Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਸਾਂਝੀਵਾਲਤਾ ਦਾ ਪ੍ਰਤੀਕ ਹੋ ਨਿਬੜਿਆ 2020-21 ਦਾ ਜੇਤੂ ਕਿਸਾਨੀ ਸੰਘਰਸ਼"

November 28, 2021 11:15 PM
ਸਾਂਝੀਵਾਲਤਾ ਦਾ ਪ੍ਰਤੀਕ ਹੋ ਨਿਬੜਿਆ 2020-21 ਦਾ ਜੇਤੂ ਕਿਸਾਨੀ ਸੰਘਰਸ਼"
 
ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਨੇ ਵੀ ਐਨਾ ਸ਼ਾਂਤਮਈ ਅਤੇ ਯਾਦਗਾਰੀ ਸੰਘਰਸ਼ਮਈ ਅੰਦੋਲਨ ਮੇਰੇ ਖਿਆਲ ਅਨੁਸਾਰ ਨਾਂ ਤਾਂ ਦੇਖਿਆ ਹੀ ਹੋਵੇਗਾ ਅਤੇ ਨਾਂ ਹੀ ਆਪਣੀ ਜ਼ਿੰਦਗੀ ਵਿੱਚ ਵੇਖਣਗੇ ਹੀ। ਓਹਨਾਂ ਸੂਰਬੀਰਾਂ ਅਣਖੀ ਯੋਧਿਆਂ ਨੂੰ ਸਦਾ ਨਮਨ ਕਰਨ ਦਾ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਜਿਨ੍ਹਾਂ ਨੇ ਇਸ ਅੰਦੋਲਨ ਦੌਰਾਨ ਆਪਣੀਆਂ ਕੀਮਤੀ ਜਾਨਾਂ ਦੀ ਆਹੂਤੀ ਦਿੱਤੀ। ਓਹਨਾਂ ਸਤਿਕਾਰਿਤ ਯੋਧਿਆਂ ਨੂੰ ਸਦਾ ਨਮਨ।
       ਹੈਂਕੜਬਾਜ਼ ਦਿੱਲੀ ਸਰਕਾਰ ਦੀਆਂ ਬਰੂਹਾਂ ਤੇ ਕਰੀਬ ਇੱਕ ਸਾਲ ਤੋਂ ਵੱਧ ਸਮਾਂ ਤੱਕ ਹਜ਼ਾਰਾਂ ਨਹੀਂ ਬਲਕਿ ਕਰੋੜਾਂ ਲੋਕਾਂ ਨੇ ਅੰਨੀ ਬੋਲੀ ਸਰਕਾਰ ਨੂੰ  ਸ਼ਾਂਤਮਈ ਢੰਗ ਨਾਲ ਜਗਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚ ਹਰ ਪੰਜਾਬੀ ਕਿਰਸਾਨ, ਮਜ਼ਦੂਰ, ਦੁਕਾਨਦਾਰ, ਨੌਕਰੀ ਪੇਸ਼ਏ ਵਾਲੇ,ਵਪਾਰੀ ਵਰਗ, ਗੀਤਕਾਰ, ਗਾਇਕ, ਬੁੱਧੀਜੀਵੀ ਵਰਗ ਗੱਲ ਕੀ ਹਰ ਪੰਜਾਬੀ ਨੇ ਆਪੋ-ਆਪਣੇ ਵਿਤ ਮੂਤਾਬਕ ਯੋਗਦਾਨ ਪਾਇਆ ਅਤੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਸਾਡੇ ਬਹੁਤ ਹੀ ਸਤਿਕਾਰ ਯੋਗ ਪੰਜਾਬੀ ਭਾਈਚਾਰੇ ਨੇ ਵੀ ਮੋਢੇ ਨਾਲ ਮੋਢਾ ਲਾਇਆ,ਪਰ ਸਮੇਂ ਦੀ ਹੈਂਕੜਬਾਜ਼ ਦਿੱਲੀ ਸਰਕਾਰ ਦੇ ਕੰਨ ਤੇ ਜੂੰ ਤੱਕ ਵੀ ਨਹੀਂ ਸਰਕੀ।ਕਿੰਨੀ ਹੈਰਾਨੀ ਦੀ ਅਤੇ ਹਾਸੋਹੀਣੀ ਗੱਲ ਹੈ ਕਿ ਜੋ ਚੀਜ਼ ਕਿਸੇ ਪੰਜਾਬੀ ਜਾਂ ਕਿਸੇ ਹੋਰ ਰਾਜ ਦੇ ਲੋਕਾਂ ਨੂੰ ਚਾਹੀਦੀ ਹੀ ਨਹੀਂ ਓਹ ਜ਼ਬਰਦਸਤੀ ਕਿਉਂ ਥੋਪੀ ਜਾ ਰਹੀ ਹੈ? ਅਤੇ ਜਿਹੜੀ ਚੀਜ਼ ਦੀ ਸਾਨੂੰ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਲੋੜ ਹੈ ਓਹ ਦਿੱਤੀ ਹੀ ਨਹੀਂ ਜਾ ਰਹੀ,ਜਿਸ ਵਿੱਚ ਨੌਕਰੀਆਂ ਰੁਜ਼ਗਾਰ ਜਿਸ ਕਰਕੇ ਅੱਜ ਹਰ ਇੱਕ ਨੌਜਵਾਨ ਭਾਵੇਂ ਓਹ ਲੜਕਾ ਹੈ ਜਾਂ ਲੜਕੀ ਬਾਹਰਲੇ ਦੇਸ਼ਾਂ ਨੂੰ ਮੁਹਾਣ ਕਰ ਰਹੇ ਹਨ। ਅਸੀਂ ਦਸ ਗੁਰੂਆਂ ਵੱਲੋਂ ਵਰੋਸਾਏ ਪੰਜਾਬ ਵਾਸੀ ਹਾਂ ਜਿਨ੍ਹਾਂ ਨੇ ਆਪ ਹੱਥੀਂ ਕਿਰਤ ਕੀਤੀ ਅਤੇ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ,ਪਰ ਸਾਨੂੰ ਮੰਗਤੇ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ ਸਰਕਾਰ ਜੋ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।
       ਇੱਕ ਸਾਲ ਭਰ ਚੱਲੇ ਇਸ ਸੰਘਰਸ਼ਮਈ ਅੰਦੋਲਨ ਦੌਰਾਨ ਜਿਹੜੀਆਂ ਸਟੇਟਾਂ/ਰਾਜਾਂ ਨੇ ਪੰਜਾਬ ਵਾਸੀਆਂ ਦਾ ਸਾਥ ਦਿੱਤਾ ਹੈ, ਅਸੀਂ ਓਹਨਾਂ ਸਾਰੇ ਹੀ ਰਾਜਾਂ/ਸਟੇਟਾਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਮਰਿਆਦਾ ਵਿੱਚ ਰਹਿੰਦਿਆਂ ਅੰਤਾਂ ਦੀ ਗਰਮੀ/ਸਰਦੀ ਸਹਿੰਦਿਆਂ ਸਾਡਾ ਸਾਥ ਦਿੱਤਾ।
       ਛੱਬੀ ਨਵੰਬਰ ਦੋ ਹਜ਼ਾਰ ਵੀਹ ਦਾ ਦਿਨ ਇਤਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ,ਜਿਸ ਦਿਨ ਸਮੇਂ ਦੀ ਸਰਕਾਰ ਨੇ ਇਹ ਤਿੰਨ ਕਾਲੇ ਕਾਨੂੰਨ ਹਸਦੇ ਵਸਦੇ ਹਿੰਦੋਸਤਾਨੀਆਂ ਤੇ ਥੋਪੇ ਸਨ।ਪੂਰਾ ਇੱਕ ਸਾਲ ਸਾਡੇ ਅਣਖੀ ਯੋਧਿਆਂ ਨੇ ਜੀਅ ਜਾਨ ਨਾਲ ਹੀ ਨਹੀਂ ਬਲਕਿ ਕੁਰਬਾਨੀਆਂ ਦੇ ਕੇ ਸ਼ਾਂਤਮਈ ਢੰਗ ਨਾਲ ਸਰਕਾਰ ਦਾ ਵਿਰੋਧ ਕਰਦਿਆਂ ਅੰਤਾਂ ਦੀ ਗਰਮੀ ਸਰਦੀ ਝਲਦਿਆਂ ਪੂਰਾ ਕੀਤਾ। ਸਾਰੇ ਹੀ ਦੇਸ਼ ਵਾਸੀਆਂ ਨੂੰ ਯਾਦ ਹੀ ਹੋਵੇਗਾ ਕਿ ਹੈਂਕੜਬਾਜ਼ ਸਰਕਾਰ ਨੇ ਸੜਕਾਂ ਤੇ ਕਿੱਲ ਠੋਕ ਕੇ,ਟੋਏ ਪੁੱਟ ਕੇ ਪਾਣੀ ਦੀਆਂ ਬੁਛਾੜਾਂ ਛੱਡੀਆਂ,ਹਰ ਕੋਝੇ ਹਥਕੰਡੇ ਵਰਤ ਕੇ ਇਸ ਸੰਘਰਸ਼ ਨੂੰ ਦਬਾਉਣ ਅਤੇ ਕੁਚਲਣ ਦੀ ਕੋਸ਼ਿਸ਼ ਕੀਤੀ।ਪਰ ਸਦਕੇ ਜਾਈਏ ਸਾਡੇ ਪੰਜਾਬੀ ਅਤੇ ਹੋਰ ਸਾਰੇ ਹੀ ਭਾਰਤ ਦੇਸ਼ ਵਿਚੋਂ ਆਏ ਯੋਧਿਆਂ ਦੇ ਜਿਨ੍ਹਾਂ ਨੇ ਆਪ ਤਸੀਹੇ ਝੱਲ ਕੇ ਅਸੀਂ ਭਾਵੇ ਰਜਾਈਆਂ ਦਾ ਨਿੱਘ ਮਾਣ ਰਹੇ ਸੀ, ਸਾਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ, ਅਤੇ ਓਸ ਅਕਾਲਪੁਰਖ ਨੇ ਸਾਡੇ ਯੋਧਿਆਂ ਦੀ ਝੋਲੀ ਜਿੱਤ ਦੀਆਂ ਖੁਸ਼ੀਆਂ ਨਾਲ ਭਰੀ। ਅਤੇ ਹੈਂਕੜਬਾਜ਼ ਸਮੇਂ ਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਸ ਜਿੱਤ ਨੂੰ ਸਾਂਝੀਵਾਲਤਾ ਦੀ ਪ੍ਰਤੀਕ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ।
       ਇਸ ਇਤਿਹਾਸਿਕ ਜਿੱਤ ਨੇ ਸਾਰੇ ਭਾਰਤ ਦੇਸ਼ ਦਾ ਨਾਮ ਸ਼ਾਂਤਮਈ ਅਤੇ ਭਾਈਚਾਰਕ ਸਾਂਝਾਂ ਪਕੇਰੀਆਂ ਕਰਨ ਲਈ ਕੁੱਲ ਦੁਨੀਆਂ ਵਿੱਚ ਉੱਚਾ ਕੀਤਾ ਹੈ।ਪਰ ਸਾਨੂੰ ਇਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ।ਇਸ ਇੱਕ ਸਾਲ ਦੌਰਾਨ ਸਾਡੀ ਕਿਸਾਨੀ ਲੀਡਰਸ਼ਿਪ,ਸਮਾਜ ਸੇਵੀ ਸੰਸਥਾਵਾਂ ਦੇ ਪਤਵੰਤਿਆਂ, ਬੁੱਧੀਜੀਵੀ ਵਰਗ, ਗਾਇਕ ਗੀਤਕਾਰਾਂ ਅਤੇ ਚੋਣਵੇਂ ਓਹਨਾਂ ਕਲਾਕਾਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਛੱਡ ਕੇ ਓਹਨਾਂ ਕਿਸਾਨ ਵੀਰਾਂ ਦਾ ਜੋ ਘਰਾਂ ਤੋਂ ਕੱਫਣ ਬੰਨ੍ਹ ਕੇ ਮੈਦਾਨ ਵਿੱਚ ਕੁੱਦੇ ਸਨ ਓਹਨਾਂ ਦਾ ਜੀਅ ਜਾਨ ਨਾਲ ਸਾਥ ਦਿੱਤਾ। ਬੇਸ਼ੱਕ ਸਾਡੇ ਇਸ ਅਣਖੀ ਯੋਧਿਆਂ ਨੂੰ ਸਮੇਂ ਦੀ ਹੈਂਕੜਬਾਜ਼ ਸਰਕਾਰ ਨੇ ਅੱਤਵਾਦੀ ਵੱਖਵਾਦੀ ਅਤੇ ਖਾਲਿਸਤਾਨੀ ਤਖੱਲਸ ਨਾਲ ਵੀ ਨਿਵਾਜਿਆ,ਪਰ ਸਾਡੇ ਇਸ ਅਣਖੀ ਯੋਧਿਆਂ ਨੇ ਆਪਣੇ ਸੰਜਮ ਦੇ ਵਿੱਚ ਰਹਿੰਦਿਆਂ ਇਨ੍ਹਾਂ ਗੱਲਾਂ ਨੂੰ ਵੀ ਝੋਲੀ ਵਿੱਚ ਪਵਾਇਆ।ਜਿਸ ਤੋਂ ਕਿ ਸਾਰੀ ਦੁਨੀਆਂ ਹੀ ਵਾਕਿਫ਼ ਹੈ, ਕਿਸੇ ਦੇ ਕਹਿਣ ਨਾਲ ਨਾ ਤਾਂ ਕੋਈ ਅੱਤਵਾਦੀ, ਵੱਖਵਾਦੀ ਬਣਦਾ ਹੈ, ਤੇ ਨਾ ਹੀ ਦੁੱਧ ਧੋਤਾ ਬਣ ਸਕਦਾ ਹੈ। ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਸਾਰਾ ਸੰਸਾਰ ਜਾਣਦਾ ਹੈ,ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਤੇ ਚੱਲਦਿਆਂ ਕੁਰਬਾਨੀਆਂ ਦੇ ਕੇ ਵੀ ਆਪਣੇ ਆਪ ਨੂੰ ਸਦਾ ਨਿਮਾਣੇ ਸਮਝਦੇ ਹਨ।
       ਆਮ ਕਹਾਵਤ ਹੈ ਕਿ ਏਕੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ,ਸੋ ਦੋਸਤੋ ਇਸ ਵਿਚ ਕੋਈ ਦੋ ਰਾਇ ਨਹੀਂ, ਬਿਲਕੁਲ ਹਕੀਕੀ ਗੱਲ ਹੈ ਜੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ।ਪਰ ਸਰਕਾਰ ਨੇ ਹਰ ਕਿਸਮ ਦੇ ਹਥਕੰਡੇ ਅਪਣਾਅ ਕੇ ਇਸ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।ਪਰ ਸਦਕੇ ਜਾਈਏ ਭਾਰਤ ਵਾਸੀਆਂ ਅਤੇ ਖਾਸ ਕਰਕੇ ਪੰਜਾਬ ਵਾਸੀਆਂ ਦੇ ਜਿਨ੍ਹਾਂ ਨੇ ਬਾਬਾ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਭਾਵ ਨਾ ਇੱਕ ਸਾਲ ਤੋਂ ਆਪਸ ਵਿੱਚ ਤਲਖੀ ਵਿਖਾਈ ਤੇ ਨਾਂ ਹੀ ਕਿਸੇ ਨੂੰ ਵਿਖਾਉਣ ਦਿੱਤੀ ਬਲਕਿ ਬਾਬੇ ਨਾਨਕ ਦੇ ਉਪਦੇਸ਼ ਨੂੰ ਸਿਜਦਾ ਕਰਕੇ ਹਰ ਇੱਕ ਦੇ ਹਿਰਦੇ ਵਿੱਚ ਪ੍ਰੇਮ ਭਾਵਨਾ ਦੀ ਲਹਿਰ ਪ੍ਰਚੰਡ ਕਰਕੇ ਸਮੁੱਚੀ ਮਾਨਵਤਾ ਨੂੰ ਪ੍ਰੇਮ ਭਾਵਨਾ ਦਾ ਸੰਦੇਸ਼ ਦਿੱਤਾ, ਤੇ ਮੋਰਚਾ ਫ਼ਤਿਹ ਕਰਕੇ ਇੱਕ ਵਿਲੱਖਣ ਖੁਸ਼ੀ ਦਾ ਇਜ਼ਹਾਰ ਕਰਵਾਇਆ।ਇਸ ਕਰਕੇ ਜਿਥੇ ਪੰਜਾਬੀ ਭਾਈਚਾਰੇ ਨੂੰ ਨਮਨ ਓਥੇ ਸਮੁੱਚੇ ਦੇਸ਼ ਵਾਸੀਆਂ ਨੂੰ ਵੀ ਨਮਨ ਕਰੀਏ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਹੈਂਕੜਬਾਜ਼ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ,ਨਮਨ ਕਰੀਏ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲਿਆਂ ਨੂੰ ਵੀ ਜਿਨ੍ਹਾਂ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਰਹੇਗਾ। ਕਿਸਾਨਾਂ ਦੀ ਅਤੇ ਕੁੱਲ ਲੁਕਾਈ ਦੀ ਇਸ ਇਤਿਹਾਸਿਕ ਜਿੱਤ ਨੇ ਸਮੇਂ ਦੀ ਹੈਂਕੜਬਾਜ਼ ਸਰਕਾਰ ਦੀ ਕੁੱਲ ਦੁਨੀਆਂ ਦੇ ਦੇਸ਼ਾਂ ਵਿਚ ਐਸੀ ਮਿੱਟੀ ਪਲੀਤ ਕੀਤੀ ਜੋ ਸਦੀਆਂ ਤੀਕ ਵੀ ਨਹੀਂ ਭੁੱਲਣੀ।
       ਸਮੇਂ ਦੀਆਂ ਸਰਕਾਰਾਂ ਨੂੰ ਹਾਲੇ ਵੀ ਸੋਝੀ ਕਰਨੀ ਚਾਹੀਦੀ ਹੈ ਕਿ ਇਸ ਸੰਘਰਸ਼ੀ ਯੋਧਿਆਂ ਨੂੰ ਓਹਨਾਂ ਦੇ ਹੱਕ ਓਹਨਾਂ ਦੀ ਝੋਲੀ ਪਾ ਕੇ ਸਤਿਕਾਰ ਸਹਿਤ ਦਿੱਲੀ ਦੇ ਬਾਰਡਰਾਂ ਤੋਂ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਭੇਜੇ। ਕਿਤੇ ਪਹਿਲਾਂ ਦੀ ਤਰ੍ਹਾਂ ਇਹ ਵੀ ਇੱਕ ਜੁਮਲਾ ਹੀ ਨਾ ਹੋਵੇ। ਜੇਕਰ ਐਸਾ ਹੁੰਦਾ ਹੈ ਤਾਂ ਸਮੇਂ ਦੀ ਸਰਕਾਰ ਨੂੰ ਭੱਜਿਆਂ ਨੂੰ ਵਾਹਣ ਨਹੀਂ ਲੱਭਣਾ,ਇਹ ਭੁੱਲਣਾ ਨਹੀਂ ਚਾਹੀਦਾ, ਭਾਵੇਂ ਓਹ ਸਰਕਾਰ ਵਿੱਚ ਰਹਿਣ ਜਾਂ ਨਾ ਰਹਿਣ।
       
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ