Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਵਫਦ

September 25, 2021 11:50 PM

ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ ਵਫਦ

* ਲੋਕਾਂ ਦੀ ਮੰਗ ਪੂਰੀ ਕਰਾਉਣ ਦਾ ਕੀਤਾ ਜਾਵੇਗਾ ਹਰ ਸੰਭਵ ਉਪਰਾਲਾ - ਮਾਨ

ਫਗਵਾੜਾ 25 ਸਤੰਬਰ (           ) ਫਗਵਾੜਾ ਜਿਲਾ ਬਣਾਓ ਫਰੰਟ ਵਲੋਂ ਇਲਾਕੇ ਦੇ ਲੋਕਾਂ ਦੀ ਫਗਵਾੜਾ ਨੂੰ ਜ਼ਿਲਾ ਬਨਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਨਾਮ ਮੰਗ ਪੱਤਰ ਦੇਣ ਦੀ ਲੜੀ ਤਹਿਤ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂਗੈਰ ਸਰਕਾਰੀ ਸੰਸਥਾਵਾਂਬੁੱਧੀਜੀਵੀ ਵਰਗਲੇਖਕਾਂਸਨੱਅਤਕਾਰਾਂ ਦੇ ਇੱਕ ਵੱਡੇ ਵਫ਼ਦ ਵਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਫਦ ਨੇ ਜੋਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਫਗਵਾੜਾ ਦੇ ਲੋਕਾਂ ਨੂੰ ਜ਼ਿਲੇ ਤੱਕ ਪਹੁੰਚ ਕਰਨ ਲਈ ਖੱਜ਼ਲ-ਖੁਆਰ ਹੋਣਾ ਪੈਂਦਾ ਹੈ। ਇਸ ਲਈ ਫਗਵਾੜਾ ਸਬ-ਡਵੀਜਨ ਨੂੰ ਪਹਿਲ ਦੇ ਅਧਾਰ ਤੇ ਜਿਲਾ ਬਣਾਇਆ ਜਾਵੇ। ਕਿਉਂਕਿ ਇਹ ਫਗਵਾੜਾ ਦੇ ਹਰ ਵਰਗ ਦੇ ਲੋਕਾਂ ਦਾ ਗੰਭੀਰ ਮਸਲਾ ਹੈ। ਵਫਦ ਨੇ ਇਹ ਵੀ ਕਿਹਾ ਕਿ ਫਗਵਾੜਾ ਸਨੱਅਤਕਾਰ ਅਤੇ ਸਿੱਖਿਆ ਖੇਤਰ ਚ ਵੱਡਾ ਸਥਾਨ ਰੱਖਦਾ ਹੈ ਅਤੇ ਨੈਸ਼ਨਲ ਹਾਈ-ਵੇ ਉੱਪਰ ਸਥਿਤ ਹੈ। ਕਪੂਰਥਲਾ ਜ਼ਿਲੇ ਚ ਫਗਵਾੜਾ ਸਭ ਤੋਂ ਵੱਧ ਰੈਵੀਨੀਊ ਦੇਣ ਵਾਲਾ ਖਿੱਤਾ ਅਤੇ ਪ੍ਰਵਾਸੀ ਪੰਜਾਬੀਆਂ ਲਈ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਮੌਕੇ ਅਸ਼ੋਕ ਸੇਠੀ ਫਾਈਨ ਸਵਿੱਚਜ਼ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ,  ਸਾਹਿੱਤਕਾਰ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੀਨੀਅਰ ਪੱਤਰਕਾਰ ਟੀਡੀ ਚਾਵਲਾ ਨੇ ਖਾਸ ਤੌਰ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੂੰ ਕਿਹਾ ਕਿ ਇਹ ਮਸਲਾ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂਸਗੋਂ ਸਾਂਝਾ ਮਸਲਾ ਹੈ ਅਤੇ ਫਗਵਾੜਾ ਖਿੱਤੇ ਦੇ ਲੋਕ ਲੰਮੇ ਸਮੇਂ ਤੋਂ ਸਰਕਾਰ ਤੋਂ ਫਗਵਾੜਾ ਨੂੰ ਜ਼ਿਲਾ ਬਣਾਉਣ ਦੀ ਮੰਗ ਕਰਦੇ ਰਹੇ ਹਨਜਿਸ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪੂਰਾ ਕਰਵਾਉਣ ਦੀ ਖੇਚਲ ਕੀਤੀ ਜਾਵੇ। ਸ੍ਰ: ਜੋਗਿੰਦਰ ਸਿੰਘ ਮਾਨ ਨੇ ਵਫ਼ਦ ਨੂੰ ਭਰੋਸਾ ਦੁਵਾਇਆ ਕਿ ਉਹ ਹਰ ਹੀਲੇ ਸਰਕਾਰ ਨੂੰ ਮਨਾਉਣ ਦਾ ਯਤਨ ਕਰਨਗੇ ਕਿ ਫਗਵਾੜਾ ਨੂੰ ਜਲਦੀ ਤੋਂ ਜਲਦੀ ਜ਼ਿਲਾ ਬਣਾਇਆ ਜਾਵੇ। ਇਸੇ ਸਬੰਧ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਤੋਂ ਹੀ ਫਗਵਾੜਾ ਨੂੰ ਜ਼ਿਲਾ ਬਣਾਉਣ ਲਈ ਯਤਨਸ਼ੀਲ ਹਨ। ਇਹ ਮੰਗ ਪੱਤਰ ਦੇਣ ਸਮੇਂ ਹਰਜੀ ਮਾਨ ਜ਼ਿਲਾ ਕਾਰਜਕਾਰੀ ਪ੍ਰਧਾਨ ਯੂਥ ਕਾਂਗਰਸਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾਰਵਿੰਦਰ ਸਿੰਘ ਪੀਏਰਮਨ ਨਹਿਰਾ ਮੈਂਬਰ ਖਤਰੀ-ਅਰੋੜਾ ਵੈਲਫੇਅਰ ਬੋਰਡ ਪੰਜਾਬਗੁਰਦੀਪ ਤੁੱਲੀਪਿ੍ਰਤਪਾਲ ਕੌਰ ਤੁੱਲੀ ਸਮਾਜ ਸੇਵਿਕਾਕੁਲਦੀਪ ਜਸਵਾਲ ਪ੍ਰਧਾਨ ਫੋਟੋਗ੍ਰਾਫਰ ਵੈਲਫੇਅਰ ਕਲੱਬ ਤੇ ਕੁਲਦੀਪ ਸਿੰਘ ਮਾਨ,  ਸੁਖਵਿੰਦਰ ਸਿੰਘ ਸੱਲ ਪਲਾਹੀਪਰਵਿੰਦਰਜੀਤ ਸਿੰਘ ਸਕੇਪ ਸਾਹਿਤਕ ਸੰਸਥਾਡਾ: ਨਰੇਸ਼ ਬਿੱਟੂ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀਜਗਜੀਤ ਸੇਠਸੁਭਾਸ਼ ਕਵਾਤਰਾਕੁਲਵਿੰਦਰ ਚੱਠਾਆਦਿ ਹਾਜ਼ਰ ਸਨ।

Have something to say? Post your comment

More From Punjab

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

AAP ਨੂੰ ਵੱਡਾ ਝਟਕਾ, 'ਆਪ' ਦੇ ਸੀਨੀਅਰ ਆਗੂ ਜੱਸੀ ਨੇ ਪਾਰਟੀ ਨੂੰ ਕਿਹਾ ਗੁੱਡ ਬਾਏ, ਟਿਕਟ ਨਾ ਮਿਲਣ ਨੂੰ ਲੈ ਕੇ ਸਨ ਨਾਰਾਜ਼

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਨਾਰਾਜ਼ ਸਾਂਪਲਾ ਨੂੰ ਮਨਾਉਣ ਪਹੁੰਚੇ ਵਿਜੇ ਰੁਪਾਨੀ, ਸੁਨੀਲ ਜਾਖੜ ਵੀ ਮੌਜੂਦ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਲ਼ੋਕ ਸਭਾ ਉਮੀਦਵਾਰ ਖਹਿਰੇ ਦੀ ਧਨੌਲਾ ਫੇਰੀ ਰਹੀ ਫਿੱਕੀ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਤੇ ਇਕੱਠ ਨਾਂਮਾਤਰ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਥਾਣਾ ਰਣਜੀਤ ਐਵਨਿਊ ਦੇ ਏਰੀਆ 'ਚ ਫਾਇਰਿੰਗ ਮਾਮਲੇ 'ਚ 11 ਮੁਲਜ਼ਮ 1 ਪਿਸਤੌਲ ਤੇ 22 ਰੋਂਦਾ ਸਮੇਤ ਕਾਬੂ

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਫਰੀਦਕੋਟ 'ਚ MBBS ਡਾਕਟਰ ਨੇ ਕੀਤੀ ਖ਼ੁਦਕੁਸ਼ੀ, MD ਦੀ ਕਰ ਰਹੀ ਸੀ ਤਿਆਰੀ; ਘਰ 'ਚ ਲਟਕਦੀ ਮਿਲੀ ਲਾਸ਼

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼