Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਰਾਜ ਵਿੱਚੋਂ ਬੇਰੁਜਗਾਰੀ ਨੂੰ ਕਰਾਂਗੇ ਖਤਮ-ਸੋਨੀ

September 26, 2021 11:12 PM
ਰਾਜ ਵਿੱਚੋਂ ਬੇਰੁਜਗਾਰੀ ਨੂੰ ਕਰਾਂਗੇ ਖਤਮ-ਸੋਨੀ
ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਵਿਖੇ 10 ਨਵੇਂ ਮੁਫਤ ਕੋਰਸਾਂ ਦੀ ਕੀਤੀ ਸ਼ੁਰੂਆਤ
ਸੰਨ ਫਾਉਂਡੇਸ਼ਨ ਦੀ ਭਾਈਵਾਲੀ ਨਾਲ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਕਿੱਤਾਮੁਖੀ ਸਿਖਲਾਈ
ਅੰਮ੍ਰਿਤਸਰ, 26 ਸਤੰਬਰ:---  ਕੁਲਜੀਤ ਸਿੰਘ
ਪੰਜਾਬ ਸਰਕਾਰ ਰਾਜ ਵਿੱਚੋਂ ਬੇਰੁਜਗਾਰੀ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਇਸੇ ਹੀ ਲੜੀ ਤਹਿਤ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰੀ  ਨੌਕਰੀਆਂ ਵਿੱਚ ਭਰਤੀ ਕੀਤੀ ਜਾ ਰਹੀ ਹੈ ਅਤੇ ਰੁਜਗਾਰ ਮੇਲੇ ਲਗਾ ਕੇ ਵੀ ਨੌਜਵਾਨਾਂ ਨੂੰ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
  ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਹੁਨਰ ਵਿਕਾਸ ਮਿਸ਼ਨ ਦੀ ਭਾਈਵਾਲੀ ਨਾਲ ਸੰਨ ਫਾਉਂਡੇਸ਼ਨ ਦੁਆਰਾ ਸਥਾਪਤ ਮਲਟੀ ਸਕਿੱਲ ਡਿਵੈਲਪਮੈਂਟ ਕੇਂਦਰ ਕਬੀਰ ਪਾਰਕ ਵਿਖੇ 10 ਨਵੇਂ ਹੋਰ ਮੁਫ਼ਤ ਕੋਰਸਾਂ ਦੀ ਸੁਰੂਆਤ ਸ਼ਮਾ ਰੋਸ਼ਨ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਵੱਲ ਲੈ ਕੇ ਜਾਣ ਦੀ ਸਖਤ ਜਰੂਰਤ ਹੈ ਤਾਂ ਜੋ ਉਹ ਹੁਨਰਮੰਦ ਬਣ ਕੇ ਆਪਣਾ ਕੰਮ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੀ ਹੁਨਰ ਸਿਖਲਾਈ ਬੱਚਿਆਂ ਦੀ ਜਰੂਰਤ ਹੈ ਜੇਕਰ ਬੱਚੇ ਕਿੱਤਾਮੁਖੀ ਸਿਖਲਾਈ ਹਾਸਲ ਕਰਨ ਤਾਂ ਉਹ ਵੱਡੀਆਂ ਕੰਪਨੀਆਂ ਵਿੱਚ ਅਸਾਨੀ ਨਾਲ ਰੁਜਗਾਰ ਪ੍ਰਾਪਤ ਕਰ ਸਕਦੇ ਹਨ।
  ਸ੍ਰੀ ਸੋਨੀ ਨੇ ਸੰਨ ਫਾਉਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਤਾਰੀਫ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਰਾਜ ਵਿੱਚ 50 ਦੇ ਕਰੀਬ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚਲਾਏ ਜਾ ਰਹੇ ਹਨ ਜਿਥੇ ਵਿਦਿਆਰਥੀ ਸਿਖਲਾਈ ਪ੍ਰਾਪਤ ਕਰਕੇ ਰੁਜਗਾਰ ਪ੍ਰਾਪਤ ਕਰ ਸਕਦੇ ਹਨ।  ਸ੍ਰੀ ਸੋਨੀ ਨੇ ਦੱਸਿਆ ਕਿ ਇਸ  ਕੇਂਦਰ ਵਿਖੇ 1000 ਦੇ ਕਰੀਬ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਅਗਲੇ ਸਾਲ ਇਸ ਨੂੰ ਵਧਾ ਕੇ 2000 ਬੱਚਿਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿੱਚ ਮਾਹਿਰ ਟਰੇਨਰਾਂ ਵੱਲੋਂ ਟੇ੍ਰਨਿੰਗ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਰਸਾਂ ਦੇ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਸਾਹਨੀ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਵਿੱਚ ਲੋੜਵੰਦ ਲੋਕਾਂ ਦੀ ਕਾਫੀ ਮਦਦ ਕੀਤੀ ਹੈ।
  ਇਸ ਮੌਕੇ ਸੰਬੋਧਨ ਕਰਦਿਆਂ ਪਦਮਸ੍ਰੀ ਸ੍ਰ ਵਿਕਰਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਸ ਕੇਂਦਰ ਵਿਖੇ 10 ਨਵੇਂ ਕੋਰਸ ਜਿਵੇਂ ਕਿ ਫੀਲਫ ਸੇਲਜ਼ ਐਗਜੈਕਟਿਵ, ਫਿਟਰ ਮਕੈਨੀਕਲ ਅਸੈਂਬਲੀ, ਘਰੇਲੂ ਸਿਹਤ ਸਹਾਇਤਾ, ਫੂਡ ਐਂਡ ਬਿਵਰੇਜ ਸਟੀਵਾਰਡ, ਡਾਟਾ ਐਂਟਰੀ ਆਪਰੇਟਰ, ਕਸਟਮਰ ਕੇਅਰ ਐਗਜੈਕਟਿਵ ਆਦਿ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਮੁਫ਼ਤ ਕੰਪਿਊਟਰ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਉਪਰੰਤ ਵਿਦਿਆਰਥੀਆਂ ਦੀ ਕੰਪਨੀਆਂ ਵਿੱਚ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੋਰਸ 3 ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਪੂਰ ਕਰਵਾਏ ਜਾਂਦੇ ਹਨ। ਸ੍ਰੀ ਸਾਹਨੀ ਦੱਸਿਆ ਕਿ ਸਾਡੀ ਸੰਸਥਾ ਸੰਨ ਫਾਉਡੇਸ਼ਨ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਰਾਜ ਨੂੰ 2000 ਆਕਸੀਜਨ ਸਿਲੰਡਰ ਅਤੇ ਕੰਨਸਟਰੇਟਰ, ਮੋਬਾਇਲ ਟੈਸਟਿੰਗ ਕਲੀਨਿਕ ਅਤੇ ਐਂਬੂਲੈਂਸਾਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਸ਼ਾ ਛੁਡਾਉ ਕੇਂਦਰਾਂ ਵਿੱਚ ਕਾਫੀ ਯੋਗਦਾਨ ਦਿੱਤਾ ਜਾ ਰਿਹਾ ਹੈ।
  ਇਸ  ਮੌਕੇ ਸੰਨ ਫਾਉਂਡੇਸ਼ਨ ਸੰਸਥਾ ਵੱਲੋਂ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੁੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ੍ਹ, ਵਧੀਕ ਡਿਪਟੀ ਕਮਿਸ਼ਨਰ ਸ੍ਰ ਰਣਬੀਰ ਸਿੰਘ ਮੁੱਧਲ, ਸ੍ਰੀ ਸੁਮਿਤ ਗੁਪਤਾ ਹੁਨਰ ਨਿਰਦੇਸ਼ਕ ਸੰਨ ਫਾਉਂਡੇਸ਼ਨ, ਸ੍ਰੀਮਤੀ ਪਰਮਿੰਦਰਜੀਤ, ਸ੍ਰੀ ਸੁਰਿੰਦਰ ਸਿੰਘ, ਸ੍ਰੀ ਰਾਹੁਲ ਸ਼ਰਮਾ, ਸ੍ਰੀ ਅਸ਼ੋਕ ਸੇਠੀ, ਸ੍ਰੀ ਅਰਵਿੰਦਰ ਸਿੰਘ, ਸ੍ਰ ਜੀ:ਐਸ:ਮਰਵਾਹਾ ਵੀ ਹਾਜਰ ਸਨ।

Have something to say? Post your comment