Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਇਹ ਸਮੇਂ ਦੀ ਮੰਗ ਹੈ / ਕਾਵਿ ਵਿਅੰਗ - ਮਹਿੰਦਰ ਸਿੰਘ ਮਾਨ

November 19, 2021 10:43 PM

ਇਹ ਸਮੇਂ ਦੀ ਮੰਗ ਹੈ / ਕਾਵਿ ਵਿਅੰਗ
ਮਾੜਾ , ਮੋਟਾ ਝੂਠ ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਕਦੇ , ਕਦੇ ਘੱਟ ਤੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਅਮੀਰ ਨੂੰ ਦੇਖ ਕੇ ਝੁਕ ਜਾਇਆ ਕਰ ਬਾਂਸ ਦੇ ਵਾਂਗ ,
ਗਰੀਬ ਨੂੰ ਮੰਦਾ ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਵੈਸੇ ਤਾਂ ਤੇਰਾ ਅਮੀਰ ਬਣਨ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ ,
ਆਂਦੇ , ਜਾਂਦੇ ਦਾ ਖੀਸਾ ਫਰੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਕਿਸੇ ਦੇ ਘਰ ਖੁਸ਼ੀ ਤੇ ਖੁਸ਼ ਤਾਂ ਤੂੰ ਹੋ ਨਹੀਂ ਸਕਦਾ ,
ਅੰਦਰੋ , ਅੰਦਰ ਵਿਸ ਘੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਜੇ ਕਿਸੇ ਦੇ ਘਰ ਅਫਸੋਸ ਕਰਨ ਗਿਉਂ , ਤਾਂ ਉੱਤੋਂ , ਉੱਤੋਂ ਹੀ ਸਹੀ ,
ਹਮਦਰਦੀ ਦੇ ਦੋ ਬੋਲ , ਬੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਬਾਕੀਆਂ ਤੋਂ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਵਿਖਾਣ ਲਈ ,
ਚੁਗਲੀਆਂ ਦੀ ਪਟਾਰੀ ਖੋਲ੍ਹ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
‘ਮਾਨ ਵੀ ਕੰਮ ਦਾ ਬੰਦਾ ਹੈ , ਤੇਰੇ ਉਹ ਕਦੇ ਕੰਮ ਆ ਸਕਦੈ ,
ਕਦੇ , ਕਦੇ ਉਸ ਨੂੰ ਟੋਲ ਲਿਆ ਕਰ , ਇਹ ਸਮੇਂ ਦੀ ਮੰਗ ਹੈ ।
ਮਹਿੰਦਰ ਸਿੰਘ ਮਾਨ

Have something to say? Post your comment