Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵਿਤਾ - ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ

August 27, 2021 10:43 PM
ਕਵਿਤਾ - ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
 
ਮੇਰੇ ਬਚਪਨ ਦੇ ਦਿਨ  ਸੀ ਬੜੇ ਹਸੀਨ,
ਸ਼ਕਤੀਮਾਨ ਤੇ ਗੰਗਾਧਰ ਵਾਂਗੂ ਜ਼ਿੰਗਦੀ ਦੇ ਸੀਨ,
ਫਿਲਮੀ ਜੇ ਵਾਲ਼ ਨਾਲੇ ਐਕਟਰਾਂ ਵਰਗੀ ਤੋਰ ਸੀ,
 
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ,
 
ਨਾ ਕੋਈ ਟੇਂਨਸਨ  ਤੇ ਨਾ ਕੋਈ ਪੰਗਾ ਸੀ,
ਰਲ ਕੇ ਖੁਸੀ ਮਨਾਉਦਾ ਉਦੋ ਹਰ ਇਕ ਬੰਦਾ ਸੀ,
ਰੱਬ ਦੇ ਹੱਥ ਵਿਚ ਉਦੋ ਸਾਰਿਆ ਦੀ ਡੋਰ ਸੀ,
 
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
 
ਖੇਤ ਨੂੰ ਜਾਂਦੇ ਗੱਲਾਂ ਕਰਦੇ ਨਾਲ ਤਿੱਤਰ ਬਟੇਰੇ,
ਕਾਵਾਂ ਨੂੰ ਨਾ ਮਿਲਦੇ ਪਹਿਲਾਂ ਵਾਂਗ ਬਨੇਰੇ,,
ਉਦੋ ਹਰ ਇਕ ਦੇ ਵਿਹੜੇ ਵਿਚ ਨੱਚਦਾ ਮੋਰ ਸੀ,
 
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
 
ਬੱਚੇ ਆਪਣੇ ਆਢੀ-ਗੁਆਂਢੀ ਤੋ ਵੀ ਡਰਦੇ ਸੀ,
ਆਪਣੇ ਤੋ ਵੱਡੇ ਦੀ ਇੱਜਤ ਵੀ ਪੂਰੀ ਕਰਦੇ ਸੀ,
ਬੱਚਿਆ ਦਾ ਆਪਣਾ ਚਲਦਾ ਨਾ ਕੋਈ ਜ਼ੋਰ ਸੀ,
 
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
 
ਬਿਨਾ ਮਤਲਬ ਤੋ ਲੋਕੀ ਪਿਆਰ ਨਿਭਾਉਂਦੇ ਸੀ,
ਯਾਰ ਦੇ ਪਿੱਛੇ ਸਿਰ ਧੜ ਦੀ ਬਾਜ਼ੀ ਲਾਉਦੇ ਸੀ,,
ਕੁਲਵੀਰੇ ਓਦੋਂ ਚੰਨ ਦੇ ਨਾਲ ਵੀ ਇੱਕੋ ਚਕੋਰ ਸੀ,,
 
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
ਪਹਿਲਾਂ ਭਲ਼ਾ ਜ਼ਮਾਨਾ ਕੁਝ ਹੋਰ ਸੀ
 
ਕੁਲਵੀਰ ਸਿੰਘ ਘੁਮਾਣ
ਰੇਤਗੜ੍ਹ 98555-29111

Have something to say? Post your comment