Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਫ਼ਿਲਮ ਅਤੇ ਸੰਗੀਤਕ ਖੇਤਰ ਦੀ ਨਾਮਵਰ ਮੇਕਅੱਪ ਆਰਟਿਸਟ ਕੁਲਵਿੰਦਰ ਕੌਰ

November 23, 2021 11:58 PM

ਫ਼ਿਲਮ ਅਤੇ ਸੰਗੀਤਕ ਖੇਤਰ ਦੀ ਨਾਮਵਰ ਮੇਕਅੱਪ ਆਰਟਿਸਟ ਕੁਲਵਿੰਦਰ ਕੌਰ


ਪੰਜਾਬੀ ਗਾਣਿਆਂ ਦੇ ਵੀਡੀਓ ਅੱਜਕੱਲ ਦਰਜਨ ਤੋਂ ਵੱਧ ਪੰਜਾਬੀ ਟੀ.ਵੀ. ਚੈਨਲਾਂ ’ਤੇ ਚੱਲ ਰਹੇ ਹਨ। ਇਹਨਾਂ ਚੈਨਲਾਂ ਦੀ ਆਮਦ ਨਾਲ ਬਹੁਤ ਥੋੜੇ ਸਮੇਂ ਵਿੱਚ ਹੀ ਪੰਜਾਬ ਅਤੇ ਇਸਦੇ ਨਾਲ ਲਗਦੇ ਰਾਜਾਂ ਵਿੱਚ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਭਾਰੀ ਮੰਗ ਹੋਣ ਲੱਗੀ ਹੈ ਅਤੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪੋ-ਆਪਣੀ ਕਲਾ ਅਤੇ ਰੁਚੀ ਦੇ ਹਿਸਾਬ ਨਾਲ ਇਸ ਖ਼ੇਤਰ ਵਿੱਚ ਕੈਰੀਅਰ ਬਣਾਉਣ ਨੂੰ ਪਹਿਲ ਦੇ ਰਹੇ ਹਨ। ਜਿੱਥੇ ਇਸ ਖੇਤਰ ਵਿੱਚ ਕਲਾਕਾਰਾਂ ਦੀ ਭਾਰੀ ਮੰਗ ਲਗਾਤਾਰ ਜਾਰੀ ਹੈ, ਉਥੇ ਇਹਨਾਂ ਕਲਾਕਾਰਾਂ ਨੂੰ ਸ਼ਿੰਗਾਰਨ ਅਤੇ ਉਹਨਾਂ ਦੇ ਕਿਰਦਾਰ ਮੁਤਾਬਿਕ ਲੁੱਕ ਦੇਣ ਲਈ ਜਿਹੜੇ ਕਲਾਕਾਰ ਦੀ ਜ਼ਰੂਰਤ ਸਭ ਤੋਂ ਪਹਿਲਾਂ ਪੈਂਦੀ ਹੈ, ਉਹ ਹੈ ਮੇਕਅੱਪ ਕਲਾਕਾਰ। ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਮੇਕਅੱਪ ਅਤੇ ਹੇਅਰ ਸਟਾਈਲ ਕਰਨ ਦੀਆਂ ਬਾਰੀਕੀਆਂ ਸਿੱਖਕੇ ਇਸ ਖੇਤਰ ਵਿੱਚ ਆਪਣਾ ਕੈਰੀਅਰ ਬਣਾਇਆ ਹੈ, ਜਿਨਾਂ ਵਿੱਚੋਂ ਫ਼ਿਲਮ ਅਤੇ ਸੰਗੀਤਕ ਖੇਤਰ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਨਾਵਾਂ ‘ਚ ਨਾਂ ਐ ਮੇਕਅੱਪ ਆਰਟਿਸਟ ਕੁਲਵਿੰਦਰ ਕੌਰ
ਕਪੂਰਥਲਾ ਜ਼ਿਲੇ ਦੀ ਭੁਲੱਥ ਤਹਿਸੀਲ ਦੇ ਪਿੰਡ ਮਿਆਨੀ ਭਾਗੂਪੁਰੀਆਂ ਵਿਖੇ ਰਹਿ ਰਹੀ ਕੁਲਵਿੰਦਰ ਨੇ ਮੈਟ਼੍ਰਿਕ ਤੱਕ ਦੀ ਵਿੱਦਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਹਾਸਿਲ ਕੀਤੀ। ਉਸਨੇ ਕਈ ਪ਼੍ਰਕਾਰ ਦੇ ਕਿੱਤਿਆਂ ਨੂੰ ਆਪਣਾ ਕੈਰੀਅਰ ਬਣਾਉਣ ਦੀ ਸੋਚੀ, ਪਰ ਜਿਸ ਕੰਮ ਵਿੱਚ ਉਸਦੀ ਰੁਚੀ ਅਤੇ ਰੀਝ ਸੀ, ਉਹ ਸੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਦੇ ਕਲਾਕਾਰਾਂ ਦਾ ਮੇਕਅੱਪ ਅਤੇ ਹੇਅਰ ਸਟਾਈਲ ਕਰਨ ਦੀ। ਪਹਿਲਾਂ ਪਹਿਲ ਉਸਨੇ ਬ਼੍ਰਾਈਡਲ ਮੇਕਅੱਪ ਤੋਂ ਸ਼ੁਰੂਆਤ ਕੀਤੀ ਅਤੇ ਬਹੁਤ ਜਲਦ ਹੀ ਉਸਦੀ ਮਿਹਨਤ ਰੰਗ ਲਿਆਈ ਅਤੇ ਉਸਨੂੰ ਪੰਜਾਬੀ ਗੀਤਾਂ ਦੇ ਵੀਡੀਓ ਪ਼੍ਰੋਜੈਕਟਾਂ ਵਿੱਚ ਬਤੌਰ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਕੰਮ ਮਿਲਣਾ ਸ਼ੁਰੂ ਹੋ ਗਿਆ। ਕੁਲਵਿੰਦਰ ਨੇ ਹੁਣ ਤੱਕ ਬਹੁਤ ਸਾਰੇ ਗਾਇਕਾਂ ਦੇ ਗਾਣਿਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ ਅਤੇ ਬਹੁਤ ਸਾਰੇ ਗਾਇਕਾਂ, ਮਾਡਲਾਂ ਅਤੇ ਚਰਿੱਤਰ ਅਭਿਨੇਤਾਵਾਂ ਦਾ ਮੇਕਅੱਪ ਅਤੇ ਹੇਅਰ ਸਟਾਈਲ ਕਰਨ ਦਾ ਮਾਣ ਹਾਸਿਲ ਕੀਤਾ ਹੈ। ਉਸਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਰਿਹਾ ਕਿ ਉਸਨੇ ਫੋਕ ਸਟੂਡੀਓਜ਼ ਦੇ ਕਈ ਪ਼੍ਰੋਜੈਕਟਾਂ ਵਿੱਚ ਬਤੌਰ ਮੇਕਅੱਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਕੰਮ ਕੀਤਾ। ਕਈ ਸੰਗੀਤਕ ਐਲਬਮਾਂ ਤੋਂ ਇਲਾਵਾ ਕੁਝ ਸ਼ਾਰਟ ਫ਼ਿਲਮਾਂ ਵਿੱਚ ਕੰਮ ਕਰਨ ਦੌਰਾਨ ਕੁਲਵਿੰਦਰ ਨੂੰ ਕੰਪਨੀ ਦੀ ਤਕਨੀਕੀ ਟੀਮ ਨੇ ਬਹੁਤ ਪਸੰਦ ਕੀਤਾ ਅਤੇ ਹੁਣ ਉਹ ਇਸ ਪ਼੍ਰੋਡਕਸ਼ਨ ਹਾਊਸ ਦੇ ਕਈ ਵੱਡੇ-ਵੱਡੇ ਪ਼੍ਰੋਜੈਕਟਾਂ ਵਿੱਚ ਕੰਮ ਕਰ ਰਹੀ ਹੈ। ਫੋਕ ਸਟੂਡੀਓਜ਼ ਵੱਲੋਂ ਰਿਲੀਜ਼ ਕੀਤੇ ਉਸਦੇ ਕੁੱਝ ਖਾਸ ਪ਼੍ਰੋਜੈਕਟਾਂ ਵਿੱਚ ’ਡੁੱਬਦੇ ਪੱਥਰ ਤਾਰੇ’ (ਭਾਈ ਕਮਲਜੀਤ ਸਿੰਘ ਜੀ ਸ਼੍ਰੀਨਗਰ ਵਾਲੇ), ’ਦਿੱਲੀ ਵਰਸਜ਼ ਸਰਦਾਰ’ (ਇੰਦਰਜੀਤ ਨਿੱਕੂ), ’ਜੋ ਮੰਗਿਆ ਸੋ ਪਾਇਆ ਐ’ (ਗਿੱਲ ਇੰਦਰ), ਸ਼ੋਰ (ਜੱਗਾ) ਆਦਿ ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਉਸਦੇ ਆਉਣ ਵਾਲੇ ਪ਼੍ਰੋਜੈਕਟਾਂ ਵਿੱਚ ਭਾਈ ਦਵਿੰਦਰ ਸਿੰਘ ਸੋਢੀ ਦਾ ਪ਼੍ਰੋਜੈਕਟ ’ਪ਼੍ਰਗਟਿਓ ਖਾਲਸਾ’ ਵੀ ਸ਼ਾਮਿਲ ਹੈ।
ਮੇਕਅੱਪ ਆਰਟਿਸਟ ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਇਨਸਾਨ ਨੂੰ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਇੱਕ ਨਾ ਇੱਕ ਦਿਨ ਤੁਹਾਡੇ ਕੰਮ ਦਾ ਜਾਦੂ ਲੋਕਾਂ ਸਿਰ ਚੜ ਕੇ ਬੋਲਣਾ ਸ਼ੁਰੂ ਹੋ ਜਾਂਦਾ ਹੈ। ਉਸਨੂੰ ਆਸ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਕੁਲਵਿੰਦਰ ਦੇ ਕੰਮ ਦਾ ਜਾਦੂ ਲੋਕਾਂ ਨੂੰ ਮੰਤਰ-ਮੁਗਧ ਕਰ ਦੇਵੇਗਾ। ਮੇਰੀ ਵੀ ਇਹੀ ਦਿਲੀਂ ਇੱਛਾ ਹੈ ਕਿ ਮੇਕਅੱਪ ਆਰਟਿਸਟ ਕੁਲਵਿੰਦਰ ਕੌਰ ਹੋਰ ਢੇਰ ਸਾਰੀਆਂ ਤਰੱਕੀਆਂ ਕਰੇ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਮ ਹੋਵੇ।

-ਗੁਰਬਾਜ ਗਿੱਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ