Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਟਿਆਲਾ 'ਚ ਭਾਰਤ ਬੰਦ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ, ਬਜ਼ਾਰ ਮੁਕੰਮਲ ਬੰਦ, ਕਿਸਾਨਾਂ ਨੇ ਵੱਖ-ਵੱਖ ਥਾਈਂ ਕੀਤਾ ਜਾਮ

September 27, 2021 03:27 PM

ਪਟਿਆਲਾ : ਕੇਂਦਰ ਸਰਕਾਰ ਵੱਲੋਂ ਜਾਰੀ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਸ਼ਹਿਰ ਚ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ।ਬੰਦ ਦੌਰਾਨ ਸਕੂਲ, ਕਾਲਜ਼, ਸਰਕਾਰੀ ਤੇ ਗੈਰ ਸਰਕਾਰੀ ਦਫਤਰ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਪਰੰਤੂ ਸਿਰਫ਼ ਜ਼ਰੂਰੀ ਸਾਮਾਨ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਵੇਖਣ ਨੂੰ ਮਿਲੀਆਂ। ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਫ਼ਤਰਾਂ ਤੇ ਦੁਕਾਨਾਂ ਨੂੰ ਵੀ ਮੌਕੇ ਤੇ ਜਾ ਕੇ ਬੰਦ ਕਰਵਾਇਆ ਤੇ ਵੱਖ ਵੱਖ ਥਾਈਂ ਧਰਨੇ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਕੇ ਰੋਸ ਵੀ ਜ਼ਾਹਿਰ ਕੀਤਾ।ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਮਰਥਨ ਚ ਮੁਖ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਦਿਆਰਥੀ ਜਥੇਬੰਦੀ ਆਗੂ ਅਮਨ ਸਿੰਘ ਸੰਦੀਪ ਕੌਰ ਰਾਜਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿਛਲੇ ਦੱਸ ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਧਰਨੇ ਲਗਾ ਕੇ ਬੈਠੀਆਂ ਹੋਈਆਂ ਹਨ, ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਹੈ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੁੰਦੇ ਹਨ। ਤਾਂ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵਿਚ ਕਾਰਪੋਰੇਟ ਘਰਾਣੇ ਵਾਧਾ ਕਰਕੇ ਲੋਕਾਂ ਦੀ ਅਥਾਹ ਲੁੱਟ ਕਰਨਗੇ, ਜਿਸ ਦਾ ਖਮਿਆਜ਼ਾ ਸਿਰਫ਼ ਦੇਸ਼ ਦੀ ਜਨਤਾ ਨੂੰ ਹੀ ਭੁਗਤਣਾ ਪਵੇਗਾ।ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਅੱਜ ਦੇ ਭਾਰਤ ਬੰਦ ਦੇ ਸੱਦੇ ਤਹਿਤ ਪਟਿਆਲਾ ਕੈਥਲ ਸਟੇਟ ਹਾਈਵੇ ਤੇ ਕਸਬਾ ਬਲਬੇਡ਼ਾ ਵਿਖੇ ਕਿਸਾਨਾਂ ਵੱਲੋਂ ਟੈੰਟ ਲਗਾ ਕੇ ਸੜਕ ਜਾਮ ਕਰੇ ਬੰਦ ਦਾ ਸਮਰਥਨ ਦਿੱਤਾ ਜਾ ਰਿਹਾ ਹੈ । ਇਸ ਮੌਕੇ ਨੇੜਲੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਚੱਕਾ ਜਾਮ ਦੇ ਹੱਕ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਭਰੀ ਤੇ ਬੀਬੀਆਂ ਨੇ ਵੀ ਵੱਡੀ ਗਿਣਤੀ ਚ ਕੀਤੀ ਸ਼ਮੂਲੀਅਤ। ਇਸ ਜਾਮ ਨਾਲ ਪੰਜਾਬ ਹਰਿਆਣਾ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਆਵਾਜਾਈ ਬਿਲਕੁਲ ਬੰਦ ਹੈ ।

Have something to say? Post your comment

More From Punjab

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ