Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਅੱਛਾਈ - ਹਰਜੀਤ ਕੌਰ ਪੰਮੀ

September 25, 2021 11:49 PM
ਅੱਛਾਈ
 
 
ਪੁੱਛਾਂ ਕਿਧਰੇ  ਮਿਲਜੇ ਮੈਨੂੰ  ਇੱਕ ਵਾਰੀ 
ਕਿਹੜੇ ਚੰਨ ਤੇ ਯਾਰ ਅੱਛਾਈ ਰਹਿੰਦੀ ਏ।
 
ਬੋਲਾਂ ਜੇ  ਮੈਂ  ਸੱਚ  ਹੀ  ਕਰਕੇ  ਜੇਰਾ ਜੇ
ਮੁਫ਼ਤੀ ਮੇਰੇ  ਨਾਲ  ਲੜਾਈ ਰਹਿੰਦੀ  ਏ। 
 
ਮੰਨਿਐ  ਮੈਥੋਂ  ਬੁਰਾ  ਤਾਂ ਕੋਈ  ਹੋਣਾ ਨੀਂ
ਫਿਰ ਕਿੱਥੇ ਤੇਰੀ ਰਹਿਨੁਮਾਈ ਰਹਿੰਦੀ ਏ। 
 
ਅਣਘੜਿਆ ਪੱਥਰ ਸੀ ਮੈਂ ਤਾਂ ਮੁੱਢ ਤੋਂ ਹੀ 
ਠੋਕਰ ਖਾ ਜੋ ਮਿਲੇ ਗੋਲਾਈ  ਰਹਿੰਦੀ ਏ। 
 
ਹਿੰਮਤ  ਕਰਕੇ  ਉੱਠਦੇ ਆਂ  ਜੇ ਭੋਰਾ ਵੀ 
ਸਾਹਵੇਂ ਡੂੰਘੀ ਹੋਰ ਵੀ ਖਾਈ ਰਹਿੰਦੀ ਏ। 
 
 ਸੱਚੇ -ਸੁੱਚੇ  ਅਕਸਰ  ਪਿੱਛੇ  ਰਹਿ  ਜਾਂਦੇ 
ਓ ਅੱਗੇ ਜੀਹਦੇ ਨਾਲ ਬੁਰਾਈ ਰਹਿੰਦੀ ਏ। 
 
ਝੂਠ ਨੇ ਆਖ਼ਰ ਨੂੰ ਹੈ ਇੱਕ ਦਿਨ ਫੜ ਹੋਣਾ
ਸੱਚ-ਦੀ ਗਰਦਨ ਬੇਵਜ੍ਹਾ ਝੁਕਾਈ ਰਹਿੰਦੀ ਏ। 
 
ਲੰਮੀਆਂ ਹੈਨ  ਉਡੀਕਾਂ  ਕੇਰਾਂ  ਮਿਲ  ਜਾਵੀਂ
ਹਰਜੀਤ ਲੋਚਦੀ  ਏਹੋ  ਦਵਾਈ  ਰਹਿੰਦੀ ਏ। 
........ਹਰਜੀਤ ਕੌਰ ਪੰਮੀ 

Have something to say? Post your comment