ਤੌਰ ਤੇ ਹਲਕਾ ਆਤਮ ਨਗਰ ਅਤੇ ਦੱਖਣੀ ਚੱਲ ਰਹੇ ਵਿਕਾਸ ਕਾਰਜਾਂ ਵਿਚ ਘਟੀਆ ਮਟੀਰੀਅਲ ਵਰਤਣ ਬਾਰੇ ਨਾ ਸੋਚਣ। ਉਹਨਾਂ ਕਿਹਾ ਕਿ  ਜੇਕਰ ਅਜਿਹਾ ਕੰਮ ਕਰਦਾ ਕੋਈ ਵੀ ਠੇਕੇਦਾਰ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ।

 

Have something to say? Post your comment