Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਮਦਮੀ ਟਕਸਾਲ ਨੇ ਕਿਸਾਨਾਂ ਵਲੋਂ 27 ਦੇ ਭਾਰਤ ਬੰਦ ਦੇ ਸੱਦੇ ਦਾ ਕੀਤਾ ਸਮਰਥਨ।

September 26, 2021 11:14 PM
ਦਮਦਮੀ ਟਕਸਾਲ ਨੇ ਕਿਸਾਨਾਂ ਵਲੋਂ 27 ਦੇ ਭਾਰਤ ਬੰਦ ਦੇ ਸੱਦੇ ਦਾ ਕੀਤਾ ਸਮਰਥਨ। 
ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਇਆ ਜਾਵੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।
ਭਾਰਤ ਖੇਤੀ ਬਾਰੇ ਕਾਲੇ ਕਾਨੂੰਨ ਰੱਦ ਕਰਦਿਆਂ ਵਿਸ਼ਵ ਨੂੰ ਚੰਗਾ ਸੁਨੇਹਾ ਦੇਣ ਦੇ ਨਾਲ ਕਿਸਾਨਾਂ ਦੀ ਰਾਏ ਨਾਲ ਖੇਤੀ ਕਾਨੂੰਨ ਲਿਆ ਕੇ ਇਸ ਵਿਸ਼ੇ ’ਤੇ ਵਿਸ਼ਵ ਨੂੰ ਸੇਧ ਤੇ ਅਗਵਾਈ ਦੇ ਸਕਦਾ ਹੈ।
ਮਹਿਤਾ ਚੌਕ/ਅੰਮ੍ਰਿਤਸਰ 26 ਸਤੰਬਰ (   ਕੁਲਜੀਤ ਸਿੰਘ   ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਕਿਸਾਨੀ ਨਾਲ ਪਿਆਰ ਕਰਨ ਵਾਲੀਆਂ ਸਮੂਹ ਸੰਗਤਾਂ ਨੂੰ ਕਿਸਾਨੀ ਦੇ ਸੰਘਰਸ਼ ਨੂੰ ਫ਼ੈਸਲਾਕੁਨ ਅਤੇ ਸਫਲਤਾ ਦਿਵਾਉਣ ਲਈ ਵੱਧ ਤੋਂ ਵੱਧ ਅੱਗੇ ਆਕੇ ਯੋਗਦਾਨ ਪਾਉਣ ਅਤੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।  ਉਨ੍ਹਾਂ ਕਿਸਾਨਾਂ ਦੇ ਵਿਰੋਧ ’ਚ ਪਾਸ ਕੀਤੇ ਗਏ ਖੇਤੀ ਸੰਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਅਤੇ ਕਿਸਾਨਾਂ ਦੇ ਰਾਏ ਨਾਲ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਮੰਗ ਵੀ ਉਠਾਈ।
ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਿਸਾਨੀ ਸਾਡੇ ਦੇਸ਼ ਦੀ ਹੀ ਨਹੀਂ ਪੂਰੇ ਵਿਸ਼ਵ ਦੀ ਰੀੜ੍ਹ ਦੀ ਹੱਡੀ ਹੈ। ਗੁਰੂ ਨਾਨਕ ਦੇਵ ਜੀ ਨੇ ਹੱਥੀ ਕਿਰਤ ਕਰਦਿਆਂ ਅਤੇ ਖ਼ੁਦ ਹੱਲ ਵਾਹ ਕੇ ਪੂਰਨੇ ਪਾਏ ਹਨ। ਸਾਡੇ ਸਮਾਜ ਦਾ ਵੱਡਾ ਹਿੱਸਾ ਕਿਰਸਾਨੀ ਅਤੇ ਕਿਰਤੀਆਂ ਦਾ ਹੈ।  ਉਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਇਕ ਸਾਲ ਤੋਂ ਚੱਲ ਰਹੇ ਮੋਰਚੇ ਦੌਰਾਨ ਹੁਣ ਤਕ 700 ਤੋਂ ਵਧ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਹੁਣ ਤਾਂ ਮੋਦੀ ਸਰਕਾਰ ਨੂੰ ਹਠਧਰਮੀ ਛੱਡ ਕੇ ਕਿਸਾਨਾਂ ਦੇ ਮਸਲੇ ਦਾ ਬਿਨਾ ਦੇਰੀ ਹੱਲ ਕੱਢਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਹੱਕ ਦਿਵਾਉਣ ਲਈ ਸਾਰੇ ਭਾਰਤ ਦੇ ਕਿਸਾਨ ਮਜ਼ਦੂਰ ਅਤੇ ਖ਼ਾਸ ਕਰਕੇ ਸਿੱਖ ਭਾਈਚਾਰਾ ਜਮਹੂਰੀ ਤਰੀਕੇ ਨਾਲ ਸੰਘਰਸ਼ਸ਼ੀਲ ਹੁੰਦਿਆਂ ਜਾਨਾਂ ਕੁਰਬਾਨ ਕਰ ਰਿਹਾ ਹੈ। ਇਸ ਸਭ ਬਾਰੇ ਬੇਫ਼ਿਕਰ ਬੇ ਲਿਹਾਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੌਜੂਦਾ ਵਰਤਾਰੇ ਨੂੰ ਬੜੀ ਸੰਜੀਦਗੀ ਨਾਲ ਵੇਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਵੱਲੋਂ ਦਿੱਲੀ ਦੀਆਂ ਬਰੂੰਹਾਂ ’ਤੇ ਸਬਰ ਸਿਦਕ ਨਾਲ ਜਾਰੀ ਜੱਦੋਜਹਿਦ ਦੇ ਵੱਡੇ ਸੰਘਰਸ਼ ਨੇ ਕਿਸਾਨੀ ਤੇ ਕਿਰਤੀਆਂ ਦੇ ਉੱਜਲ ਭਵਿੱਖ ਦੀ ਆਸ ਬੰਨੀ ਹੈ ਅਤੇ ਦੇਸ਼ ਭਰ ’ਚ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਦਾ ਵੀ ਕੰਮ ਕੀਤਾ ਹੈ। ਉਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਦੀ ਵਕਾਲਤ ਕਰਦਿਆਂ ਕਿਸਾਨੀ ਸੰਘਰਸ਼ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਿਸਾਨਾਂ ਦੇ ਨਾਲ ਹੈ ਅਤੇ ਸਮੂਹ ਵਿਸ਼ਵ ਭਾਈਚਾਰਾ ਕਿਸਾਨਾਂ ਸੰਘਰਸ਼ ਨੂੰ ਨਾ ਕੇਵਲ ਗ਼ੌਰ ਨਾਲ ਦੇਖ ਰਿਹਾ ਹੈ ਸਗੋਂ ਪੂਰਨ ਸਮਰਥਨ ਵੀ ਦੇ ਰਿਹਾ ਹੈ, ਇਸ ਲਈ ਕਿਸਾਨੀ ਸੰਘਰਸ਼ ਦੀ ਸਫਲਤਾ ਨਿਸ਼ਚਿਤ ਹੈ।

Have something to say? Post your comment

More From Punjab

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

3 ਕਿਲੋ ਅਫੀਮ, 5 ਲੱਖ ਦੀ ਡਰੱਗ ਮਨੀ ਤੇ ਪਿਸਟਲ ਸਮੇਤ ਇੱਕ ਕਾਬੂ; CIA ਸਟਾਫ ਕਪੂਰਥਲਾ ਨੇ ਕੀਤੀ ਵੱਡੀ ਕਾਰਵਾਈ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ  ਕੀਤੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਪ੍ਰੈਸ ਕਨਫਰੰਸ ਕੀਤੀ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

BSF ਨੂੰ ਮਿਲੀ ਵੱਡੀ ਕਾਮਯਾਬੀ, ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 3 ਪੈਕੇਟ ਹੈਰੋਇਨ ਬਰਾਮਦ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਸਿਟੀ ਥਾਣੇ ਦੇ ਬਿਲਕੁਲ ਨੇੜੇ ਸਿਵਲ ਹਸਪਤਾਲ ਦੇ ਅੰਦਰ ਅਤੇ ਬਾਹਰ ਸ਼ਰੇਆਮ ਚੱਲਦਾ ਮੈਡੀਕਲ ਨਸ਼ਾ ਵੇਚਣ ਦਾ ਧੰਦਾ, ਨਸ਼ੇੜੀਆਂ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਨਹੀ ਕਿਸੇ ਦੀ ਪ੍ਰਵਾਹ ਜਾਂ ਫਿਰ ਕੁੱਤੀ ਰਲੀ ਚੋਰਾਂ ਨਾਲ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਭਾਜਪਾ ਦਾ ਪਿੰਡਾਂ 'ਚ ਵਿਰੋਧ ਕਰਨ ਦਾ ਐਲਾਨ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਚਟਾਨ ਵਾਂਗ ਖੜਾ ਹੈ ਅਤੇ ਲੋਕਾਂ ਦੇ ਹਰ ਮਸਲੇ ਨੂੰ ਲੈ ਕੇ ਆਵਾਜ਼ ਉਠਾਉਂਦਾ ਰਹੇਗਾ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬੱਸ ਡਰਾਈਵਰ ਖਿਲਾਫ ਪਰਚਾ ਦਰਜ

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਚੋਣਾਂ ਤੋਂ ਪਹਿਲਾਂ ਦਿੱਗਜ ਆਗੂ ਤਜਿੰਦਰ ਸਿੰਘ ਬਿੱਟੂ ਨੇ 'ਪੰਜਾ' ਛੱਡ ਕੇ ਫੜਿਆ 'ਕਮਲ ਦਾ ਫੁੱਲ'

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਖੰਨਾ 'ਚ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੂੰ ਨਾ ਮਿਲਿਆ ਬਾਹਰ ਨਿਕਲਣ ਦਾ ਮੌਕਾ, ਅੰਦਰ ਹੀ ਸੜ ਕੇ ਮੌਤ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ

ਸੜਕਾਂ 'ਤੇ ਰੁਲ ਰਹੇ ਨੇ ਮੋਰਚਰੀ 'ਚ ਪਏ ਵਿਸਰੇ, ਮਰਨ ਤੋਂ ਬਾਅਦ ਵੀ ਇਨਸਾਫ ਲਈ ਰੁਲ ਰਹੇ ਹਨ ਵਿਸਰੇ