Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਚੰਗੇ ਅਮਲਾਂ ਬਾਝੋਂ / ਗ਼ਜ਼ਲ - ਮਹਿੰਦਰ ਸਿੰਘ ਮਾਨ

November 17, 2021 11:47 PM

ਚੰਗੇ ਅਮਲਾਂ ਬਾਝੋਂ / ਗ਼ਜ਼ਲ


ਦੇ ਕੇ ਸਾਨੂੰ ਛਾਪਾਂ-ਛੱਲੇ,
ਦਿਲ ਨਾ ਛੱਡਿਆ ਸਾਡੇ ਪੱਲੇ।
ਜੇ ਤੂੰ ਬੋਲਣਾ ਸਾਨੂੰ ਮਾੜਾ,
ਤਾਂ ਫਿਰ ਰਹਿਣ ਦੇ ਸਾਨੂੰ ਕੱਲੇ।
ਐਵੇਂ ਨ੍ਹੀ ਖਿੜ ਖਿੜ ਹੱਸੀਦਾ,
ਜ਼ਖਮ ਕਿਸੇ ਦੇ ਦੇਖ ਕੇ ਅੱਲੇ।
ਪੈਸੇ ਖਰਚ ਲਿਆ ਕਰ ਝੱਲਿਆ,
ਰੱਖੀ ਨਾ ਜਾ ਭਰ ਭਰ ਗੱਲੇ।
ਹਿੰਮਤ ਬਹੁਤ ਉਦੋਂ ਕੰਮ ਆਵੇ,
ਹੋਣ ਜਦੋਂ ਦੱੁਖਾਂ ਦੇ ਹੱਲੇ।
ਉਸ ਨੂੰ ਫੜ ਕੇ ਉਠਾ ਦੇ ਯਾਰਾ,
ਜਿਹੜਾ ਡਿਿਗਆ ਪਿਆ ਹੈ ਥੱਲੇ।
ਮਿਹਨਤ ਕਰਕੇ ਵਧੇ ਜੋ ਅੱਗੇ,
ਉਸ ਦੀ ਹੋਵੇ ਬੱਲੇ, ਬੱਲੇ।
ਉਸ ਨੂੰ ਵੀ ਚੇਤੇ ਰੱਖਿਆ ਕਰ,
ਜਿਸ ਦੇ ਹੁਕਮ ‘ਚ ਦੁਨੀਆਂ ਚੱਲੇ।
ਜਿਸ ਨੂੰ ਮਰਜ਼ੀ ਹਾਕਾਂ ਮਾਰੀਂ,
ਜਾਣਾ ਪੈਣਾ ਕੱਲ-ਮ-ਕੱਲੇ।
ਚੰਗੇ ਅਮਲਾਂ ਬਾਝੋਂ ‘ਮਾਨਾ’,
ਹੋ ਜਾਏਂਗਾ ਸਭ ਤੋਂ ਥੱਲੇ।
ਮਹਿੰਦਰ ਸਿੰਘ ਮਾਨ

Have something to say? Post your comment