Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

November 28, 2021 11:20 PM

ਜ਼ਿੰਦਗੀ ਤੋਂ ਭਟਕੇ ਨੌਜਵਾਨਾਂ ਦੀ ਕਹਾਣੀ ਹੈ ‘ਮਰਜਾਣੇ’

ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਸਿਨਮਾ ਆਮ ਸਿਨਮੇ ਤੋਂ ਜ਼ਰਾ ਹਟਕੇ ਹੁੰਦਾ ਹੈ। ਉਸਨੇ
ਆਪਣੀਆਂ ਫ਼ਿਲਮਾਂ ਜ਼ਰੀਏ ਬੀਤੇ ਪੰਜਾਬ ਦੇ ਸੰਤਾਪ,ਜ਼ਿੰਦਗੀ ਤੋਂ ਭਟਕੇ ਨੌਜਵਾਨਾਂ, ਪ੍ਰਸ਼ਾਸਨ ਤੇ ਸਿਆਸੀ ਸਾਜਿਸ਼ਾਂ
ਨੂੰ ਪੇਸ਼ ਕੀਤਾ ਹੈ।ਵੱਡੀ ਗੱਲ ਕਿ ਉਸਦੀਆਂ ਫਿਲਮਾਂ ’ਚੋ ਨਿਰੋਲ ਮਾਲਵੇ ਦੀ ਮਹਿਕ ਆਉਂਦੀ ਹੈ। ਦਰਸ਼ਕ
ਉਸਦੀਆਂ ਫ਼ਿਲਮਾਂ ਦੀ ਉਡੀਕ ਵੀ ਕਰਦੇ ਹਨ। ਇੰਨ੍ਹੀਂ ਦਿਨੀਂ ਅਮਰਦੀਪ ਸਿੰਘ ਗਿੱਲ ਆਪਣੀ ਲਿਖੀ ਤੇ
ਡਾਇਰੈਕਟ ਕੀਤੀ ਇੱਕ ਨਵੀਂ ਫ਼ਿਲਮ ‘ਮਰਜਾਣੇ’ ਲੈ ਕੇ ਆ ਰਿਹਾ ਹੈ।
ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਹੇਠ 10 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ
ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ ਕੁਰਾਹੇ ਪਈ ਜਵਾਨੀ ਦੀ ਕਹਾਣੀ
ਹੈ।ਜਿੰਨ੍ਹਾਂ ਨੂੰ ਸਹੀ ਸਮੇਂ ਸਹੀ ਸੇਧ ਨਾ ਮਿਲ ਸਕੀ ਤੇ ਜਵਾਨੀ ਦੇ ਜੋਸ਼ ਵਿੱਚ ਉਹ ਐਸੇ ਤਿਲਕੇ ਕਿ ਮੁੜ ਸੰਭਲ ਨਾ
ਸਕੇ। ਜ਼ਿੰਦਗੀ ਦੇ ਰਾਹਾਂ ਤੋਂ ਅਜਿਹਾ ਭਟਕੇ ਕਿ ਹਾਲਾਤਾਂ ਨੇ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ। ਲਾਡ
ਪਿਆਰ ਨਾਲ ਮਰਜਾਣੇ ਆਖਣ ਵਾਲੀਆਂ ਮਾਵਾਂ ਦੇ ਉਹ ਪੁੱਤ ਜੋ ਜਵਾਨੀ ਉਮਰੇ ਗਲਤ ਰਾਹਾਂ ਤੇ ਜਾ ਤੁਰੇ ਤੇ
ਰਿਵਾਲਰ ’ਚੋਂ ਨਿਕਲੀ ਗੋਲੀ ਵਾਂਗ ਮੁੜ ਕਦੇ ਘਰ ਨਾ ਪਰਤੇ। ਇਸ ਫ਼ਿਲਮ ’ਚ ਸਿੱਪੀ ਗਿੱਲ ਨੇ ਮੁੱਖ ਭੂਮਿਕਾ
ਨਿਭਾਈ ਹੈ। ਜਿਸਨੇ ਇਸ ਤੋਂ ਪਹਿਲਾਂ ‘ਜੱਦੀ ਸਰਦਾਰ, ਜੱਟ ਬੁਆਏਜ ਪੁੱਤ ਜੱਟਾਂ ਦੇ ’ ਅਤੇ ‘ਟਾਇਗਰ’ ਫ਼ਿਲਮਾਂ
ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ’ਚ ਖਾਸ਼ ਥਾਂ ਬਣਾਈ ਹੈ। ‘ਮਰਜਾਣੇ ’ ਫ਼ਿਲਮ ’ਚ ਸਿੱਪੀ ਗਿੱਲ ਦੀ ਨਾਇਕਾ
ਪ੍ਰੀਤ ਕਮਲ ਹੈ। ਪ੍ਰੀਤ ਕਮਲ ਬਾਲੀਵੁਡ ਤੇ ਪਾਲੀਵੁੱਡ ਦੀ ਅਦਾਕਾਰਾ ਹੈ ਜੋ ਇਸ ਤੋਂ ਪਹਿਲਾਂ ਐਮੀ ਵਿਰਕ ਦੀ
‘ਸਾਬ ਬਹਾਦਰ’ ਫ਼ਿਲਮ ਵਿੱਚ ਵੀ ਕੰਮ ਕਰ ਚੁੱਕੀ ਹੈ। ‘ਮਰਜਾਣੇ’ ਫ਼ਿਲਮ ਵਿੱਚ ਪ੍ਰੀਤ ਨੇ ‘ਪੂਜਾ’ ਨਾਂ ਦੀ ਕੁੜੀ ਦਾ
ਕਿਰਦਾਰ ਨਿਭਾਇਆ ਹੈ ਜੋ ਸਿੱਪੀ ਗਿੱਲ ਦੀ ਲਵਰ ਹੈ।
ਇਸ ਜੋੜੀ ਤੋਂ ਇਲਾਵਾ ਕੁਲ ਸਿੱਧੂ, ਸੋਨਪ੍ਰੀਤ ਜਵੰਧਾ, ਤਰਸੇਮ ਪੌਲ, ਆਸੀਸ ਦੁੱਗਲ, ਹਰਿੰਦਰ ਭੁੱਲਰ,
ਸਤਵਿੰਦਰ ਕੌਰ, ਪ੍ਰੀਤ ਭੁੱਲਰ, ਰਮਨ ਢਿੱਲੋਂ, ਬਲਵਿੰਦਰ ਧਾਲੀਵਾਲ, ਜੀਤ ਸਿੰਘ, ਹਰਪ੍ਰੀਤ ਬੈਂਸ ਤੇ ਬਖ਼ਤਾਵਰ
ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਨਰਿੰਦਰ ਬਾਠ ਤੇ ਸੁਲੱਖਣ
ਚੀਮਾ ਨੇ ਲਿਖੇ ਹਨ। ਸੰਗੀਤ ਸਚਿਨ ਆਹੂਜਾ, ਗੁਰਮੀਤ ਸਿੰਘ, ਲਾਡੀ ਗਿੱਲ ਤੇ ਦੀਪ ਜੰਡੂ ਨੇ ਦਿੱਤਾ ਹੈ। ਫ਼ਿਲਮ
ਦਾ ਸੰਗੀਤ ਯੈਲੋ ਮਿਊਜਿਕ ਵਲੋਂ ਰਿਲੀਜ ਕੀਤਾ ਜਾਵੇਗਾ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ
ਸਿੰਘ ਤੇ ਅੰਮਿ੍ਰਤਪਾਲ ਸਿੰਘ ਹਨ ਜਦਕਿ ਜਸਪ੍ਰੀਤ ਕੌਰ ਤੇ ਪ੍ਰੀਤ ਮੋਹਨ (ਕੈਂਡੀ) ਸਹਿ ਨਿਰਮਾਤਾ ਹਨ। ਇਸ
ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਹ
ਫ਼ਿਲਮ ਪੀ ਟੀ ਸੀ ਗਲੋਬ ਵਲੋਂ ੧੦ ਦਸੰਬਰ ਨੂੰ ਦੇਸ਼ ਵਿਦੇਸ਼ਾਂ ਵਿਚ ਵੱਡੀ ਪੱਧਰ ’ਤੇ ਰਿਲੀਜ਼ ਕੀਤੀ ਜਾ ਰਹੀ ਹੈ।
- ਹਰਜਿੰਦਰ ਸਿੰਘ ਜਵੰਦਾ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ