ਮੈਂ ਤੇ ਤੇਰੇ ਪਿੱਛੇ ਸਭ ਕਰੀਬੀ ਗੁਆ ਲਏ ਸੀ,
ਦੱਸ ਕੀਹਦੇ ਕੋਲ ਰੋਵਾਂ ਮੈਂ ਦਰਦ ਬੇਵਫ਼ਾਈ ਦਾ।
ਕਲਮ ਨਾਲ ਕਾਗਜ਼ਾਂ ਦੇ ਸੀਨੇ ਬਹੁਤ ਵਿੰਨ ਦਿੱਤੇ,
ਹੁਣ ਮੇਰੇ ਉੱਤੇ ਖਫਾ ਹੈ ਹਰ ਕਤਰਾ ਸਿਆਹੀ ਦਾ।
ਕਿਸੇ ਦਿਨ ਮਿਲਾਂਗਾਂ ਮੈਂ ਫੌਤ ਹੋਇਆ ਨਸ਼ੇ ਨਾਲ,
ਰੋਜ਼ ਵਧਦਾ ਹੀ ਜਾਂਦਾ ਬੋਝ ਗ਼ਮਾਂ ਦੀ ਕਮਾਈ ਦਾ।
ਰੋਗ ਲਾਇਲਾਜ ਹੁੰਦੇ ਮੁਹੱਬਤਾਂ ਦੇ ਹੁਣ ਜਾਣੂ ਹੋਏ,
ਵੈਦ ਕੋਲ ਗਿਆ ਕਹਿੰਦਾ ਕੰਮ ਨਹੀਂ ਦਵਾਈ ਦਾ।
ਯਾਦਾਂ ਚੁੱਭਦੀਆਂ ਬਹੁਤ ਉਦੋਂ ਕੰਡੇ ਬਣ ਥੋਹਰਾਂ ਵਾਲੇ,
ਚੋਂਦੇ ਅੱਥਰੂਆਂ ਨਾਲ ਜਦੋ ਹੱਥਾਂ ਨੂੰ ਛੁਹਾਈ ਦਾ।
ਦਿਲ ਟੁੱਟੇ ਹੱਡ ਵਾਂਗੂ ਦੁਖੇ, ਪੁਰਾ ਬਣੇ ਗਮ ਤੇਰਾ,
ਬੇਵਸੀਆਂ, ਪੀ ਸ਼ਰਾਬ ਅੱਧੀ ਰਾਤ ਕੁਰਲਾਈ ਦਾ।
ਤੂੰ ਚੇਤਿਆਂ ਚੋ ਭੁੱਲ ਜਏਂ ਕੀਹਦੇ ਪੈਰੀਂ ਡਿੱਗ ਪਵਾਂ,
ਬਣਾਵਾਂ ਕੀ ਇਲਾਜ ਇਸ ਵੈਰਨ ਤਨਹਾਈ ਦਾ।
ਇਲਜ਼ਾਮ ਅਤੇ ਗਮ ਏਹੀ ਮਿਲੇ ਮੈਨੂੰ ਆਖਰਾਂ ਚ,
ਮਨਜਿੰਦਰ ਇਹ ਸਿਲਾ, ਇੱਕ ਉਮਰ ਗਵਾਈ ਦਾ।
ਕਿ ਹੁਸਨ ਵਾਲਿਓ, ਮੰਗੇ ਆਸ਼ਕ ਮੌਤ ਖੁਦਾ ਕੋਲੋ,
ਦਿਲ ਵਾਲਿਆਂ ਨੂੰ ਕਦੇ ਐਨਾ ਨਹੀਂ ਤੜਫਾਈ ਦਾ।
ਮਨਜਿੰਦਰ ''''ਕਾਲਾ'''''