Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਵੋਟਾਂ ਵਾਲ਼ੇ ਰੱਬ - ਮਨਜੀਤ ਕੌਰ ਲੁਧਿਆਣ

November 24, 2021 12:01 AM
ਵੋਟਾਂ ਵਾਲ਼ੇ ਰੱਬ
(ਮਿੰਨੀ ਕਹਾਣੀ)
 
           ਨੀਂ ਕੁੜੀਏ! ਪੁੱਤ ਘਰੇ ਐਂ? ਪਿੰਡ ਵਿੱਚ ਛੱਪੜ ਨੇੜੇ ਕੱਚੇ ਮਕਾਨ ਵਿੱਚ 'ਕੱਲੀ ਰਹਿਣ ਵਾਲ਼ੀ ਮਾਈ ਸੀਤੋ ਨੇ ਅੰਦਰ ਆਉਂਦਿਆਂ ਆਵਾਜ਼ ਮਾਰੀ।
            ਹਾਂਜੀ ਮਾਤਾ ਜੀ, ਘਰ ਹੀ ਆਂ। ਆ ਜਾਓ। ਮੈਂ ਪਿਆਰ ਅਤੇ ਸਤਿਕਾਰ ਨਾਲ ਕਿਹਾ।
             ਜਿਉਂਦੀ ਰਹਿ ਧੀਏ! ਇੱਕ ਤੂੰ ਹੀ ਹੈਂ ਜੋ ਇਸ ਬੁੱਢੜੀ ਨਾਲ਼ ਐਨੇ ਪਿਆਰ ਨਾਲ਼ ਬੋਲਦੀ ਏਂ। ਬਾਕੀ ਪਿੰਡ ਵਾਲੇ ਕਈ ਤਾਂ ਦੇਖ ਕੇ ਮੱਥੇ ਤਿਉੜੀ ਪਾ ਲੈਂਦੇ ਹਨ। ਮਾਈ ਨੇ ਹੰਝੂ ਭਰੀਆਂ ਅੱਖਾਂ ਪੂੰਝਦਿਆਂ ਹੋਇਆਂ ਕਿਹਾ।
                  ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਰੋਵੋ ਨਾ। ਤੁਹਾਨੂੰ ਦੇਖ ਕੇ ਕਾਹਨੂੰ ਤਿਊੜੀਆਂ ਪਾਉਣੀਆਂ ਭਲਾ ਕਿਸੇ ਨੇ। ਮੈਂ ਮਾਈ ਦਾ ਦਿਲ ਰੱਖਣ ਲਈ ਕਿਹਾ।
                   ਧੀਏ ! ਤੂੰ ਆਪ ਬਹੁਤ ਚੰਗੀ ਏ ,ਇਸੇ ਕਰਕੇ ਤੈਨੂੰ ਸਾਰੇ ਚੰਗੇ ਲੱਗਦੇ ਨੇ। ਚੱਲ ਕੋਈ ਨਾ, ਛੱਡ ਪਰ੍ਹਾਂ। ਪੁੱਤ ਮੈਂ ਤਾਂ ਅੱਜ ਤੇਰੇ ਕੋਲ਼ ਇੱਕ ਕੰਮ ਆਈ ਸਾਂ। ਮਾਈ ਨੇ ਅਸਲੀ ਗੱਲ ਤੇ ਆਉਂਦਿਆਂ ਕਿਹਾ।
                 ਹਾਂਜੀ, ਹਾਂਜੀ , ਦੱਸੋ ਮਾਤਾ ਜੀ। ਮੇਰੇ ਲਈ ਕੀ ਸੇਵਾ ਹੈ? ਮੈਂ ਪਿਆਰ ਨਾਲ਼ ਪੁੱਛਿਆ।
             ਨਾ ਪੁੱਤ, ਸੇਵਾ ਤਾਂ ਤੂੰ ਹਮੇਸ਼ਾਂ ਕਰਦੀ ਰਹਿੰਦੀ ਏਂ। ਅੱਜ ਤਾਂ ਮੈਂ ਇਸ ਲਈ ਆਈ ਹਾਂ ਕਿ ਆਹ ਨਵੇਂ ਪ੍ਰਧਾਨ ਬਾਰੇ ਬੜਾ ਕੁੱਝ ਸੁਣਿਆ ਮੈਂ। ਸੁਣਿਆ ਬੜੀ ਮਦਦ ਕਰ ਰਿਹਾ ਹੈ ਗਰੀਬਾਂ ਦੀ। ਕਈ ਤਾਂ ਰੱਬ ਹੀ ਕਹਿੰਦੇ ਸੁਣੇ ਮੈਂ। ਅਖੇ ਜਿਹੜਾ ਵੀ ਦੁੱਖੀ ਐ,ਮੈਨੂੰ ਫ਼ੋਨ ਕਰੋ, ਮੈਂ ਮਸਲਾ ਹੱਲ ਕਰੂ। ਮਾਈ ਨੇ ਨਵੇਂ ਬਣੇ ਪ੍ਰਧਾਨ ਮੰਤਰੀ ਦੇ ਤਰੀਫ਼ਾਂ ਦੇ ਪੁਲ ਬੰਨ੍ਹਦਿਆਂ ਭੋਲੇ਼ਪਨ ਨਾਲ਼ ਕਿਹਾ।
                  ਅੱਛਾ ਮਾਤਾ ਜੀ। ਫ਼ੇਰ ਤੁਸੀਂ ਵੀ ਕਰਨਾ ਸੀ ਫੋਨ। ਕੀ ਪਤਾ ਤੁਹਾਡੇ ਵੀ ਦੁੱਖ ਦੂਰ ਹੋ ਜਾਂਦੇ। ਮੈਂ ਵਿੰਅਗ ਜਿਹੇ ਨਾਲ਼ ਕਿਹਾ।
                  ਨੀਂ ਧੀਏ! ਓਹੀ ਤਾਂ ਗੱਲ ਹੈ। ਮੇਰੇ ਕੋਲ ਜੈ ਖਾਣਾ ਫੋਨ ਹੈ ਨੀਂ। ਤਾਹੀਂ ਤਾਂ ਧੀਏ ਤੇਰੇ ਕੋਲ਼ ਆਈ ਆਂ। ਤੂੰ ਕਰ ਦੇ ਪੁੱਤ ਫੋਨ।ਤੈਨੂੰ ਤਾਂ ਸਾਰਾ ਪਤਾ ਕਿ ਮੇਰਾ ਘਰਵਾਲ਼ਾ ਮੁੱਕ ਗਿਆ ਸੀ ਨਾਲ਼ੇ ਕੱਲਾ-ਕੱਲਾ ਪੁੱਤ ਵੀ..... ਮਾਈ ਫ਼ੇਰ ਰੋਣ ਲੱਗ ਪਈ।
                  ਕੋਈ ਨਾ ਮਾਤਾ ਜੀ। ਮੈਂ ਕਰ ਦਵਾਂਗੀ ਫ਼ੋਨ, ਨੰਬਰ ਲੈ ਕੇ। ਤੁਸੀਂ ਰੋਣਾ ਨਹੀਂ। ਮੈਂ ਮਾਤਾ ਜੀ ਦਾ ਦਿਲ ਰੱਖਣ ਲਈ ਕਿਹਾ।
                   ਨੀਂ ਧੀਏ! ਨੰਬਰ ਤਾਂ ਆਹ ਲੈ। ਮੈਨੂੰ ਇੱਕ ਭਲੇ ਜਹੇ ਬੰਦੇ ਨੇ ਦਿੱਤਾ ਸੀ। ਮਾਈ ਨੇ ਇੱਕ ਪਰਚੀ ਮੇਰੇ ਮੂਹਰੇ ਕੀਤੀ।
                     ਮੈਂ ਪਰਚੀ ਲੈ ਕੇ ਨੰਬਰ ਲਗਾਇਆ।ਅੱਗੋਂ ਕਿਸੇ ਨੇ ਰੁੱਖੀ ਜਿਹੀ ਆਵਾਜ਼ 'ਚ ਪੁੱਛਿਆ, ਹਾਂਜੀ ਦੱਸੋ। ਮੈਂ ਮਾਈ ਬਾਰੇ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਹਜ਼ੇ ਵਿਹਲ ਨਹੀਂ, ਫ਼ੇਰ ਗੱਲ ਕਰਿਓ। 
‌                ਮੈਂ ਮਾਤਾ ਨੂੰ ਕੀ ਦੱਸਦੀ ਕਿ ਇਹ ਵੋਟਾਂ ਵਾਲ਼ੇ ਰੱਬ ਹਨ ਇਹ ਅਸਲੀ ਰੱਬ ਦੀ ਤਰਾਂ ਕੁੱਝ ਨਹੀਂ ਦੇਣਗੇ। ਇਹ ਸੱਭ ਸਿਆਸੀ ਖੇਡਾਂ ਹਨ। ਗਰੀਬਾਂ ਦੀਆਂ ਗੱਲਾਂ ਕੌਣ ਸੁਣਦਾ! ਮੈਂ ਮਾਤਾ ਦੇ ਮੂੰਹ ਵੱਲ ਦੇਖਿਆ ਤਾਂ ਓਹ ਬੜੀ ਉਮੀਦ ਨਾਲ਼ ਮੇਰੇ ਵੱਲ ਦੇਖ ਰਹੀ ਸੀ। ਮੈਂ 'ਕੱਲੀ ਹੀ ਫ਼ੋਨ ਫੜੀ ਮਾਤਾ ਦਾ ਹਾਲ ਬਿਆਨ ਕਰਦੀ ਰਹੀ।
              ਮਾਤਾ ਜੀ, ਉਹ ਕਹਿੰਦੇ ਕੋਈ ਨੀ, ਕਰਦੇ ਹਾਂ ਮਾਤਾ ਜੀ ਲਈ ਕੁੱਝ। ਥੋੜਾ ਸਮਾਂ ਲੱਗੇਗਾ। ਮੈਂਨੂੰ ਮਜ਼ਬੂਰੀ ਵੱਸ ਝੂਠ ਬੋਲਣਾ ਪਿਆ।
                ਚੱਲ ਪੁੱਤ, ਤੇਰਾ ਭਲਾ ਹੋਵੇ। ਰੱਬ ਤੈਨੂੰ ਬਹੁਤਾ ਦੇਵੇ। ਸ਼ੁੱਕਰ ਹੈ ਕਿਸੇ ਨੇ ਗਰੀਬ ਦੀ ਸੁਣੀਂ। ਕੀ ਪਤਾ ਕੋਈ ਪੈਨਸ਼ਨ ਹੀ ਲਾ ਦਵੇ। ਮੇਰੀ ਰਹਿੰਦੀ ਖੂੰਹਦੀ ਜੂਨ ਸੁਧਰ ਜਾਵੇ! ਮਾਈ ਅਸੀਸਾਂ ਦਿੰਦੀ ਉੱਠ ਕੇ ਚਲੀ ਗਈ ਤੇ ਮੈ ਸੋਚਾਂ ਵਿੱਚ ਪੈ ਗਈ ਕਿ ਇਹ ਲੋਕ ਵੋਟਾਂ ਹਾਸਲ ਕਰਨ ਲਈ ਗਰੀਬਾਂ ਨੂੰ ਕਿੰਨੇ ਝਾਂਸੇ ਦਿੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਵਿਚਾਰੇ ਆਮ ਲੋਕ ਇਹਨਾਂ ਤੋਂ ਕਿੰਨੀਆਂ ਉਮੀਦਾਂ ਲਾ ਲੈਂਦੇ ਹਨ।
 
ਮਨਜੀਤ ਕੌਰ ਲੁਧਿਆਣ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ