Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਿੰਦੀ ਕਵਿਤਾ - ਉਹ ਜਾਣਦੀ ਹੈ

November 12, 2021 09:49 PM
ਹਿੰਦੀ ਕਵਿਤਾ 
 
                            ਉਹ ਜਾਣਦੀ ਹੈ 
                   
 
ਔਰਤ 
ਜਾਣਦੀ ਹੈ ਸਾਰੀਆਂ ਸਾਜ਼ਿਸ਼ਾਂ ਨੂੰ  
ਜੋ ਉਹਨੂੰ ਜਾਲ਼ ਵਿਚ ਫਸਾਉਣ ਲਈ ਰਚੀਆਂ ਜਾਂਦੀਆਂ ਨੇ 
ਉਹ ਰਹਿੰਦੀ ਹੈ ਖ਼ਾਮੋਸ਼... 
ਵੇਖਦੀ ਹੈ ਖ਼ੁਦ ਨੂੰ 
ਹੌਲੀ-ਹੌਲੀ ਜਾਲ਼ ਵਿਚ ਜਕੜਦਿਆਂ... 
ਉਹ ਛਟਪਟਾਉਂਦੀ ਹੈ ਜਾਲ਼ ਵਿਚ 
ਮੁਕਤੀ ਦੀ ਆਸ ਵਿੱਚ 
ਉਹ ਵੇਖਦੀ ਹੈ 
ਇਸ ਜਾਲ਼ ਵਿੱਚ ਫਸੀ ਹੁੰਦੀ ਹੈ 
ਉਹਦੇ ਪਰਿਵਾਰ ਦੀ ਖੁਸ਼ੀ... 
 
ਉਹ ਸਾਰੀ ਉਮਰ ਜਕੜੀ ਰਹਿੰਦੀ ਹੈ ਇਸ ਜਾਲ਼ ਵਿਚ 
ਜਾਲ਼ ਹੌਲੀ-ਹੌਲੀ ਆਪਣੀ ਮਜ਼ਬੂਤੀ ਵਧਾ ਲੈਂਦਾ ਹੈ 
ਉਹ ਨਹੀਂ ਬਰਦਾਸ਼ਤ ਕਰ ਸਕਦੀ ਘੁਟਣ 
ਤਿਆਗ ਦਿੰਦੀ ਹੈ ਜੀਵਨ 
ਇਕਦਮ ਜਾਲ਼ ਉਹਨੂੰ ਕੱਢ ਕੇ ਸੁੱਟ ਦਿੰਦਾ ਹੈ...!! 
 
 
 
                       * ਮੂਲ : ਡਿੰਪਲ ਰਾਠੌੜ 
                       * ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment