Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਅੱਜ ਆਪਣੀ ਮਾਂ ਬਾਰੇ ਕੁੱਝ----- ਪ੍ਰਭਜੋਤ ਕੌਰ ਢਿੱਲੋਂ

November 28, 2021 11:00 PM

ਅੱਜ ਆਪਣੀ ਮਾਂ ਬਾਰੇ ਕੁੱਝ-----                       

 

          ਸਿਆਣੇ ਕਹਿੰਦੇ ਨੇ "ਮਾਂਵਾਂ ਠੰਢੀਆਂ ਛਾਵਾਂ,ਛਾਵਾਂ ਕੌਣ ਕਰੇ",ਮਾਂਵਾਂ ਲਈ ਬਿਲਕੁੱਲ ਸਹੀ ਅਤੇ ਸੱਚ ਕਿਹਾ ਹੈ।ਮਾਪਿਆਂ ਦੀ ਅਤੇ ਪ੍ਰਮਾਤਮਾਂ ਦੀ ਉਸਤਤ ਵਿੱਚ ਲਿਖਣਾ ਬੇਹੱਦ ਔਖਾ ਹੈ।ਜੋ ਕੁੱਝ ਇਹ ਕਰਦੇ ਨੇ ਅਸੀਂ ਨਾ ਤਾਂ ਹਿਸਾਬ ਲਗਾ ਸਕਦੇ ਹਾਂ ਅਤੇ ਨਾ ਇੰਨਾ ਦੇ ਕੀਤੇ ਦਾ ਦੇਣਾ ਤੇ ਕਰਜ਼ ਮੋੜ ਸਕਦੇ ਹਾਂ।ਅਸੀਂ ਜਿੰਨੇ ਮਰਜ਼ੀ ਅਮੀਰ ਬਣ ਜਾਈਏ,ਪਰ ਇੰਨੇ ਅਮੀਰ ਕਦੇ ਨਹੀਂ ਹੋ ਸਕਦੇ ਕਿ ਇੰਨਾ ਦਾ ਹਿਸਾਬ ਕਰ ਸਕੀਏ।ਅੱਜ ਮੈਂ ਆਪਣੀ "ਮਾਂ "ਬਾਰੇ ਕੁੱਝ ਲਿਖਣ ਦੀ ਕੋਸ਼ਿਸ਼ ਕਰਾਂਗੀ। ਆਪਣੇ ਬੀਜੀ ਲਈ ਲਿਖਣਾ,ਮੇਰੇ ਲਈ ਸੌਖਾ ਨਹੀਂ ਹੈ ਅਤੇ ਨਾ ਸਭ ਕੁੱਝ ਲਿਖਣ ਦੀ ਮੇਰੀ ਕਾਬਲੀਅਤ ਹੈ।              ਖ਼ੈਰ,ਮੈਂ ਬੀਜੀ ਦੇ ਬਚਪਨ ਤੋਂ ਸ਼ੁਰੂ ਕਰਾਂਗੀ।ਬਾਪ ਦਾ ਸਾਇਆ ਬਹੁਤ ਛੋਟੀ ਉਮਰ ਵਿੱਚ ਹੀ ਸਿਰ ਤੋਂ ਉੱਠ ਗਿਆ।ਵੱਡੇ ਭਰਾ ਵੀ ਭਰਵੀਂ ਜਵਾਨੀ ਵਿੱਚ ਮੌਤ ਨੇ ਖੋਹ ਲਿਆ।ਵੱਡੀ ਭੈਣ ਅਤੇ ਛੋਟੇ ਭਰਾ ਦੇ ਵਿਚਕਾਰ ਮੇਰੇ ਬੀਜੀ ਪ੍ਰਿਤਪਾਲ ਸਨ।ਇਸ ਹਾਲਤ ਵਿੱਚ ਮੇਰੇ ਨਾਨੀ ਜੀ ਆਪਣੇ ਪੇਕਿਆਂ ਦੇ ਘਰ ਬੱਚਿਆਂ ਨਾਲ ਆ ਗਏ।ਪੜ੍ਹਿਆ ਲਿਖਿਆ ਅਤੇ ਸੰਪੰਨ ਪਰਿਵਾਰ ਸੀ।ਮੇਰੇ ਬੀਜੀ ਜਾਏ ਨਾਨਾ ਜੀ ਨੂੰ ਲੋਕ ਬਾਬੂ ਜੀ ਕਹਿੰਦੇ ਸੀ ਕਿਉਂਕਿ ਉਹ ਪੜ੍ਹੇ ਲਿਖੇ ਸਨ।ਬੀਜੀ ਦੇ ਵੱਡੇ ਮਾਮਾ ਜੀ ਨੇ ਵਿਦੇਸ਼ ਤੋਂ ਪੀ ਐਚ ਡੀ ਕੀਤੀ ਅਤੇ ਪ੍ਰਾਇਮਰੀ ਡਾਇਰੈਕਟਰ ਦੇ ਅਹੁਦੇ ਤੇ ਲੱਗੇ ਅਤੇ ਬਾਅਦ ਵਿੱਚ ਡਬਲਿਊ ਐਚ ਉ ਵਿੱਚ ਚਲੇ ਗਏ।ਛੋਟੇ ਮਾਮਾ ਜੀ ਵੀ ਪੜ੍ਹੇ ਲਿਖੇ ਸੀ।ਘਰ ਦਾ ਮਾਹੌਲ ਪੜ੍ਹਾਈ ਵਾਲਾ ਸੀ।ਬੀਜੀ ਨੂੰ ਵੀ ਪੜ੍ਹਾਈ ਵਿੱਚ ਲਗਾਇਆ।ਲਾਇਲਪੁਰ ਹੋਸਟਲ ਵਿੱਚ ਰਹਿਕੇ ਪੜ੍ਹੇ।ਨਰਸਿੰਗ ਵਿੱਚ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਕੇ ਨੌਕਰੀ ਤੇ ਲੱਗੇ।ਸੰਨ 1952- 53 ਵਿੱਚ ਲੜਕੀਆਂ ਦਾ ਪੜ੍ਹਨਾ ਅਤੇ ਨੌਕਰੀ  ਕਰਨਾ ਬਹੁਤ ਵੱਡੀ ਗੱਲ ਸੀ।ਵਿਆਹ ਵੀ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ।ਮੇਰੇ ਦਾਦੀ ਜੀ ਉਸ ਵੇਲੇ ਦੇ ਮਿਡਲ ਪਾਸ ਸਨ ਅਤੇ ਦਾਦਾ ਜੀ ਫੌਜ ਵਿੱਚ ਸਨ।ਇੰਨਾ ਨੇ  ਆਪਣੇ ਚਾਰੇ ਪੁੱਤਰਾਂ ਨੂੰ ਪੜ੍ਹਾਇਆ।ਮੇਰੇ ਪਾਪਾ ਅਧਿਆਪਕ ਸਨ।ਐਮ ਏ,ਬੀ ਟੀ।ਘਰ ਦਾ ਮਾਹੌਲ ਵਧੀਆ ਸੀ,ਤੰਗ ਸੋਚ ਨਹੀਂ ਸੀ,ਇਸ ਕਰਕੇ ਬੀਜੀ ਨੇ ਵਿਆਹ ਤੋਂ ਬਾਅਦ ਵੀ ਨੌਕਰੀਆਂ ਜਾਰੀ ਰੱਖੀ।ਇਸ ਵਿੱਚ ਮੇਰੇ ਮਾਂ ਜੀ ਅਤੇ ਬਾਬਾ ਜੀ ਦੀ ਸ਼ਲਾਘਾ ਕਰਨੀ ਬਣਦੀ ਹੈ।ਨਰਸਿੰਗ ਦੀ ਕੁੱਝ ਪੜ੍ਹਾਈ ਬੀਜੀ ਨੂੰ ਬਾਬਾ ਜੀ ਨੇ ਕਰਵਾਈ।ਅੰਮ੍ਰਿਤਸਰ ਤੋ ਬੀਜੀ ਦੀ ਬਦਲੀ ਪ੍ਰਾਇਮਰੀ ਹੈਲਥ ਸੈਂਟਰ ਢਿਲਵਾਂ(ਕਪੂਰਥਲਾ) ਕਰਵਾ ਲਈ।

ਮੇਰਾ ਦਾਦਕਿਆਂ ਪਿੰਡ ਭੁੱਲਰ ਬੇਟ ਇੱਥੋਂ ਦਸ ਕੁ ਕਿਲੋਮੀਟਰ ਹੈ।ਇਲਾਕੇ ਅਤੇ ਵਿਭਾਗ ਵਿੱਚ ਮਿਸਿਜ਼ ਭੁੱਲਰ ਦੀ ਇਕ ਵੱਖਰੀ ਪਹਿਚਾਣ ਸੀ(ਪ੍ਰਿਤਪਾਲ ਭੁੱਲਰ)। ਬੀਜੀ ਨੇ ਬੱਚਿਆਂ ਦੀ ਪੜ੍ਹਾਈ ਨੂੰ ਤਰਜੀਹ ਦਿੱਤੀ।ਮੇਰੇ ਤਾਇਆ ਜੀ ਦੇ ਬੱਚੇ ਅਤੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਹਮੇਸ਼ਾਂ ਫਿਕਰਮੰਦ ਰਹਿੰਦਾ।ਹਾਇਰ ਸੈਕੰਡਰੀ ਸਕੂਲ ਢਿਲਵਾਂ ਸੀ।ਪਿੰਡੋਂ ਸਾਰਿਆਂ ਨੇ ਇੱਥੇ ਪੜ੍ਹਨ ਆਉਣਾ,ਮੈਨੂੰ ਯਾਦ ਹੈ ਕਿ ਸਾਡੇ ਘਰ ਖੂਬ ਰੌਣਕ ਲੱਗੀ ਰਹਿੰਦੀ ਸੀ।ਰੋਟੀ ਬਣਾਉਣ ਵਾਲੀਆਂ ਨੇ ਰੋਟੀਆਂ ਬਣਾਈ ਜਾਣੀਆਂ ਅਤੇ ਸਕੂਲ ਜਦੋਂ ਅੱਧੀ ਛੁੱਟੀ ਹੋਣੀ ਤਾਂ ਸਾਰਿਆਂ ਨੇ ਰੋਟੀ ਖਾਣ ਭੱਜੇ ਆਉਣਾ।ਰਿਸ਼ਤੇਦਾਰਾਂ ਨੇ ਦਵਾਈਆਂ ਲੈਕੇ ਘਰ ਆ ਜਾਣਾ,ਜੇਕਰ ਕੋਈ ਹਸਪਤਾਲ ਦਾਖਲ ਸੋ ਗਿਆ ਤਾਂ ਰੋਟੀ ਘਰ ਤੋਂ ਜਾਣੀ ਅਤੇ ਨਾਲ ਸੰਭਾਲਣ ਵਾਲੇ ਨੇ ਵੀ ਰੋਟੀ ਪਾਣੀ ਸਾਡੇ ਘਰ ਹੀ ਖਾਣੀ।ਮੈਂ ਆਪਣੇ ਬੀਜੀ ਨੂੰ ਕਦੇ ਗੁੱਸੇ ਵਿੱਚ ਨਹੀਂ ਸੀ ਵੇਖਿਆ ਅਤੇ ਨਾ ਕਦੇ ਖਿੜਿਆ ਵੇਖਿਆ ਸੀ।ਬਹੁਤ ਖੁੱਲ ਕੇ,ਖਿੜਖਿੜਾ ਕੇ ਹੱਸਦੇ।
ਜਦੋਂ ਮੈਂ ਸਕੂਲ ਜਾਣ ਲੱਗੀ ਤਾਂ ਫੁੱਟੀ ਤੇ ਪੂਰਨੇ ਬੀਜੀ ਹੀ ਪਾਕੇ ਦਿੰਦੇ ਸੀ।ਬੀਜੀ ਦੀ ਲਿਖਾਈ ਬਹੁਤ ਸੋਹਣੀ ਸੀ,ਜਿਵੇਂ ਟਾਈਪ ਕੀਤਾ ਹੋਵੇ।ਮੈਨੂੰ ਮਾਣ ਹੈ ਕਿ ਪੂਰਨਿਆਂ ਦਾ ਅਸਰ ਮੇਰੀ ਲਿਖਾਈ ਤੇ ਵੀ ਹੈ।ਬਾਕੀ ਪੜ੍ਹਾਉਣ ਦਾ ਕੰਮ ਪਾਪਾ ਜੀ ਦਾ ਤੇ ਦਾਦੀ ਜੀ ਦਾ ਹੁੰਦਾ ਸੀ।ਬੱਚਿਆਂ ਦੀ ਫੀਸ ਦੇਣ ਲੱਗਿਆਂ ਕਦੇ ਕੁੱਝ ਨਾ ਕਹਿਣਾ,ਪਾਪਾ ਜੀ ਨੇ ਕਈਆਂ ਦੀਆਂ ਫੀਸਾਂ ਦੇਣੀਆਂ,ਬੀਜੀ ਨੇ ਆਮ ਔਰਤਾਂ ਵਾਂਗ ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ ਸੀ।ਉਨ੍ਹਾਂ ਨੂੰ ਹਮੇਸ਼ਾਂ ਕਹਿੰਦੇ ਸੁਣਿਆ ਸੀ ਕਿ ਪੜ੍ਹਨ ਵਾਲੇ ਬੱਚੇ ਦੀ ਮਦਦ ਕਰਨੀ,ਬੀਮਾਰ ਦੀ ਇਮਾਨਦਾਰੀ ਨਾਲ ਸੇਵਾ ਕਰਨੀ ਹੀ ਭਗਤੀ ਹੈ।ਕੋਈ ਵੀ ਪਰਿਵਾਰ ਦਾ ਬੰਦਾ ਜੇਕਰ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਸਿਰਫ਼ ਤਾਂ ਹੀ ਕਰ ਸਕਦਾ ਹੈ ਜੇਕਰ ਉਸਦੀ ਪਤਨੀ ਕਰਨ ਦੇਵੇ।ਮੇਰੇ ਤਾਇਆ ਜੀ ਦਾ ਲੜਕਾ ਇਸ ਵੇਲੇ ਰਿਟਾਇਰ ਹੋ ਚੁੱਕੇ ਹਨ,ਬੀਜੀ ਦੀ ਬਹੁਤ ਇਜ਼ੱਤ ਕਰਦੇ ਹਨ।ਮੈਂ ਜਦੋਂ ਵੀ ਮਿਲਣ ਪਿੰਡ ਜਾਂਦੀ ਹਾਂ ਤਾਂ ਕਹਿਣਗੇ ਜਿੰਨਾਂ ਸਾਡੀ ਚਾਚੀ ਜੀ ਨੇ ਸਾਡਾ ਕੀਤਾ ਹੈ ਅਸੀਂ ਕਦੇ ਨਹੀਂ ਭੁੱਲ ਸਕਦੇ।ਜੇਕਰ ਚਾਚੀ ਜੀ ਚੰਗੇ ਸੀ ਤਾਂ ਹੀ ਚਾਚਾ ਜੀ ਸਾਰਾ ਕੁੱਝ ਕਰ ਸਕੇ ਹਨ।ਇਸ ਵਕਤ ਮੇਰੇ ਬੀਜੀ ਦੀ ਉਮਰ 90 ਸਾਲ ਤੋਂ ਉਪਰ ਹੈ,ਪਰ ਸਾਰੇ ਉਨ੍ਹਾਂ ਕੋਲ ਆਉਂਦੇ ਹਨ।ਪਿੰਡ ਵਿੱਚ ਵੀ ਦਵਾਈਆਂ ਮੁਫ਼ਤ ਹੀ ਦਿੰਦੇ ਸੀ।ਮੈਨੂੰ ਯਾਦ ਹੈ,ਪਿੰਡ ਲੋਕਾਂ ਨੂੰ   ਕੌਨੀਨ ਦੀਆਂ ਗੋਲੀਆਂ ਖਿਵਾਉਣੀਆਂ ਅਤੇ ਨਾਲ ਦੁੱਧ ਦਾ ਗਿਲਾਸ ਪਿਲਾਉਣਾ।
ਬੀਜੀ ਕਪੜਿਆਂ ਦੇ ਬਹੁਤ ਸ਼ੌਕੀਨ ਸੀ।ਸਰਦੀਆਂ ਵਿੱਚ ਸੂਟਾਂ ਦੇ ਨਾਲ ਦੀਆਂ ਸਵੈਟਰ ਫਟਾ ਫੱਟ ਬੁਣ ਲੈਣੀਆਂ।ਜੇਕਰ ਥੋੜ੍ਹੀ ਵੀ ਬਣਾਈ ਵਿੱਚ ਗੜਬੜ ਲੱਗਣੀ ਤਾਂ ਸਾਰੀ ਸਵੈਟਰ ਉਧੇੜ ਲੈਣੀ।ਸਾਦਾ ਅਤੇ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸੀ।ਬਹਿਸ ਕਰਦਿਆਂ ਜਾਂ ਲੜਦੇ ਮੈਂ ਕਦੇ ਨਹੀਂ ਵੇਖਿਆ।ਘਰ ਵਿੱਚ ਕਦੇ ਕੋਈ ਗੱਲ ਪਾਪਾ ਜੀ ਦੀ ਪਰਿਵਾਰ ਵਿੱਚ ਹੋਣੀ ਤਾਂ ਬੀਜੀ ਕਦੇ ਨਹੀਂ ਸੀ ਬੋਲਦੇ।ਅੱਜ ਜਦੋਂ ਮੈਂ ਉਨ੍ਹਾਂ ਨੂੰ ਮੰਜੇ ਤੇ ਪਏ ਵੇਖਦੀ ਹਾਂ ਤਾਂ ਮੇਰਾ ਦਿਲ ਬਹੁਤ ਉਦਾਸ ਹੁੰਦਾ ਹੈ।ਆਪਣੇ ਆਪ ਉਹ ਕੁੱਝ ਵੀ ਨਹੀਂ ਕਰ ਸਕਦੇ।ਪਰ ਜਿੰਨਾ ਲੋਕਾਂ ਲਈ ਉਨ੍ਹਾਂ ਨੇ ਦਰਦ ਮਹਿਸੂਸ ਕੀਤਾ ਅਤੇ ਉਨ੍ਹਾਂ ਦੀ ਮਦਦ ਕੀਤੀ,ਉਨ੍ਹਾਂ ਦੀ ਸੇਵਾ ਬਹੁਤ ਵਧੀਆ ਹੋ ਰਹੀ ਹੈ।ਮੇਰੀ ਛੋਟੀ ਭਾਬੀ ਉਨ੍ਹਾਂ ਨੂੰ ਬੱਚਿਆਂ ਵਾਂਗ ਸੰਭਾਲ ਰਹੀ ਹੈ।ਮੈਨੂੰ ਯਾਦ ਹੈ ਮੇਰੇ ਦਾਦੀ ਸੱਸ ਦੀ ਹਾਲਤ ਖ਼ਰਾਬ ਹੋ ਗਈ। ਮੈਨੂੰ ਕਹਿਣ ਲੱਗੇ ਜਿੰਨੇ ਦਿਨ ਇੱਥੇ ਹੈ ਪਿਸ਼ਾਬ ਟੱਟੀ ਚੁੱਕਣੀ ਪੈਣੀ ਹੈ,ਮੂੰਹ ਬੁੱਲ ਨਹੀਂ ਵੱਟਣੇ।ਕੀਤੀ ਸੇਵਾ ਲੱਗਦੀ ਨਹੀਂ। ਇਕ ਵਾਰ ਛੁੱਟੀ ਗਏ ਤਾਂ ਮੇਰੇ ਸੁਹਰਾ ਸਾਹਿਬ ਬੀਮਾਰ ਹੋ ਗਏ।ਮੈਨੂੰ ਉਸ ਵੇਲੇ ਵੀ ਇਹ ਹੀ ਕਿਹਾ ਕਿ ਮੂੰਹ ਨਹੀਂ ਵੱਟਣਾ।ਮੈਂ ਆਪਣੇ ਡੈਡੀ(ਸੁਹਰਾ) ਨੂੰ ਬਾਥਰੂਮ ਵਿੱਚ ਲੈਕੇ ਜਾਣਾ,ਬਾਹਰ ਖੜ੍ਹੇ ਰਹਿਣਾ ਅਤੇ ਫੜਕੇ ਲੈ ਆਉਣਾ।ਬਹੁਤ ਖੁੱਲੇ ਸੁਭਾਅ ਦੇ ਹਨ।ਖਿੜਖਿੜਾ ਕੇ ਹੱਸਣਾ।ਕਦੇ ਖਾਣ ਪੀਣ ਵਿੱਚ ਚਿਕ ਚਿਕ ਨਹੀਂ ਕਰਦੇ ਵੇਖੇ।ਹਮੇਸ਼ਾਂ ਇਕ ਗੱਲ ਅਜੇ ਵੀ ਕਹਿੰਦੇ ਨੇ ਕਿ ਕਦੇ ਬੁਰਾ ਨਾ ਕਰੋ।ਲੜਨ ਦੀ ਥਾਂ,ਪ੍ਰਮਾਤਮਾ ਨੂੰ ਕਹੋ ਕਿ ਇਸਦਾ ਵਿਚਾਰਾਂ ਤੂੰ ਕਰ ਜਾਂ ਕਹਿਣਗੇ ਪ੍ਰਮਾਤਮਾ ਵੇਖਦਾ ਹੈ,ਆਪੇ ਫੈਸਲਾ ਕਰੇਗਾ।ਅਸੀਂ ਇਮਾਨਦਾਰੀ ਨਾਲ ਅਤੇ ਮਿਹਨਤ ਕਰਦਿਆਂ ਨੌਕਰੀ ਕਰਦਿਆਂ ਵੇਖਿਆ ਹੈ,ਵਿਭਾਗ ਅਤੇ ਇਲਾਕੇ ਵਿੱਚ ਉਨ੍ਹਾਂ ਦੀ ਇਜ਼ੱਤ ਹੁੰਦੀ ਵੀ ਵੇਖੀ ਹੈ।ਹੁਣ ਵੀ ਕਈ ਵਾਰ ਲੋਕ ਉਨ੍ਹਾਂ ਨੂੰ ਦੂਸਰੇ ਪਿੰਡਾਂ ਚੋ ਵੀ ਮਿਲਣ ਆਉਂਦੇ ਹਨ,ਉਹ ਵੀ ਕਾਫੀ ਬਜ਼ੁਰਗ ਹੁੰਦੇ ਹਨ।ਪਰ ਜਿਵੇਂ ਉਹ ਮਿਲਦੇ ਹਨ ਤਾਂ ਸੱਚੀਂ ਲੱਗਦਾ ਹੈ ਕਿ ਅਸੀਂ ਵੀ ਨਾਲ ਬਹੁਤ ਚੰਗੇ ਕਰਮਾਂ ਵਾਲੇ ਹਾਂ।ਸਾਡੇ ਇਲਾਕੇ ਵਿੱਚ ਸੰਨ1955 ਵਿੱਚ ਪਹਿਲੀ ਔਰਤ ਨੌਕਰੀ ਕਰਨ ਵਾਲੀ ਅਤੇ ਸਾਇਕਲ ਚਲਾਉਣ ਵਾਲੀ ਸਾਡੀ" ਮਾਂ "ਸੀ।ਮੈਂ ਅੱਜ ਜੇਕਰ ਕੁੱਝ ਲਿਖਣ ਦੇ ਯੋਗ ਹਾਂ ਤਾਂ ਆਪਣੇ ਬੀਜੀ ਕਰਕੇ ਹਾਂ ਅਤੇ ਪਾਪਾ ਜੀ ਕਰਕੇ ਹਾਂ। ਜਿੰਨਾ ਨੇ ਹਮੇਸ਼ਾਂ ਕਿਹਾ ਹੈ ਕਿ ਆਪਣੇ ਵੱਲੋਂ ਜੋ ਵੀ ਕਰੋ ਚੰਗਾ ਕਰੋ।ਜੇਕਰ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ।ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰੋ,ਲੋਕਾਂ ਨੇ ਉਹ ਕਹਿਣਾ ਹੈ ਜਿਵੇਂ ਦੀ ਉਨ੍ਹਾਂ ਦੀ ਸੋਚ ਹੈ।ਬਹੁਤ ਕੁੱਝ ਲਿਖਣ ਨੂੰ ਦਿਲ ਕਰ ਰਿਹਾ ਹੈ ਪਰ ਬਹੁਤ ਲੰਬਾ ਹੋ ਗਿਆ ਹੈ। 
   ਪ੍ਰਭਜੋਤ ਕੌਰ ਢਿੱਲੋਂ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ