Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

"ਹਕੀਕੀ ਕਾਵਿ" - ਜਸਵੀਰ ਸ਼ਰਮਾਂ ਦੱਦਾਹੂਰ

September 27, 2021 10:56 PM
"ਹਕੀਕੀ ਕਾਵਿ"
 
ਨਵੀਂ ਪਾਰੀ ਹੈ ਪੰਜਾਬ ਵਿੱਚ ਸ਼ੁਰੂ ਹੋਈ,
ਨਵੇਂ ਮੰਤਰੀ ਮੰਡਲ ਨੂੰ ਲੱਖ ਵਧਾਈਆਂ ਨੇ।
ਜ਼ਮੀਨੀ ਪੱਧਰ ਤੇ ਕਾਰਜ ਹੁਣ ਸ਼ੁਰੂ ਹੋਵਣ,
ਆਸਾਂ ਪੂਰੇ ਪੰਜਾਬ ਨੇ ਇਹੋ ਹੀ ਲਾਈਆਂ ਨੇ।
ਮਾਝੇ ਮਾਲਵੇ ਦੁਆਬੇ ਦੀ ਪ੍ਰਤੀਨਿਧਤਾ ਦੀਆਂ,
ਚਾਰੇ ਪਾਸੇ ਹੀ ਪੰਜਾਬ ਦੇ ਵਿੱਚ ਚੜ੍ਹਾਈਆਂ ਨੇ।
ਵੈਰ ਵਰੋਧ ਦੂਸ਼ਣਬਾਜੀ ਤੇ ਵੀਰੋ ਹੁਣ ਰੋਕ ਲੱਗੇ,
ਗੰਢਾਂ ਖੋਲ੍ਹ ਲਿਓ ਦਿਲੀਂ ਜੋ ਪਾਈਆਂ ਨੇ।
ਭਾਈਚਾਰਕ ਸਾਂਝ ਤੇ ਵਿਕਾਸ ਦੀ ਲਿਆਓ ਹਨੇਰੀ,
ਨਵੀਂ ਸਰਕਾਰ ਤੋਂ ਇਹੀ ਉਮੀਦ ਹੈ ਜੀ।
ਆਪਸ ਵਿੱਚ ਉਲਝ ਗਵਾਇਓ ਨਾ ਟਾਈਮ ਕਿਧਰੇ,
ਤੇ ਜਾਂ ਸੌਂ ਜਾਇਓ ਨਾ ਗੂੜ੍ਹੀ ਨੀਂਦ ਹੈ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment