Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਖੁਸ਼ੀਆ ਹੰਢਾ ਕੇ - ਬਲਤੇਜ ਸੰਧੂ "ਬੁਰਜ ਲੱਧਾ"

August 30, 2021 12:49 AM

           ਖੁਸ਼ੀਆ ਹੰਢਾ ਕੇ

ਪੈਸਾ ਪੈਸਾ ਹਰਦਮ ਬੰਦਿਆਂ ਕਰਦਾ ਰਹਿੰਨਾ
ਲਾਲਚ ਨੂੰ ਛੱਡ ਅਕਲ ਨੂੰ ਹੱਥ ਮਾਰ ਐਥੇ,
ਤੇਰੀਆਂ ਇਹ ਭੁੱਖਾ ਨਾ ਕਦੇ ਲਹਿੰਣੀਆ ਨੇ
ਨਿੱਤ ਬਿਨ ਆਈ ਮੌਤ ਕਿਊ ਮਰਦਾ ਯਾਰ ਐਥੇ।

ਕਈ ਮਲੰਗ ਵੀ ਖੁਸ਼ੀਆ ਹੰਢਾ ਕੇ ਜੱਗ ਤੋਂ ਹੋਏ ਰੁਖ਼ਸਤ
ਸਭ ਕੁਝ ਹੁੰਦਿਆਂ ਵੀ ਕਈ ਰੋਂਦੇ ਨੇ ਭੁੱਬਾ ਮਾਰ ਐਥੇ,
ਛੱਤੀ ਪ੍ਰਕਾਰ ਦੇ ਭੋਜਨ ਖਾ ਕੇ ਵੀ ਕਰਨ ਨਖਰੇ
ਕਈ ਪਾਣੀ ਪੀ ਕੇ ਵੀ ਲੈਂਦੇ ਨੇ ਸਾਰ ਐਥੇ।

ਪਿਆਰ ਮੁਹੱਬਤ ਤਾਂ ਜਿਸਮਾਂ ਤੱਕ ਸੀਮਤ ਹੋਇਆ
ਕੱਚੇ ਘੜੇ ਨੂੰ ਵੀ ਦੇ ਗਏ ਨੇ ਕਈ ਮਾਰ ਏਥੇ,
ਤੇਰੇ ਮੂੰਹ ਤੇ ਤੇਰੇ ਨੇ ਜਾਨ ਤੇਰੇ ਤੋਂ ਵਾਰ ਦੇ ਨੇ 
ਪਰ ਕਈ ਪਿੱਠ ਚ ਛੁਰਾ ਮਾਰਨ ਨੂੰ ਤਿਆਰ ਏਥੇ।

ਇਹ ਵਕਤ ਬੜਾ ਕੀਮਤੀ ਬਲਤੇਜ ਸੰਧੂ
ਤੂੰ ਵਕਤ ਰਹਿੰਦਿਆਂ ਕਰ ਲੈ ਸੋਚ ਵਿਚਾਰ ਐਥੇ
ਅੱਖ ਜਿੰਨਾ ਦੀ ਤੇਰੀ ਜੇਬ ਤੇ ਰਹਿੰਦੀ ਯਾਰਾਂ
ਕਿਵੇਂ ਕਰੇਗਾ ਉਨਾਂ ਤੇ ਇਤਬਾਰ ਐਥੇ।

ਬਲਤੇਜ ਸੰਧੂ "ਬੁਰਜ ਲੱਧਾ"
ਪਿੰਡ ਬੁਰਜ ਲੱਧਾ ਸਿੰਘ ਵਾਲਾ
ਡਾਕ, ਭਗਤਾ ਭਾਈਕਾ

Have something to say? Post your comment