Saturday, April 27, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਹਏ ਸਰਕਾਰੇ ਤੇਰੇ ਲਾਰੇ - ਬਲਤੇਜ ਸੰਧੂ ਬੁਰਜ ਲੱਧਾ

September 24, 2021 12:06 AM
ਹਏ ਸਰਕਾਰੇ ਤੇਰੇ ਲਾਰੇ
 
ਮੁੰਡੇ ਕੁੜੀਆਂ ਡਿਗਰੀਆਂ ਕਈ ਕਈ ਕਰੀ ਫਿਰਦੇ 
ਬੜੇ ਖਾਧੇ ਧੱਕੇ ਮਿਲਦਾ ਨਹੀਂ ਕਿੱਧਰੇ ਰੁਜਗਾਰ ਬੇਲੀ
 
ਭੁੱਖ ਹੜਤਾਲਾਂ,ਮੁਜਾਹਰੇ,ਧਰਨੇ ਨੌਜਵਾਨ ਲਾਈ ਜਾਂਦੇ 
ਕੁੰਭਕਰਨੀ ਨੀਂਦ ਸੁੱਤੀ ਪਈ ਏ ਦੇਸ਼ ਦੀ ਸਰਕਾਰ ਬੇਲੀ 
 
ਗੋਗਲੂਆਂ ਤੋਂ ਮਿੱਟੀ ਮੌਕੇ ਦੇ ਮੰਤਰੀ ਝਾੜ ਸੁੱਟਦੇ 
ਹੁੰਦੇ ਰਹੀਏ ਆਏ ਦਿਨ ਅਸੀਂ ਖੱਜਲ ਖੁਆਰ ਬੇਲੀ 
 
ਹੱਕ ਮਿਲਦਿਆਂ ਨੂੰ ਇਨਸਾਫ਼ ਨਹੀਂ, ਮਿਲਣ ਡਾਗਾਂ 
ਦਸਤਾਰਾਂ ਖੁੱਲ੍ਹ ਦੀਆਂ ਪੁੱਟੀ ਗੁੱਤ ਏ ਮੁਟਿਆਰ ਬੇਲੀ 
 
ਸਾਨੂੰ ਤਾਂ ਨੌਕਰੀ ਵੀ ਨਹੀਂ ਖੁਦ ਲੀਡਰ ਲੈਣ ਕਈ ਕਈ ਪੈਨਸਲਾਂ
ਮਰਦਿਆਂ ਨੂੰ ਅੱਕ ਚੱਬਣਾ ਪਊ ਆਓ ਰਲ ਕਰੀਏ ਵਿਚਾਰ ਬੇਲੀ
 
ਕੁਰਸੀ ਖਾਤਰ ਕਈ ਤਾਂ ਸੌਹਾਂ ਖਾ ਖਾ ਵੀ ਏਥੇ ਮੁਕਰ ਗਏ 
ਤਖਤੋਂ ਤਾਜ ਮਿਲਦਿਆਂ ਜਨਤਾ ਨੂੰ ਦਿੱਤਾ ਮਨੋ ਵਿਸਾਰ ਬੇਲੀ 
 
ਠੋਕ ਦੇ ਤਾਲੀ ਮਾਰ ਮਾਰ ਗੱਪਾਂ ਗੱਲਾਂ ਦਾ ਕੜਾਹ ਕਰਦੇ 
ਦੱਸੋਂ ਕੀ ਤੁਹਾਡੀਆਂ ਗੱਲਾਂ ਦਾ ਲੋਕ ਪਾਉਣ ਅਚਾਰ ਬੇਲੀ 
 
ਆਏ ਦਿਨ ਹੀ ਨਵੇਂ ਨਵੇਂ ਲਾਰੇ ਸਾਰੇ ਲਾਉਣ ਲੀਡਰ 
ਸੰਧੂਆਂ ਦੱਸ ਕਿਸ ਤੇ ਕਰੇ ਕਿਵੇਂ ਕੋਈ ਇਤਬਾਰ ਬੇਲੀ।। 
 
ਬਲਤੇਜ ਸੰਧੂ ਬੁਰਜ ਲੱਧਾ 

Have something to say? Post your comment