Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲਿਪ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਲਈ ਹਰ ਵੇਲੇ ਤਤਪਰ: ਵਿਧਾਇਕ ਬੈਂਸ

December 01, 2021 11:49 PM

ਲਿਪ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਲਈ ਹਰ ਵੇਲੇ ਤਤਪਰ: ਵਿਧਾਇਕ ਬੈਂਸ
- 82.71 ਲੱਖ ਦੀ ਲਾਗਤ ਨਾਲ ਗਲੀ ਨੂੰ ਪੱਕਾ ਕਰਨ ਦੇ ਕੰਮ ਦੀ ਕਰਵਾਈ ਸ਼ੁਰੂਆਤ
ਲੁਧਿਆਣਾ 1 ਦਸੰਬਰ ():- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 34 ਵਿਚ ਈਸ਼ਰ ਨਗਰ ਦੀ ਗਲੀ ਨੰਬਰ ਓ.ਆਰ(OR) ਅਤੇ ਇਸ ਦੇ ਨਾਲ ਲੱਗਦੀਆ ਲੰਿਕ ਗਲੀਆ ਨੂੰ ਆਰ.ਐਮ.ਸੀ ਨਾਲ ਕਰੀਬ 82.71 ਲੱਖ ਦੀ ਲਾਗਤ ਨਾਲ ਨਵੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਜਥੇਬੰਧਕ ਸਕੱਤਰ ਬਲਦੇਵ ਸਿੰਘ ਪ੍ਰਧਾਨ, ਕੌਮੀ ਪ੍ਰਧਾਨ ਯੂਥ ਵਿੰਗ ਗਗਨਦੀਪ ਸਿੰਘ ਸਨੀ ਕੈਂਥ ਅਤੇ ਕੌਮੀ ਪ੍ਰਧਾਨ ਸਟੂਡੈਂਟ ਇਨਸਾਫ ਮੋਰਚਾ ਹਰਜਾਪ ਸਿੰਘ ਗਿੱਲ ਵੀ ਮੌਜੂਦ ਸਨ। ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਲੋਕਾ ਨੂੰ ਇਨਸਾਫ ਦੁਆਉਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਲਈ ਹੀ ਬਣਾਈ ਗਈ ਹੈ। ਜੋਕਿ ਚੱਲ ਰਹੇ ਵਿਕਾਸ ਕਾਰਜਾ ਦੀ ਕੁਆਲਟੀ ਵਿਚ ਕਿਸੇ ਤਰਾ ਦਾ ਸਮਝੋਤਾ ਨਹੀ ਕਰਦੀ। ਉਹਨਾ ਇਲਾਕਾ ਨਿਵਾਸੀਆ ਨੂੰ ਕਿਹਾ ਕਿ ਤੁਸੀ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਠੇਕੇਦਾਰ ਦੇ ਕਰਿੰਦਿਆ ਵੱਲੋ ਮਟੀਰੀਅਲ ਪੂਰਾ ਪਾਇਆ ਜਾਵੇ।ਜੇਕਰ ਤੁਹਾਨੂੰ ਕੀਤੇ ਜਾ ਰਹੇ ਕੰਮ ਵਿਚ ਲੱਗਦਾ ਹੈ ਕਿ ਮਟੀਰੀਅਲ ਘੱਟ ਪਾਇਆ ਜਾ ਰਿਹਾ ਹੈ ਤਾ ਤੁਰੰਤ ਕੰਮ ਨੂੰ ਰੋਕ ਕੇ ਮੈਨੂੰ ਇਤਲਾਹ ਦਿਉ।ਇਸ ਮੌਕੇ ਬਲਦੇਵ ਪ੍ਰਧਾਨ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਕਿ ਹਮੇਸ਼ਾ ਆਪਣੇ ਸੂਬੇ ਦੀ ਬਿਹਤਰੀ ਲਈ ਕੰਮ ਕਰਦੀ ਹੈ। ਇਸ ਮੌਕੇ ਇਲਾਕਾ ਨਿਵਾਸੀਆ ਨੇ ਵਿਧਾਇਕ ਬੈਂਸ ਦਾ ਵਿਕਾਸ ਕਾਰਜ ਕਰਾਉਣ ਤੇ ਧੰਨਵਾਦ ਕਰਦੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ੳਦਘਾਟਨ ਦੌਰਾਨ ਚੰਦਰ ਭੱਲਾਂ, ਨਿਰਮਲ ਸਿੰਘ, ਬਲਵਿੰਦਰ ਕੌਰ ਵਾਰਡ ਪ੍ਰਧਾਨ, ਜਸਬੀਰ ਕੌਰ, ਦਲਬੀਰ ਕੌਰ, ਪ੍ਰੀਤਮ ਸਿੰਘ ਮਨੈਜ਼ਰ, ਪ੍ਰਧਾਨ ਤੇਜਵੰਤ, ਜ਼ੋਰਾ ਸਿੰਘ, ਨਿਸਾਨ ਸਿੰਘ ਪ੍ਰਧਾਨ, ਸ਼ਰਮਾ ਜੀ, ਕੁਲਜਿੰਦਰ ਸਿੰਘ ਨਿਨੂ ਪ੍ਰਧਾਨ, ਅਮਨਦੀਪ ਸਿੰਘ, ਕਮਲਜੀਤ ਸਿੰਘ ਬਿਲਾ, ਲਵਲੀ ਜੀ, ਜਸਪਾਲ ਸਿੰਘ, ਰਵਿੰਦਰ ਸਿੰਘ, ਅਜੀਤ ਸਿੰਘ ਸੋਹੀ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Have something to say? Post your comment