Tuesday, April 23, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ…

September 24, 2021 12:03 AM

ਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ… 

 
ਏ ਬੀ ਰਿਕਾਰਡਿੰਗ ਸਟੂਡੀਓ ਦਾ ਐਮ ਡੀ ਕਾਲਾ ਸ਼ਰਮਾ

ਜਨਾਬ! ਦਿਨ-ਬ-ਦਿਨ ਖੁਰਦੀ ਜਾ ਰਹੀ ਵਿਰਾਸਤ, ਵਿਸਰਦਾ ਜਾ ਰਿਹਾ ਅਮੀਰ ਵਿਰਸਾ ਅਤੇ ਸਾਡਾ ਪੰਜਾਬੀ ਸਭਿਆਚਾਰ, ਆਪਸੀ ਭਾਈਚਾਰਕ ਸਾਂਝ-ਪਿਆਰ ਅਤੇ ਇਤਫਾਕ ਦੀਆਂ ਟੁੱਟਦੀਆਂ ਜਾ ਰਹੀਆਂ ਤੰਦਾਂ, ਜੋ ਸਾਡੇ ਮਨੁੱਖੀ ਜੀਵਨ ਦੇ ਪਤਨ ਲਈ ਦਿਨ-ਬ-ਦਿਨ ਜਿੰਮੇਵਾਰ ਬਣਦੀਆ ਜਾ ਰਹੀਆਂ ਹਨ। ਜੇਕਰ ਅਸੀ ਅੱਜ ਵੀ ਨਾ ਸੰਭਲੇ ਤਾਂ ਸਮੇਂ ਦੇ ਹਾਣੀ ਬਣਦੇ-ਬਣਦੇ, ਪੱਛਮੀ ਸਭਿਆਚਾਰ ਦੇ ਰੰਗਾਂ ਚ’ ਗੁਆਚੇ, ਆਪਣੇ ਵੱਡ-ਵਡੇਰਿਆਂ ਦੇ ਦੱਸੇ ਮਾਰਗ ਤੋਂ ਭਟਕ ਕੇ, ਆਉਣ ਵਾਲੀ ਪੀੜ੍ਹੀ ਦੇ ਪਤਨ ਦਾ ਕਾਰਨ ਬਣਕੇ ਰਹਿ ਜਾਵਾਂਗੇ। ਸੋ ਅਲੋਪ ਹੁੰਦੇ ਜਾ ਰਹੇ ਵਿਰਸੇ ਤੇ ਸਭਿਆਚਾਰ ਦੀ ਹੋਂਦ ਨੂੰ ਯਕੀਨੀ ਬਣਾਉਣਾ, ਅਜੋਕੇ ਸਮੇਂ ਦੀ ਲੋੜ ਬਣ ਚੁੱਕਾ ਐ। ਜਿੱਥੇ ਅੱਜ ਲਾਲ ਖੂਨ ਪਾਣੀ ਦੀ ਤਰ੍ਹਾਂ ਪਤਲਾ ਤੇ ਦੁੱਧ ਵਾਂਗ ਸਫੈਦ ਹੋਈ ਜਾ ਰਿਹਾ ਹੈ, ਦੁਨੀਆਂ ਨਿਰਮੋਹੀ ਕਠੋਰ ਦਿਲ ਹੁੰਦੀ ਜਾ ਰਹੀ ਹੈ। ਜਨਾਬ! ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਪ੍ਰਮੋਟ ਕਰਨ ਲਈ ਆਪਣੀ ਬਣਦੀ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਨੇ। ਉਹ ਆਪਣੇ ਸ਼ੋਕ ਰਾਹੀਂ ਸਭਿਆਚਾਰ ਅਤੇ ਸਮਾਜ ਵਿੱਚ ਆਪਸੀ ਮਿਲਵਰਤਣ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਪੀਡੀਆਂ/ਮਜਬੂਤ ਕਰਨ ਲਈ ਬੜਾ ਯੋਗਦਾਨ ਕਰ ਰਹੇ ਹਨ। ਜਿੰਨ੍ਹਾਂ ਅੰਦਰ ਇੱਕ ਜਜਬਾ ਐ, ਗਰੀਬ ਲੋਕਾਂ ਦੇ ਕੰਮ ਆਉਣ ਦਾ, ਸ਼ੌਂਕ ਹੈ ਆਪਸੀ ਪਿਆਰ, ਇਤਫਾਕ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਸਭਿਆਚਾਰ ਨੂੰ ਹੋਰ ਪ੍ਰਮੋਟ ਕਰਨ ਦਾ। ਸੱਚਮੁੱਚ ਜ਼ਿੰਦਗੀ ਦਾ ਨਾਂ ਹੀ ਜ਼ਿੰਦਾਦਿਲੀ, ਮੰਨੋਰੰਜਨ ਅਤੇ ਸ਼ੋਕ ਦਾ ਹੈ। ਜੇਕਰ ਜ਼ਿੰਦਗੀ ਵਿੱਚ ਇਹ ਸਾਰੇ ਰੰਗ ਨਾ ਹੋਣ ਤਾਂ ਜ਼ਿੰਦਗੀ ਬੇਰੰਗ ਤੇ ਬੇ-ਰੌਣਕੀ ਹੋ ਜਾਵੇ। ਇਸੇ ਲਈ ਜਰੂਰੀ ਹੈ, ਅਸੀਂ ਜ਼ਿੰਦਗੀ ਦੇ ਸ਼ੌਕਾਂ ਨੂੰ ਉਸਾਰੂ ਤੇ ਲੋਕ ਸੇਵਾ ਦੇ ਕੰਮਾਂ ਰਾਹੀ ਮਾਣਦੇ ਰਹੀਏ। ਅਜਿਹੇ ਹੀ ਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ ਨਾਂ, ਜਿਸ ਨੇ ਸੰਗੀਤਕ ਖੇਤਰ ਚ’ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਐ, ਤੇ ਉਹ ਹੈ, ਏ ਬੀ ਰਿਕਾਰਡਿੰਗ ਸਟੂਡੀਓ ਦਾ ਐਮ ਡੀ ਕਾਲਾ ਸ਼ਰਮਾ
ਬਠਿੰਡਾ ਸ਼ਹਿਰ ਦੇ ਵਸਨੀਕ ਪਿਤਾ ਸਵ. ਸ੍ਰੀ ਬ੍ਰਿਜ ਲਾਲ ਬਾਗੀ ਅਤੇ ਮਾਤਾ ਸਵ. ਪ੍ਰਮਾਤਮਾ ਦੇਵੀ ਜੀ ਦੀਆਂ ਅੱਖੀਆਂ ਦਾ ਤਾਰਾ ਅਤੇ ਆਪਣੀ ਭੈਣ ਦੇ ਲਾਡਲੇ ਵੀਰ ਕਾਲਾ ਸ਼ਰਮਾ ਨੂੰ ਬਚਪਨ ਤੋਂ ਹੀ ਗੀਤ-ਸੰਗੀਤ ਨਾਲ ਡਾਹਢਾ ਲਗਾਅ ਸੀ, ਆਂਢ-ਗੁਆਂਢ ਕੋਈ ਜਾਗਰਣ ਹੁੰਦਾ, ਤਾਂ ਸਭ ਤੋਂ ਅੱਗੇ…, ਕਿਸੇ ਗਾਇਕ ਨੂੰ ਸੁਣਦਾ, ਤਾਂ ਮਨ ਕਰਦਾ, ਮੈਂ ਵੀ ਗਾਵਾਂ। ਖ਼ੈਰ… ਬਚਪਨ ਦੇ ਇਸ ਸ਼ੋਕ ਨੂੰ ਨਾਲ-ਨਾਲ ਪਾਲਦਾ, ਕਾਲਾ ਸ਼ਰਮਾ ਆਪਣੀ ਪੜ੍ਹਾਈ ਪੂਰੀ ਕਰਦਿਆਂ ਹੀ ਬਠਿੰਡੇ ਦੀ ਪਾਇਲ ਕੰਪਨੀ ਦੇ ਮਾਲਕ ਅਸ਼ੋਕ ਕੁਮਾਰ (ਜੋ ਉਹਦੇ ਨਾਲ ਪੜ੍ਹਿਆ) ਨਾਲ ਉਹਨਾਂ ਦੀ ਕੰਪਨੀ ਚ’ ਕੰਮ ਕਰਨ ਲੱਗਿਆ। ਪਾਇਲ ਕੰਪਨੀ ਚ’ ਕੰਮ ਕਰਦਿਆਂ ਹੀ ਉਹਦਾ ਸ਼ਵ. ਗਾਇਕ ਗੁਰਮੇਲ ਭੱਟੀ ਨਾਲ ਮੇਲ ਹੋਇਆ। ਜੀਹਦੇ ਸੰਪਰਕ ਕਰਕੇ ਉਹ ਸਵ. ਗਾਇਕ ਰਾਜ ਬਰਾੜ ਸਾਹਿਬ ਨਾਲ ਜੁੜਿਆ, ਜਿੰਨ੍ਹਾਂ ਨੇ ਆਪਣੀ ਮਿਊਜ਼ਿਕ ਕੰਪਨੀ ਟੀਮ ਮਿਉਜ਼ਿਕ ਲਾਂਚ ਕੀਤੀ ਸੀ। ਟੀਮ ਮਿਊਜ਼ਿਕ ਦਾ ਮੈਨੇਜਰ ਹੁੰਦਿਆ ਕਾਲਾ ਸ਼ਰਮਾ ਜੀ ਦੀ ਦੇਖ-ਰੇਖ ਹੇਠ ਰਾਜ ਬਰਾੜ ਸਾਹਿਬ ਦੀਆ ‘ਦੇਸੀ ਪੋਪ 1’, ‘ਨਾਗ ਦੀ ਬੱਚੀ’, ‘ਲੋਕ ਸਭਾ’, ‘ਸੁੱਖ ਮੰਗ ਮਿੱਤਰਾਂ ਦੀ’ (ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ), ‘ਪਤੰਗ’ (ਮਨਿੰਦਰ ਮੰਗਾ), ‘ਸ਼ੋਂਕੀ’ (ਗੁਰਵਿੰਦਰ ਬਰਾੜ), ‘ਹੀਰੇ-ਹੀਰੇ’ (ਸੋਨੀ ਪਾਬਲਾ), ‘ਤਾਰਿਆਂ ਦੀ ਲੋਅ’ (ਅੋਜਲਾ ਬ੍ਰਦਰਜ਼), ‘ਉਗਲਾਂ ਤੇ ਦਿਨ ਗਿਣਦੀ’ (ਸੀਮਾ ਅਣਜਾਨ), ‘ਕ੍ਰਿਕਟ ਮੈਚ’ (ਜਸਵੰਤ ਪੱਪੂ-ਰਾਜਾ ਮੋੜ), ‘ਕਿਸਮਤ’ (ਅਨੀਤਾ ਸਮਾਣਾ), ‘ਪਿਆਰ ਵਾਲੀ ਬਾਤ’ (ਕੁਲਵੰਤ ਢਪਾਲੀ) ਆਦਿ ਹੋਰ ਵੀ ਬਹੁਤ ਸਾਰੇ ਨਾਮੀ ਕਲਾਕਾਰਾਂ ਦੀਆਂ ਐਲਬੰਮਾਂ ਦਿੱਤੀਆ, ਜੋ ਸੁਪਰ-ਡੁਪਰ ਰਹੀਆ। ਲਗਾਤਾਰ 6 ਸਾਲ ਟੀਮ ਮਿਊਜ਼ਿਕ ਨਾਲ ਕੰਮ ਕਰਿਆ। ਫੇਰ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਹਰਜੀਤ ਨਾਗਰਾ ਜੀ ਦੀ ਕੰਪਨੀ ਪੁਆਂਇੰਟ ਜੀਰੋ ਜੁਆਇਨ ਕੀਤੀ, 7 ਸਾਲ ਪੁਆਂਇੰਟ ਜੀਰੋ ਦਾ ਕੰਮ ਸੰਭਾਲਿਆਂ, ਜਿੱਥੇ ਉਹਦੀ ਦੇਖ-ਰੇਖ ਵਿੱਚ ਪ੍ਰਸਿੱਧ ਗਾਇਕ ਬੱਬੂ ਮਾਨ, ਭੁਪਿੰਦਰ ਗਿੱਲ, ਹਰਜੀਤ ਹਰਮਨ, ਦੀਪਕ ਢਿੱਲੋਂ, ਬੁੱਕਣ ਜੱਟ, ਰਾਵੀ ਬੱਲ, ਰਾਜਦੀਪ ਸੰਧੂ ਆਦਿ ਗਾਇਕਾਂ ਦੇ ਨੰਬਰ ਮਾਰਕੀਟ ਦਿੱਤੇ। ਪੁਆਂਇੰਟ ਜੀਰੋ ਬੰਦ ਹੋਈ ਤਾਂ ਉਹ ਚੰਡੀਗੜ੍ਹ ਛੱਡ ਬਠਿੰਡਾ ਆ ਗਿਆ। ਸਾਲ ਦੇ ਕਰੀਬ ਉਹਨੇ ਗੋਇਲ ਮਿਊਜ਼ਿਕ ਦਾ ਕੰਮ ਕਰਿਆ, ਪਰ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ, ਪਰ ਹੁਣ ਏ ਬੀ ਰਿਕਾਰਡਿੰਗ ਸਟੂਡੀਓ ਦਾ ਨਿਰਮਾਣ ਕਰਨ ਪਿੱਛੇ, ਕਾਲਾ ਸ਼ਰਮਾ ਜੀ ਦਾ ਸਿਰਫ ਇੱਕ ਹੀ ਸੁਪਨਾ ਹੈ ਕਿ ਆਪਣਾ ਅਤੇ ਸ਼ੁਰੀਲੇ ਗਾਇਕਾਂ ਨੂੰ ਰਿਕਾਰਡ ਕਰਨਾ ਤੇ ਨਾਂ ਬਣਾਉਣਾ। ਮਿਊਜਿਕ ਡਾਇਰੈਕਟਰ ਏ ਬੀ ਨਾਲ ਰਿਕਾਰਡਿੰਗ ਸਟੂਡੀਓ ਚਲਾਉਣਾ ਕੋਈ ਉਹਨਾਂ ਲਈ ਨੋਟ ਕਮਾਉਣ ਦਾ ਜ਼ਰੀਆ ਨਹੀਂ, ਸਗੋਂ ਉਹਨਾਂ ਦਾ ਕਹਿਣਾ ਕਿ ਪੰਜਾਬੀ ਗੀਤ-ਸੰਗੀਤ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਹੈ, ਸਿਰਫ ਪੈਸੇ ਕਰਕੇ ਕਲਾਕਾਰ ਨਾ ਬਣੋ, ਸਗੋਂ ਕੋਈ ਸਮਾਜ ਨੂੰ ਦੇਣ ਦਿਓ, ਕਿਸੇ ਲੋੜਵੰਦ ਦੀ ਮੱਦਦ ਕਰਨ ਜਾਂ ਕਿਸੇ ਦੀ ਕਲਾ ਨੂੰ ਨਿਖਾਰਨਾ ਸਭ ਤੋਂ ਵੱਡੀ ਸੰਤੁਸ਼ਟੀ ਵਾਲੀ ਗੱਲ ਹੈ। ਜਿਸ ਲਈ ਉਹ ਹਮੇਸਾ ਤੱਤਪਰ ਰਹਿੰਦਾ। ਉਹਨਾਂ ਵੱਲੋਂ ਤਿਆਰ ਕੀਤੇ, ਜਲਦੀ ਹੀ ਕਈ ਨਾਮਵਰ ਕਲਾਕਾਰਾਂ ਦੇ ਟਰੈਕ ਮਾਰਕੀਟ ਰਿਲੀਜ਼ ਹੋਣ ਜਾ ਰਹੇ ਹਨ।
ਕਲਾਕਾਰਾਂ ਦੇ ਸ਼ਹਿਰ ਬਠਿੰਡਾ ਵਿਖੇ ਰਹਿ ਰਿਹਾ ਏ ਬੀ ਰਿਕਾਰਡਿੰਗ ਸਟੂਡੀਓ ਦਾ ਐਮ ਡੀ ਕਾਲਾ ਸ਼ਰਮਾ, ਉਸ ਪਰਮ-ਪ੍ਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਐ, ਨਾਲ ਹੀ ਆਪਣੇ ਪਰਿਵਾਰ ਪਤਨੀ ਸੁਨੀਤਾ ਸ਼ਰਮਾ, ਬੇਟੀਆਂ ਦਿਕਸ਼ਾ, ਨਵਪ੍ਰਭਾ ਤੇ ਸੇਜ਼ਲ ਸ਼ਰਮਾ ਦਾ, ਜਿੰਨ੍ਹਾਂ ਨੇ ਉਹਦਾ ਹਰ ਵਕਤ ਸਾਥ ਦਿੱਤਾ। ਬਾਕੀ ਰੱਬ ਵਰਗੇ ਸੱਜਣ/ਮਿੱਤਰ ਲਾਲੀ ਇਲੈਕਟ੍ਰੋਨਿਕਸ਼ ਬਠਿੰਡਾ, ਕਰਨ ਨਥਾਣਾ (ਬੱਲਾ), ਮਨਦੀਪ ਆਸਟ੍ਰੇਲੀਆਂ, ਦਰਸ਼ਨ ਸਿੰਘ, ਦਿਲਬਾਗ ਰਾਣਾ, ਸੰਜੀਵ ਬਾਂਸਲ (ਸੰਜੂ) ਅਤੇ ਭਰਾਵਾਂ ਵਰਗੇ ਵੀਰ ਬਲਜਿੰਦਰ ਬੋਹੜ, ਅਸ਼ੋਕ ਕੁਮਾਰ ਬਾਂਸਲ (ਬੱਬੂ), ਰਾਕੇਸ਼ ਸ਼ਰਮਾ (ਲੱਕੀ ਮੋਗਾ), ਸ਼ੋਮ ਦੱਤ ਸ਼ਰਮਾ ਦੀ ਹੱਲਾਸ਼ੇਰੀ ਬਹੁਤ ਹੈ। ਜੋ ਹਰ ਸਮੇਂ ਉਹਨੂੰ ਕੁਝ ਨਵਾਂ ਕਰਨ ਲਈ ਪ੍ਰੇਰਦੀ ਰਹਿੰਦੀ ਹੈ।
ਸੰਗੀਤਕ ਖੇਤਰ ਚ’ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਏ ਬੀ ਰਿਕਾਰਡਿੰਗ ਸਟੂਡੀਓ ਦਾ ਐਮ ਡੀ ਕਾਲਾ ਸ਼ਰਮਾ ਜੀ ਢੇਰ ਸਾਰੀਆਂ ਤਰੱਕੀਆਂ ਕਰਨ ਅਤੇ ਸਾਰੀ ਦੁਨੀਆਂ ‘ਤੇ ਉਹਦਾ ਨਾਂ ਹੋਵੈ।
-ਗੁਰਬਾਜ ਗਿੱਲ

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ