Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਜੋ ਤੁਰ ਗਿਆ ਸੀ / ਗ਼ਜ਼ਲ - ਮਹਿੰਦਰ ਸਿੰਘ ਮਾਨ

November 07, 2021 03:33 PM

ਜੋ ਤੁਰ ਗਿਆ ਸੀ / ਗ਼ਜ਼ਲ
ਜੋ ਤੁਰ ਗਿਆ ਸੀ ਕਲ੍ਹ ਕਹਿ ਕੇ ਚੰਨ ਬੇਨੂਰ ਮੈਨੂੰ ,
ਅੱਜ ਓਹੀ ਪੁੱਛੇ ਆ ਕੇ ਆਪਣਾ ਕਸੂਰ ਮੈਨੂੰ ।
ਇਹ ਦਿੰਦੀ ਹੈ ਸਹਾਰਾ ਮਾਰੂਥਲਾਂ ’ਚ ਸਭ ਨੂੰ ,
ਲਗਦੀ ਹੈ ਚੰਗੀ ਤਾਂ ਹੀ ਲੰਬੀ ਖਜੂਰ ਮੈਨੂੰ ।
ਨਾ ਪੀਤੀ ਹੈ ਕਦੇ, ਨਾ ਮੈਂ ਪੀਣੀ ਲੋਚਦਾ ਹਾਂ ,
ਪੀ ਕੇ ਸ਼ਰਾਬ ਕੀ ਚੜ੍ਹਨਾ ਹੈ ਸਰੂਰ ਮੈਨੂੰ ।
ਤੂੰ ਗਲਤ ਰਸਤੇ ਤੇ ਭੁਲ ਕੇ ਵੀ ਤੁਰੀਂ ਨਾ ਯਾਰਾ ,
ਸੁਣ ਕੇ ਸਲਾਹ ਮੇਰੀ, ਐਵੇਂ ਨਾ ਘੂਰ ਮੈਨੂੰ ।
ਇੱਛਾ ਨਾ ਕੋਈ ਮੇਰੀ, ਮਿੱਤਰ ਤੇਰਾ ਬਣਾਂ ਮੈਂ ,
ਇੱਛਾ ਹੈ, ਆਪਣਾ ਵੈਰੀ ਸਮਝੀਂ ਜਰੂਰ ਮੈਨੂੰ ।
ਭਾਵੇਂ ਗ਼ਮਾਂ ਨੂੰ ਜਰਨੇ ਖਾਤਰ ਮੈਂ ਸਖ਼ਤ ਲੱਗਾਂ ,
ਪਰ ਮੈਂ ਪੱਥਰ ਨਹੀਂ ਹਾਂ, ਨਾ ਰੱਖੋ ਦੂਰ ਮੈਨੂੰ ।
ਜੇ ਕਰ ਇਨ੍ਹਾਂ ’ਚੋਂ ਲਭਦੇ ਨਾ ਗਲਤੀਆਂ ਅਲੋਚਕ ,
ਕਰਦੇ ਨਾ ਸ਼ਿਅਰ ਮੇਰੇ, ਯਾਰੋ ਮਸ਼ਹੂਰ ਮੈਨੂੰ ।
ਮਹਿੰਦਰ ਸਿੰਘ ਮਾਨ

Have something to say? Post your comment