Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਨਸੀਬ- ਮੂਲ ਚੰਦ ਸ਼ਰਮਾ

September 27, 2021 10:46 PM
ਨਸੀਬ
====
ਸਾਡੇ ਪਾਟੇ ਕੱਪੜੇ ਵੇਖ ਕੇ ,
ਤੂੰ ਸਮਝ ਨਾ ਲਈਂ ਗ਼ਰੀਬ ।
ਅਸੀਂ ਦਸ ਨਹੁੰਆਂ ਨਾਲ਼ ਆਪਣੇ,
ਆਪੇ ਹੀ ਲਿਖੇ ਨਸੀਬ  ।
ਤੂੰ ਕਰਮ ਸਮਝਦਾ ਕਿਸਮਤ ਨੂੰ ,
ਪਰ ਅਸੀਂ ਆਖਦੇ ਕੰਮਾਂ ਨੂੰ  ;
ਹੁੰਦੀ ਕਰਾਮਾਤ ਵਿਵਹਾਰ ਦੀ ,
ਕੋਈ ਹੁੰਦਾ ਨਹੀਂ ਰਕੀਬ  ।
               ਮੂਲ ਚੰਦ ਸ਼ਰਮਾ  .
ਰੁਲ਼ਦੂ ਹੱਥ ਬੰਨ੍ ਕਰਦੈ ਬੇਨਤੀ
=================
ਨੱਬੇ ਬੰਨਵੇਂ ਦਿਨਾਂ ਦੀ ਲੋੜ ਨਹੀਂ ,
ਬੱਸ ਦਸ ਕੁ ਦਿਨ ਹੀ ਕਾਫ਼ੀ ਨੇ  ।
ਰੁਤਬਾ ਮਾਤ ਭਾਸ਼ਾ ਨੂੰ ਸਹੀ ਮਿਲੇ ,
ਜੀਹਨੂੰ ਰੋਲ਼ਿਆ ਵਾਅਦਾ ਖਿਲਾਫ਼ੀ ਨੇ।
ਸਤਾਰਾਂ 'ਠਾਰਾਂ ਵਿੱਚ ਜੋ ਕਹਿੰਦੇ ਸੀ ,
ਆ ਗਿਆ ਪੂਰਾ ਕਰਨ ਦਾ ਮੌਕਾ ਹੁਣ;
ਨੀਤੀ ਸੱਭਿਆਚਾਰਕ ਜੇ ਨਾ ਬਣੀਂ ,
ਨਹੀਂਓਂ ਬਖ਼ਸ਼ਣਾਂ ਕਿਸੇ ਮੁਆਫ਼ੀ ਨੇ ।
                    ਮੂਲ ਚੰਦ ਸ਼ਰਮਾ ਪ੍ਰਧਾਨ ,

Have something to say? Post your comment