Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

"ਹਕੀਕੀ ਕਾਵਿ"-ਜਸਵੀਰ ਸ਼ਰਮਾਂ ਦੱਦਾਹੂਰ

September 24, 2021 11:35 PM
"ਹਕੀਕੀ ਕਾਵਿ"
ਸੀ ਐਮ ਸਾਹਿਬ ਤੋਂ ਪੰਜਾਬ ਨੂੰ ਆਸਾਂ
 
ਚਰਨਜੀਤ ਚੰਨੀ ਜੀ ਤੇ ਆਸਾਂ ਪੰਜਾਬ ਨੂੰ ਨੇ,
ਵੀ ਆਈ ਪੀ ਕਾਨਵਾਈ ਤੇ ਲਾਈ ਹੈ ਰੋਕ ਓਹਨਾਂ।
ਕਿਆਮਤ ਤੱਕ ਪੂਜਦੀ ਰਹੂ ਸਾਰੀ ਹੀ ਦੁਨੀਆਂ,
ਬੇ-ਅਦਬੀ ਵਾਲੇ ਵੀ ਜੇਕਰ ਦਿੱਤੇ ਠੋਕ ਓਹਨਾਂ।
ਇਸ ਗੱਲ ਦੀ ਦਾਦ ਵੀ ਆਪਾਂ ਨੂੰ ਪਊ ਦੇਣੀ,
ਨੌਜਵਾਨਾਂ ਚ ਤਾਕਤ ਵੀ ਦਿੱਤੀ ਹੈ ਝੋਕ ਓਹਨਾਂ।
ਪੰਜਾਬੀਆਂ ਦਾ ਥਾਪੜਾ ਸਦਾ ਹੀ ਰਹੂ ਬਣਿਆਂ,
ਜੇਕਰ ਨਸ਼ਿਆਂ ਨੂੰ ਵੀ ਕਰ ਦਿੱਤਾ ਬਲੌਕ ਓਹਨਾਂ।
ਚੰਦ ਕੁ ਮਹੀਨੇ ਚੰਨੀ ਜੀ ਪਾਸ ਸਾਰੇ।
ਪਤਾ ਓਨਾਂ ਨੂੰ ਵੀ ਤੇ ਲੋਕਾਂ ਨੂੰ ਵੀ ਨਹੀਂ ਦੋ ਰਾਇ ਵੀਰੋ।
ਕੁੱਲ ਆਵਾਮ ਵੀ ਚਾਹੁੰਦਾ ਹੈ ਹੋਵੇ ਇਹੀ,
ਦੱਦਾਹੂਰੀਏ ਨੇ ਦਿਲ ਵਾਲੀ ਦਿੱਤੀ ਕਹਿ ਵੀਰੋ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment