Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਮਿੰਨੀ ਕਹਾਣੀ - "ਸੁਖਾਲੀ ਜਿੰਦ" - ਅੱਬਾਸ ਧਾਲੀਵਾਲ

September 23, 2021 11:55 PM

 

      ਮਿੰਨੀ ਕਹਾਣੀ 
 
      "ਸੁਖਾਲੀ ਜਿੰਦ" 
 
ਸੀਤੋ ਨੂੰ ਬੰਤ ਨਾਲ ਵਿਆਹੀ ਨੂੰ 20 ਸਾਲ ਹੋ ਗਏ ਸਨ ਜਦੋਂ ਦੀ ਉਹ ਸਹੁਰੇ ਆਈ ਸੀ ਤਾਂ ਘਰ ਭਾਵੇਂ ਕੱਚਾ ਸੀ ਪਰ ਦੋਵਾਂ ਦੇ ਰਿਸ਼ਤੇ ਚ ਬਹੁਤ ਪੱਕਿਆਈ ਸੀ। ਜਿਸ ਦੇ ਚਲਦਿਆਂ ਪਹਿਲੇ ਤਿੰਨ ਕੁ ਸਾਲ ਤਾਂ ਸੀਤੋ ਨੂੰ ਪਤਾ ਹੀ ਨਾ ਲੱਗਾ ਕਿ ਸਮਾਂ ਕਿਵੇਂ ਬੀਤ ਗਿਆ । ਇਸੇ ਦੌਰਾਨ ਦੋਵਾਂ ਦੇ ਘਰ ਪਹਿਲੇ ਬੱਚੇ ਵਜੋਂ ਕੁੜੀ ਤੇ ਇੱਕ ਸਾਲ ਬਾਅਦ ਹੀ ਮੁੰਡੇ ਨੇ ਜਨਮ ਲਿਆ। ਇਸ ਪ੍ਰਕਾਰ ਮਿਲਿਆ ਜੁਲਿਆ ਟੱਬਰ ਬਣ ਗਿਆ ਸੀ। 
ਬੰਤ ਬਿਜਲੀ ਮਹਿਕਮੇ ਚ' ਇੱਕ ਲਾਈਨਮੈਨ ਸੀ ਇਸੇ ਦੌਰਾਨ ਬੰਤ ਦੀ ਉਠਣੀ ਬੈਠਣੀ ਕੁੱਝ ਅਜਿਹੇ ਲੋਕਾਂ ਨਾਲ ਹੋ ਗਈ ਸੀ ਜੋ ਸ਼ਰਾਬ ਪੀਣ ਦੇ ਗਾੜੂ ਸਨ। ਨਤੀਜੇ ਵਜੋਂ ਬੰਤ ਦੀ ਸ਼ਰਾਬ ਪੀਣ ਦੀ ਆਦਤ ਚ' ਵੀ ਚੋਖਾ ਵਾਧਾ ਹੋ ਗਿਆ ਸੀ।
ਹੁਣ ਸੀਤੋ ਤੇ ਬੰਤ ਦੋਵਾਂ ਵਿਚਕਾਰ ਅਕਸਰ ਕਲੇਸ਼ ਰਹਿਣ ਲੱਗਾ ਸੀ । ਜਦੋਂ ਵੀ ਬੰਤ ਦੇਰ ਰਾਤ ਸ਼ਰਾਬ ਨਾਲ ਡੱਕਿਆ ਘਰ ਆਉਂਦਾ ਤਾਂ ਸੀਤੋ ਨਾਲ ਵਧੋ-ਵਧੀ ਲੜਦਾ ਝਗੜਾ ਗਾਲ੍ਹਾਂ ਕੱਢਦਾ। ਗਾਲ੍ਹਾਂ ਤੇ ਚੀਕ ਚਿਹਾੜਾ ਸੁਣ ਪਹਿਲਾਂ ਪਹਿਲ ਤਾਂ ਗੁਆਂਢੀ ਆ ਕੇ ਲੜਾਈ ਖ਼ਤਮ ਕਰਵਾ ਜਾਂਦੇ। ਪਰ ਜਦੋਂ ਲੜਨਾ ਉਨ੍ਹਾਂ ਦਾ ਰੋਜ਼ਾਨਾ ਦਾ ਮਾਮੂਲ ਹੀ ਬਣ ਗਿਆ ਤਾਂ ਗੁਆਂਢੀਆਂ ਨੇ ਵੀ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ। 
ਦੋਵਾਂ ਵਿਚਾਲੇ ਝਗੜੇ ਦਾ ਮੁੱਖ ਕਾਰਨ ਸ਼ਰਾਬ ਸੀ ਕਿਉਂਕਿ ਬੰਤ ਸ਼ਰਾਬ ਚ' ਆਪਣੀ ਅੱਧੀ ਤੋਂ ਵਧ ਤਨਖਾਹ ਵਹਾਅ ਦਿੰਦਾ ।ਉਨ੍ਹਾਂ ਦਿਨਾਂ ਵਿਚ ਤਨਖਾਹਾਂ ਵੀ ਕੋਈ ਜਿਆਦਾ ਨਹੀਂ ਸੀ ਹੁੰਦੀਆਂ। 
ਘਰ ਦਾ ਖਰਚ ਚਲਾਉਣ ਲਈ ਉਹ ਸੀਤੋ ਨੂੰ ਘੱਟ ਵਧ ਪੈਸੇ ਦਿੰਦਾ ਤੇ ਕਦੇ ਨਾ ਦਿੰਦਾ। ਇਨ੍ਹਾਂ ਹਾਲਾਤਾਂ ਵਿੱਚ ਜਦੋਂ ਸੀਤੋ ਨੂੰ ਬੱਚਿਆਂ ਤੇ ਘਰ ਦਾ ਖਰਚਾ ਚੁੱਕਣਾ ਮੁਸ਼ਕਿਲ ਹੋ ਗਿਆ ਤਾਂ ਆਖਰਕਾਰ ਉਸ ਨੇ ਅਣਸਰਦੇ ਨੂੰ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਨਾ ਸ਼ੁਰੂ ਕਰ ਦਿੱਤਾ। 
ਇਧਰ ਬੰਤ ਦੀ ਸ਼ਰਾਬ ਪੀਣ ਦੀ ਲਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ। ਸ਼ਰਾਬ ਚ' ਟੁੱਣ ਹੋਇਆ ਜਦੋਂ ਉਹ ਸੀਤੋ ਨਾਲ ਹੱਥੋਪਾਈ ਕਰਦਾ ਤਾਂ ਬੱਚਿਆਂ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ। ਕਈ ਵਾਰੀ ਬੱਚੇ ਲੜਾਈ ਛੁਡਾਉਣ ਲਈ ਅੱਗੇ ਆਉਂਦੇ ਤਾਂ ਬੰਤ ਉਨ੍ਹਾਂ ਦੀ ਵੀ ਕੁੱਟਮਾਰ ਕਰਨ ਤੋਂ ਗੁਰੇਜ਼ ਨਹੀਂ ਸੀ ਕਰਦਾ। 
ਜਿਸ ਦੇ ਨਤੀਜੇ ਵਜੋਂ ਇਹ ਸਭ ਕੁੱਝ ਬਰਦਾਸ਼ਤ ਕਰਦਿਆਂ ਬੱਚੇ ਆਪਣੇ ਹੀ ਘਰ ਵਿਚ ਸਹਿਮੇ ਸਹਿਮੇ ਰਹਿਣ ਲੱਗ ਪਏ ਸਨ। ਮੰਨੋ ਬੰਤ ਦੀ ਸ਼ਰਾਬ ਨੋਸ਼ੀ ਨੇ ਇੱਕ ਚੰਗਾ ਭਲਾ ਹਸਦਾ-ਵਸਦਾ ਘਰ ਨਰਕ ਬਣਾ ਰੱਖਿਆ ਸੀ। 
ਉਧਰ ਸੀਤੋ ਨੇ ਕੁੜੀ ਦਸਵੀਂ ਪਾਸ ਕਰਨ ਉਪਰੰਤ ਹਟਾ ਲਿਆ ਸੀ ਭਾਵੇਂ ਕੁੜੀ ਅੱਗੇ ਪੜਨਾ ਲੋਚਦੀ ਸੀ ਪਰ ਸੀਤੋ ਸੋਚਦੀ ਸੀ ਕਿ ਉਹ ਕਿਹੜੀ ਘੜੀ ਹੋਵੇ ਕਿ ਉਹ ਜਲਦੀ ਤੋਂ ਜਲਦੀ ਉਸ ਨੂੰ ਇੱਜ਼ਤ ਨਾਲ ਘਰੋਂ ਰੁਖਸਤ ਕਰ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋਵੇ । ਇਸ ਸੰਦਰਭ ਵਿੱਚ ਉਸ ਨੇ ਪੇਕਿਆਂ ਚ ਵੀ ਕਹਿ ਛੱਡਿਆ ਸੀ ਕਿ ਜੇਕਰ ਕੋਈ ਨਸ਼ੇ-ਪਤੇ ਤੋਂ ਮੁਕਤ ਚਾਹੇ ਉਹ ਗਰੀਬ ਘਰ ਦਾ ਹੀ ਮੁੰਡਾ ਕਿਉਂ ਨਾ ਹੋਵੇ ਮਿਲੇ ਤਾਂ ਜਰੂਰ ਦੱਸ ਪਾਉਣ ।
ਇਸ ਤੋਂ ਪਹਿਲਾਂ ਕਿ ਕੁੜੀ ਲਈ ਕੋਈ ਰਿਸ਼ਤਾ ਮਿਲਦਾ। ਇੱਕ ਭਾਣਾ ਵਾਪਰ ਗਿਆ, ਬੰਤ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। 
ਬੰਤ ਦੇ ਅਕਾਲ ਚਲਾਣੇ ਤੋਂ ਬਾਅਦ ਸਰਕਾਰ ਨੇ ਤਰਸ ਦੇ ਆਧਾਰ ਤੇ ਉਸ ਦੇ +2 ਵਿੱਚ ਪੜਦੇ ਮੁੰਡੇ ਨੂੰ ਨੋਕਰੀ ਦੇ ਕੇ ਮਹਿਕਮੇ ਵਿੱਚ ਹੀ ਐਡਜਸਟ ਕਰ ਲਿਆ ਸੀ । ਬੰਤ ਦੀ ਮੌਤ ਤੋਂ ਬਾਅਦ ਸਰਕਾਰ ਵਲੋਂ ਜੋ ਇਕੱਠੀ ਰਕਮ ਮਿਲੀ ਉਸ ਨਾਲ ਸੀਤੋ ਨੇ ਪੁਰਾਣੇ ਮਕਾਨ ਨੂੰ ਢਾਹ ਕੇ ਨਵੇਂ ਰਿਵਾਜ ਦਾ ਘਰ ਬਣਾ ਲਿਆ ਸੀ । 
ਘਰ ਦੀ ਉਸਾਰੀ ਤੋਂ ਬਾਅਦ ਭਜ-ਨੱਠ ਕਰਕੇ ਸੀਤੋ ਨੇ ਕੁੜੀ ਦੇ ਲਈ ਵੀ ਇਕ ਵਧੀਆ ਟਿਕਾਣਾ ਲੱਭ ਉਸ ਦੇ ਹੱਥ ਪੀਲੇ ਕਰ ਦਿੱਤੇ ਸਨ। ਹੁਣ ਕੁੜੀ ਨੂੰ ਵੀ ਸੁੱਖ ਨਾਲ ਆਪਣੇ ਘਰ ਘੁੱਕ ਵਸਦਿਆਂ ਸਾਲ ਹੋਣ ਆਲਾ ਸੀ। 
ਅੱਜ ਗਲੀ ਚ' ਰਹਿੰਦੀ ਤਾਈ ਬਿਸ਼ਨ ਕੌਰ ਆਪਣੀ ਸੋਟੀ ਦੇ ਸਹਾਰੇ ਹੋਲੀ-ਹੋਲੀ ਉਸ ਦੇ ਘਰ ਦੇ ਮੂਹਰੋਂ ਦੀ ਲੰਘੀ ਜਾ ਰਹੀ ਸੀ ਤਾਂ ਸੀਤੋ ਆਪਣੇ ਗੇਟ ਮੂਹਰੇ ਝਾੜੂ ਲਗਾ ਰਹੀ ਸੀ। ਤਾਈ ਨੂੰ ਵੇਖ ਉਸ ਨੇ ਫਤਿਹ ਬੁਲਾਈ ਅਤੇ ਉਸ ਦੀ ਰਸਮਨ ਸੁੱਖ ਸਾਂਦ ਪੁੱਛੀ। ਇਸ ਤੋਂ ਬਾਅਦ ਬਿਸ਼ਨੀ ਨੇ ਜਿਵੇਂ ਇਕ ਕੋੜੀ ਸੱਚਾਈ ਬਿਆਨ ਕਰਦਿਆਂ ਆਖਿਆ " ਸੀਤੋ ਉਂਝ ਬੰਤ ਦੇ ਮੁੱਕਣ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਤੁਹਾਡੇ ਘਰ ਦੇ ਦਿਨ ਹੀ ਫਿਰ ਗਏ ਹੋਣ ! " 
ਤਾਈ ਦੀ ਗੱਲ ਦਾ ਜੁਆਬ ਦਿੰਦਿਆਂ ਇੱਕ ਲੰਮਾ ਹੌਕਾ ਭਰਦਿਆਂ ਤੇ ਕੂੜੇ ਨੂੰ ਨਾਲੀ ਵਿੱਚ ਕਰਦਿਆਂ ਸੀਤੋ ਨੇ ਆਖਿਆ " ਤਾਈ ਮਰਨਾ ਤਾਂ ਇਕ ਦਿਨ ਸੀ ਹੀ ਉਸ ਨੇ, ਜੇ ਕਿਤੇ ਦਸ ਬਾਰਾਂ ਸਾਲ ਪਹਿਲਾਂ ਮੁੱਕ ਜਾਂਦਾ ਤਾਂ ਸਾਡੀ ਜਿੰਦ ਪਹਿਲਾਂ ਸੁਖਾਲੀ ਕਰ ਜਾਂਦਾ.!" ਸੀਤੋ ਦੀ ਆਵਾਜ਼ ਵਿਚ ਜਿਵੇਂ ਬੀਤੇ ਸਮੇਂ ਚ ਸਹੇ ਦਰਦ ਦੀ ਇਕ ਅਣਕਹੀ ਪੀੜਾ ਸੀ ਤੇ ਇਕ ਮਾਯੂਸੀ ਵੀ...
 

ਅੱਬਾਸ ਧਾਲੀਵਾਲ 

ਮਲੇਰਕੋਟਲਾ ।
 
 

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ